00:00
02:46
《ਮੇਹੰਦਿ》 ਇੱਕ ਪ੍ਰਸਿੱਧ ਪੰਜਾਬੀ ਗੀਤ ਹੈ ਜੋ ਫਿਲਮ "ਸ਼ਾਦਾ" ਵਿੱਚ ਸ਼ਾਮਿਲ ਹੈ। ਇਸ ਗੀਤ ਨੂੰ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਹੈ। "ਸ਼ਾਦਾ" ਪੰਜਾਬੀ ਸਿਨੇਮਾ ਦੀ ਇੱਕ ਕਾਮੇਡੀ-ਡ੍ਰਾਮਾ ਫਿਲਮ ਹੈ ਜਿਸ ਨੇ ਦਰਸ਼ਕਾਂ ਵਿੱਚ ਵੱਡੀ ਲੋਕਪ੍ਰਿਯਤਾ ਹਾਸਿਲ ਕੀਤੀ ਹੈ। "ਮੇਹੰਦਿ" ਗੀਤ ਦੀ ਧੁਨ ਅਤੇ ਬੋਲ ਪੰਜਾਬੀ ਲੋਕ-ਸੰਗੀਤ ਦੀ ਸੋਹਣੀ ਪਰੰਪਰਾਵਾਂ ਨੂੰ ਬਰਕਰਾਰ ਰੱਖਦੇ ਹੋਏ, ਰੋਮਾਂਟਿਕ ਅੰਦਾਜ਼ ਵਿੱਚ ਪੇਸ਼ ਕੀਤੇ ਗਏ ਹਨ। ਇਸ ਗੀਤ ਨੇ ਸੰਗੀਤ ਪ੍ਰੇਮੀਆਂ ਵਿਚ ਵੱਡਾ ਝਮਕ ਪਾਇਆ ਹੈ ਅਤੇ ਫਿਲਮ ਦੇ ਮੋਹਕ ਪਲਾਂ ਨੂੰ ਹੋਰ ਵੀ ਯਾਦਗਾਰ ਬਣਾਇਆ ਹੈ।
ਹੋ, ਜੱਟੀ ਦੀਆਂ ਅੱਖਾਂ 'ਚ ਗੁਲਾਬ ਨੱਚਦੈ
ਜਿਵੇਂ ਪਰਦੇਸੀ ਦੇ' ਪੰਜਾਬ ਨੱਚਦੈ
ਹੋ, ਜੱਟੀ ਦੀਆਂ ਅੱਖਾਂ 'ਚ ਗੁਲਾਬ ਨੱਚਦੈ
ਜਿਵੇਂ ਪਰਦੇਸੀ ਦੇ' ਪੰਜਾਬ ਨੱਚਦੈ
ਹੋ, ਨਿਤ ਸੁਪਨੇ ਦੇ ਵਿੱਚ ਆਣਕੇ
ਮੇਰੇ ਪਿੰਡ ਵਾਲ਼ਾ ਰਾਹ ਪੁੱਛਦੀ
(ਮੇਰੇ ਪਿੰਡ ਵਾਲ਼ਾ ਰਾਹ ਪੁੱਛਦੀ)
ਓਏ, ਉਹਨੂੰ ਜੱਟ ਨਾ' ਪਿਆਰ ਹੋ ਗਿਐ
ਕੁੜੀ ਮਹਿੰਦੀਆਂ ਦੇ ਭਾਅ ਪੁੱਛਦੀ
ਓਏ, ਉਹਨੂੰ ਜੱਟ ਨਾ' ਪਿਆਰ ਹੋ ਗਿਐ
ਕੁੜੀ ਮਹਿੰਦੀਆਂ ਦੇ ਭਾਅ ਪੁੱਛਦੀ
ਓਏ, ਉਹਨੂੰ ਜੱਟ ਨਾ' ਪਿਆਰ ਹੋ ਗਿਐ
ਕੁੜੀ ਮਹਿੰਦੀਆਂ ਦੇ ਭਾਅ ਪੁੱਛਦੀ
ਹੋ, ਚੁੰਨੀਆਂ ਦੇ ਰੰਗ ਗੂੜ੍ਹੇ ਹੋ ਗਏ ਨੇ ਹੁਣ
ਮੁੱਖੜੇ ਤੇ ਲਾਲੀ ਦਾ ਵਧਾ ਹੋ ਗਿਐ
ਕੱਚੀ ਨੀਂਦੇ ਉਠਦੀ ਇਹ ਅੱਖ ਦੱਸਦੀ
ਸੁਪਨੇ 'ਚ ਜਾਪਦਾ ਵਿਆਹ ਹੋ ਗਿਐ
ਮੈਂ ਦੱਸੋ ਲਹਿੰਗਾ ਪਾਵਾਂ ਕਿਹੜੇ ਰੰਗ ਦਾ?
