background cover of music playing
All Love - Bhalwaan

All Love

Bhalwaan

00:00

02:58

Song Introduction

ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

MXRCI

ਨੀ ਮੈਂ ਬਾਦਸ਼ਾਹ ਆਂ ਬੰਦਾ, ਦਿਲ ਬਾਦਸ਼ਾਹ, ਰਕਾਨੇ

ਬੋਲੇ ਮਿਹਨਤ ਰਗਾਂ 'ਚੋਂ, ਨਾ ਕੋਈ polish'an, ਰਕਾਨੇ

ਉਂਜ ਫਿਰਦੇ ਬਥੇਰੇ ਇੱਥੇ ਚੱਕੀ ਉਸਤਾਦ

ਕੱਲਾ ਮਿੱਤਰਾਂ ਦਾ ਵੱਜੇ ਸੱਚਾ ਪਾਤਸ਼ਾਹ, ਰਕਾਨੇ

ਓਹ ਕਹਿ ਜਾ ਜੋ ਬਣਦਾ ਵਿਚਾਰ ਈ ਐ

ਹਾਏ, ਨੀ ਲੈਜਾ, ਕੋਲ਼ੇ ਬਸ ਪਿਆਰ ਈ ਐ

ਮੈਂ ਕਿਹਾ, "ਬਹਿ ਜਾ, ਹਾਏ, ਨੀ ਤੇਰਾ ਯਾਰ ਈ ਐ"

(ਕਿਹਾ ਨਾ, ਤੇਰਾ ਯਾਰ ਈ ਐ)

ਕਿੱਥੇ ਮਿਲ਼ਦਾ ਸਮਾਨਾ ਐ ਪਹਾੜਾਂ ਤੋਂ ਨੀ

ਯਾਰ ਤੇਰਾ ਯਾਰਾਂ ਦਾ ਤੇ ਦੱਲਿਆਂ star'an 'ਚੋਂ ਨਹੀਂ

ਬਾਬੇ ਮਿਲ਼ਦੇ, ਰਕਾਨੇ, ਭਾਗਾਂ ਵਾਲ਼ਿਆਂ ਨੂੰ

ਲੰਮੀਆਂ ਕਤਾਰਾਂ 'ਚੋਂ ਨਹੀਂ, ਡੇਰਿਆਂ-ਬਜਾਰਾਂ ਤੋਂ ਨਹੀਂ

ਜਿਹੜਾ ਖਹਿੰਦਾ, ਨੀ ਗਲ਼ ਪਾਉਂਦਾ ਹਾਰ ਈ ਐ

ਮੈਂ ਕਿਹਾ, "ਬਹਿ ਜਾ, ਕਿਹਾ ਨਾ, ਤੇਰਾ ਯਾਰ ਈ ਐ"

ਹਾਏ, ਨੀ ਲੈਜਾ, ਕੋਲ਼ੇ ਬਸ ਪਿਆਰ ਈ ਐ

ਹਾਏ, ਨੀ ਬਹਿ ਜਾ, ਮੈਂ ਕਿਹਾ, "ਤੇਰਾ ਯਾਰ ਈ ਐ"

ਜਿੱਥੇ ਫਸਦੀ ਗਰਾਰੀ, ਸੰਦ ਬੋਲ਼ਦੇ ਨੀ

ਦਬਕਾ ਪੁਰਾਣੇ ਦਾ ਤੇ ਚਰਚਾ ਆ ਨਵਿਆਂ ਦਾ

ਗੱਲ ਮੁੱਕਦੀ ਆ, ਮੋਹਰ ਪੱਕੀ ਲਾ ਦਈਏ ਨੀ

ਥਾਏਂ 'ਤੇ ਮੁਕਾ ਦਈਏ ਤੇ ਰੌਲ਼ਾ ਪੈਂਦਾ ਦਬਿਆਂ ਦਾ

ਸਾਡਾ ਚੱਲਦਾ ਲੇਖਾਂ ਨਾ' ਤਕਰਾਰ ਈ ਐ

ਮੈਂ ਕਿਹਾ, "ਲੈਜਾ, ਕੋਲ਼ੇ ਬਸ ਪਿਆਰ ਈ ਐ"

ਹਾਏ, ਨੀ ਬਹਿ ਜਾ, ਕਿਹਾ ਨਾ, "ਤੇਰਾ ਯਾਰ ਈ ਐ"

ਮੁੱਲ ਮਿਲ਼ ਜਾਏ ਸਿਆਪਾ ਕਿਤੋਂ, ਲੈ ਲਈਏ ਨੀ

ਖਰਚੇ ਤੋਂ ਡਰਦੇ ਨਹੀਂ, ਯਾਰ ਆਂ ਤਿਆਰੀ 'ਚ

ਦੇਣੀ ਮਾਲ਼ਕ ਨੂੰ ਜਾਣ, ਕੱਖ ਦੇਣਾ ਨਹੀਂ ਕਿਸੇ ਦਾ

ਅਸੀਂ ਜ਼ਿੰਦਗੀ ਨੂੰ ਜਿਉਣਾ ਨਹੀਂ ਉਧਾਰੀ 'ਚ

ਥੋੜ੍ਹਾ ਛਕਿਆ ਤੇ ਲਹਿਰ ਪੂਰੀ ਆ ਰਹੀ ਐ

ਹਾਏ, ਨੀ ਲੈਜਾ, ਕੋਲ਼ੇ ਬਸ ਪਿਆਰ ਈ ਐ

ਮੈਂ ਕਿਹਾ, "ਬਹਿ ਜਾ, ਕਿਹਾ ਨਾ ਤੇਰਾ ਯਾਰ ਈ ਐ"

ਹਾਏ, ਨੀ ਲੈਜਾ, ਕੋਲ਼ੇ ਬਸ ਪਿਆਰ ਈ ਐ

- It's already the end -