00:00
04:45
'ਕਿਸੇ ਦੇ ਕੋਲ ਗੱਲ ਨਾ ਕਰੀ' ਗੋਲਡੀ ਦੇਸੀ ਕ੍ਰੂ ਦੀ ਤਾਜ਼ਾ ਪਗਤਾਵਾਰ ਗੀਤ ਹੈ। ਇਸ ਗੀਤ ਵਿੱਚ ਮੋਹਬੱਤ ਦੇ ਨਾਜੁਕ ਜਜ਼ਬਾਤਾਂ ਨੂੰ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਗਾਇਕੀ ਦੀ ਮਿੱਠਾਸ ਅਤੇ ਦ੍ਰਿਢ਼ ਸ਼ਬਦਾਵਲੀ ਇਸ ਗੀਤ ਨੂੰ ਸੰਗੀਤ ਪ੍ਰੇਮੀਆਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਕਰ ਰਹੀ ਹੈ। ਵਿਡੀਓ ਕਲਿਪ ਵੀ ਬਹੁਤ ਹੀ ਦਿੱਲਕਸ਼ ਹੈ, ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਗੋਲਡੀ ਦੇਸੀ ਕ੍ਰੂ ਦੀ ਇਹ ਰਚਨਾ ਪੰਜਾਬੀ ਸੰਗੀਤ ਦੇ ਦੌਰ ਨੂੰ ਨਵੀਂ ਦਿਸ਼ਾ ਦਿੰਦੀ ਹੈ।
ਤੇਰੇ ਹੱਕ 'ਚ ਖਿਆਲ ਮੇਰੇ ਬੋਲ ਕੇ
ਤੈਨੂੰ ਫ਼ਿਰਦੇ ਸੰਜੋਗ ਮੇਰੇ ਟੋਲਦੇ
ਗੱਲਾਂ ਰੂਹਾਂ ਦੀਆਂ ਰੋਹਾਂ ਨੂੰ ਸੁਣਾਉਣ ਦੇ
ਵੇ ਕੋਈ ਹਲਚਲ ਨਾ ਕਰੀ
ਵੇ ਕੋਈ ਹਲਚਲ ਨਾ ਕਰੀ
ਮੈਨੂੰ ਰੱਬ ਨੇ ਬਣਾਇਆ ਤੇਰੇ ਵਾਸਤੇ
ਕਿਸੇ ਦੇ ਕੋਲ਼ੇ ਗੱਲ ਨਾ ਕਰੀ, ਕਿਸੇ ਦੇ ਕੋਲ਼ੇ ਗੱਲ ਨਾ ਕਰੀ
ਮੈਨੂੰ ਰੱਬ ਨੇ ਬਣਾਇਆ ਤੇਰੇ ਵਾਸਤੇ
ਕਿਸੇ ਦੇ ਕੋਲ਼ੇ ਗੱਲ ਨਾ ਕਰੀ, ਕਿਸੇ ਦੇ ਕੋਲ਼ੇ ਗੱਲ ਨਾ ਕਰੀ
♪
ਤੇਰਾ ਚਿਤ ਨਾ ਲੱਗੂ, ਨਾ ਮੈਨੂੰ ਚੈਨ ਆਊਗੀ
ਵੇ ਸਾਨੂੰ ਮਿੱਠੀ-ਮਿੱਠੀ ਯਾਦ, ਹਾਏ, ਮਾਰ ਜਾਊਗੀ
ਰੱਖੀਂ ਦਿਲ 'ਚ ਲਕੋ ਕੇ ਜਜ਼ਬਾਤ ਨੂੰ
ਰੱਖੀਂ ਦਿਲ 'ਚ ਲਕੋ ਕੇ ਜਜ਼ਬਾਤ ਨੂੰ
ਦੀਵਾਨਿਆ, ਕੋਈ ਚਲ ਨਾ ਕਰੀ
