00:00
03:12
ਇਸ ਗੀਤ ਬਾਰੇ ਇਸ ਸਮੇਂ ਕੋਈ ਜਾਣਕਾਰੀ ਨਹੀਂ ਹੈ।
ਹਾਂ, ਉੱਡ ਜਾਂਦੀ ਜਿਵੇਂ ਖੁਸ਼ਬੂ ਗੁਲਾਬ 'ਚੋਂ
ਚੁੱਪ-ਚਾਪ ਵੇ ਮੈਂ ਤੁਰ ਪਈ ਪੰਜਾਬ 'ਚੋਂ
ਵੇਲ਼ਾ ਸ਼ਾਮ ਦਾ ਸੀ, ਧੁੰਦ ਜਿਹੀ ਪੈਂਦੀ ਸੀ
ਨਾਲ਼ੇ ਡਰਾਂ, ਨਾਲ਼ੇ ਕੋਲ਼ ਤੇਰੇ ਬਹਿੰਦੀ ਸੀ
ਤੇਰੇ ਹੰਝੂਆਂ ਨਾ' ਭਿੱਜੀ ਓਹ ਚੁੰਨੀ
ਮੈਂ ਹਾਲੇ ਤਕ ਧੋਈ ਵੀ ਨਹੀਂ
ਜਿਹੜੇ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ
ਜਿਹੜੇ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ
ਸਮਾਂ ਜਾਦੂ ਜਿਹਾ ਕਿੱਥੇ ਗਿਆ ਖਿੰਡ ਵੇ?
ਕੋਠੇ ਉੱਤੋਂ ਦਿਸਦਾ ਸੀ ਤੇਰਾ ਪਿੰਡ ਵੇ
ਵਿਹਲ ਜਦੋਂ ਮਿਲ਼ਦੀ ਸੀ ਕੰਮਾਂ-ਕਾਰਾਂ ਤੋਂ
ਕੱਟ-ਕੱਟ ਰੱਖੇ ਗੀਤ ਅਖ਼ਬਾਰਾਂ 'ਚੋਂ
ਓਹਨਾਂ ਦਿਨਾਂ ਵਿੱਚ ਲਿਖੀ ਜਿਹੜੀ diary
ਮੈਂ ਹਾਲੇ ਤਕ ਛੋਹੀ ਵੀ ਨਹੀਂ
ਜਿੰਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ
ਜਿੰਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ
ਜਿੰਨ੍ਹਾਂ ਰਾਹਵਾਂ 'ਤੇ ਲੱਭਦਾ ਤੂੰ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ
ਹੁਣ ਪਹਿਲਾਂ ਵਾਂਗੂ ਖ਼ਾਬ ਮੈਂ ਸਜਾਉਂਦੀ ਨਾ
ਕੰਮ ਤੋਂ ਬਗ਼ੈਰ ਕਿਸੇ ਨੂੰ ਬੁਲਾਉਂਦੀ ਨਾ
ਰੱਬ ਜਾਣੇ ਐਡਾ ਦੁਖ ਕਿਵੇਂ ਸਹਿ ਗਈ ਮੈਂ
ਖੌਰੇ ਲੋਕਾਂ ਵਾਂਗੂ ਦੌੜ ਵਿੱਚ ਪੈ ਗਈ ਮੈਂ
ਸਾਰਾ ਦਿਲ 'ਚ ਗ਼ੁਬਾਰ ਦੱਬੀ ਬੈਠੀ
ਮੈਂ ਚੱਜ ਨਾਲ਼ ਰੋਈ ਵੀ ਨਹੀਂ
ਜਿੰਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ
ਜਿੰਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਐ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