ਦੱਸੋ ਲਹਿੰਗਾ ਪਾਵਾਂ ਕਿਹੜੇ ਰੰਗ ਦਾ?
ਸਹੇਲੀ ਤੋਂ ਸਲਾਹ ਪੁੱਛਦੀ
ਓਏ, ਉਹਨੂੰ ਜੱਟ ਨਾ' ਪਿਆਰ ਹੋ ਗਿਐ
ਕੁੜੀ ਮਹਿੰਦੀਆਂ ਦੇ ਭਾਅ ਪੁੱਛਦੀ
ਓਏ, ਉਹਨੂੰ ਜੱਟ ਨਾ' ਪਿਆਰ ਹੋ ਗਿਐ
ਕੁੜੀ ਮਹਿੰਦੀਆਂ ਦੇ ਭਾਅ ਪੁੱਛਦੀ
ਹੋ, ਕਿਸੇ ਸ਼ੀਸ਼ਿਆਂ ਦਾ ਮਹਿਲ ਲੁੱਟਿਐ
ਓ, ਕਿਸੇ ਸ਼ੀਸ਼ਿਆਂ ਦਾ ਮਹਿਲ ਲੁੱਟਿਐ
ਬਦਾਮੀ ਰੰਗੀ ਪੱਗ ਵਾਲਿਆ
ਬਦਾਮੀ ਰੰਗੀ ਪੱਗ ਵਾਲਿਆ
ਦਿਲ ਜੜ੍ਹ ਤੋਂ ਹੀ ਪੱਟ ਸੁੱਟਿਐ, ਹਾਣੀਆ
ਦਿਲ ਜੜ੍ਹ ਤੋਂ ਹੀ ਪੱਟ ਸੁੱਟਿਐ
ਓ, ਭੂਰੀਆਂ ਅੱਖਾਂ ਦੇ ਨਾਲ ਜਦੋਂ ਤੱਕੇ ਐ (ਜਦੋਂ ਤੱਕੇ ਐ)
ਤੱਕਣੀ ਦੇ ਨਾਲ ਕੁੜੀ ਠੱਗ ਹੋ ਗਈ
ਵੈਸੇ ਤਾਂ ਕੁਆਰੀਆਂ ਨੇ ਸਬ ਹਾਨਣਾਂ
ਉਹਨੂੰ ਇੰਜ ਲਗਦੈ ਅਲਗ ਹੋ ਗਈ ('ਲਗ ਹੋ ਗਈ)
ਕਿਉਂ ਬੇਚੈਨੀ ਨਾ' ਸਮਾਂ ਲੰਘਦੈ?
ਬੇਚੈਨੀ ਨਾ' ਸਮਾਂ ਲੰਘਦੈ?
ਗੱਲ ਬੇਵਜ੍ਹਾ ਪੁੱਛਦੀ
ਓਏ, ਉਹਨੂੰ ਜੱਟ ਨਾ' ਪਿਆਰ ਹੋ ਗਿਐ
ਕੁੜੀ ਮਹਿੰਦੀਆਂ ਦੇ ਭਾਅ ਪੁੱਛਦੀ
ਓਏ, ਉਹਨੂੰ ਜੱਟ ਨਾ' ਪਿਆਰ ਹੋ ਗਿਐ
ਕੁੜੀ ਮਹਿੰਦੀਆਂ ਦੇ ਭਾਅ ਪੁੱਛਦੀ