ਦੀਵਾਨਿਆ, ਕੋਈ ਚਲ ਨਾ ਕਰੀ
ਮੈਨੂੰ ਰੱਬ ਨੇ ਬਣਾਇਆ ਤੇਰੇ ਵਾਸਤੇ
ਕਿਸੇ ਦੇ ਕੋਲ਼ੇ ਗੱਲ ਨਾ ਕਰੀ, ਕਿਸੇ ਦੇ ਕੋਲ਼ੇ ਗੱਲ ਨਾ ਕਰੀ
ਮੈਨੂੰ ਰੱਬ ਨੇ ਬਣਾਇਆ ਤੇਰੇ ਵਾਸਤੇ
ਕਿਸੇ ਦੇ ਕੋਲ਼ੇ ਗੱਲ ਨਾ ਕਰੀ, ਕਿਸੇ ਦੇ ਕੋਲ਼ੇ ਗੱਲ ਨਾ ਕਰੀ
♪
ਰੀਝਾਂ ਮੇਰੀਆਂ ਦੀ rail ਤੇਰੇ ਮੂਹਰੇ ਆ ਕੇ ਰੁੱਕ ਗਈ ਵੇ
ਨੈਣਾਂ ਦੀ ਤਲਾਸ਼ ਤੇਰੇ ਉੱਤੇ ਆ ਕੇ ਮੁੱਕ ਗਈ ਵੇ
ਲੈ ਮੈਂ ਤੇਰੇ ਮੂਹਰੇ ਤੇਰੀ ਹੋਕੇ ਆ ਗਈ
ਲੈ ਮੈਂ ਤੇਰੇ ਮੂਹਰੇ ਤੇਰੀ ਹੋਕੇ ਆ ਗਈ
ਤੂੰ ਨਿਗਾਹ ਕਿਸੇ ਵੱਲ ਨਾ ਕਰੀ
ਤੂੰ ਨਿਗਾਹ ਕਿਸੇ ਵੱਲ ਨਾ ਕਰੀ
ਮੈਨੂੰ ਰੱਬ ਨੇ ਬਣਾਇਆ ਤੇਰੇ ਵਾਸਤੇ
ਕਿਸੇ ਦੇ ਕੋਲ਼ੇ ਗੱਲ ਨਾ ਕਰੀ, ਕਿਸੇ ਦੇ ਕੋਲ਼ੇ ਗੱਲ ਨਾ ਕਰੀ
ਮੈਨੂੰ ਰੱਬ ਨੇ ਬਣਾਇਆ ਤੇਰੇ ਵਾਸਤੇ
ਕਿਸੇ ਦੇ ਕੋਲ਼ੇ ਗੱਲ ਨਾ ਕਰੀ, ਕਿਸੇ ਦੇ ਕੋਲ਼ੇ ਗੱਲ ਨਾ ਕਰੀ
♪
ਮਹਿੰਦੀਆਂ ਦੇ ਫ਼ੁੱਲਾਂ ਦੀ ਸੁਗੰਧ ਭਰੀ ਆ ਵੇ
ਤੇਰੇ ਚਣਕੋਈਆਂ ਪਿੰਡੋਂ ਆਉਂਦੀ ਜੋ ਹਵਾ ਵੇ
ਛੇਤੀ ਸੁਪਨੇ ਵਿਆਹ ਲੈ, Singh Jeet ਵੇ
ਛੇਤੀ ਸੁਪਨੇ ਵਿਆਹ ਲੈ, Singh Jeet ਵੇ
ਤੂੰ ਐਵੇਂ ਅੱਜ-ਕੱਲ੍ਹ ਨਾ ਕਰੀ
ਤੂੰ ਐਵੇਂ ਅੱਜ-ਕੱਲ੍ਹ ਨਾ ਕਰੀ
ਮੈਨੂੰ ਰੱਬ ਨੇ ਬਣਾਇਆ ਤੇਰੇ ਵਾਸਤੇ
ਕਿਸੇ ਦੇ ਕੋਲ਼ੇ ਗੱਲ ਨਾ ਕਰੀ, ਕਿਸੇ ਦੇ ਕੋਲ਼ੇ ਗੱਲ ਨਾ ਕਰੀ
ਮੈਨੂੰ ਰੱਬ ਨੇ ਬਣਾਇਆ ਤੇਰੇ ਵਾਸਤੇ
ਕਿਸੇ ਦੇ ਕੋਲ਼ੇ ਗੱਲ ਨਾ ਕਰੀ, ਕਿਸੇ ਦੇ ਕੋਲ਼ੇ ਗੱਲ ਨਾ ਕਰੀ