00:00
03:28
ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਨੀਂ ਤੂੰ ਸ਼ਿਵ ਕੁਮਾਰ ਦੀ ਸ਼ਾਇਰੀ ਵਰਗੀ ਹਿਜ਼ਰ ਚੋਂ ਹਾਸਾ ਦਿੰਨੀ ਏ
ਖੋਹ ਕੇ ਵੰਝਲ਼ੀ ਚੂਰੀ ਹੀਰ ਦੀਏ ਸਾਡੇ ਹੱਥੀਂ ਕਾਸਾ ਦਿੰਨੀ ਏ
ਸਾਥੋਂ ਦਰ ਦਰ ਅਲਖ ਜਗਾ ਨਹੀਂ ਹੋਣੀਂ ਸਾਡੇ ਮੋਢੇ ਜ਼ਿੰਮੇਵਾਰੀਆਂ ਨੇ
ਤੇਰੇ ਸੁਪਨੇ ਨਾਇਗਰਾ ਫਾਲ਼ ਜਿਹੇ ਸਾਡੀਆਂ ਟਿੱਬਿਆਂ ਦੇ ਨਾਲ ਆੜੀਆਂ ਨੇ।
ਬਾਪੂ ਕੰਵਲ ਦੇ ਨਾਵਲ ਜਈ ਕੁੜੀਏ ਸਾਡੇ ਹੱਡੀਂ ਰਚਦੀ ਜਾਂਦੀ ਏ
ਹਾੜ ਮਹੀਨੇ ਪੈਂਦੇ ਮੀਂਹ ਵਰਗੀ ਤਪਦਿਆਂ ਨੂੰ ਠਰਦੀ ਜਾਂਦੀ ਏ
ਪੱਤਝੜ 'ਚ ਕਰੂੰਬਲੇ ਫੁੱਟ ਪਈ ਏ ਪੋਹ ਦੀ ਰੁੱਤੇ ਤਿਊਣੀਆਂ ਚਾੜੀਆਂ ਨੇ
ਤੇਰੇ ਸੁਪਨੇ ਨਾਇਗਰਾ ਫਾਲ਼ ਜਿਹੇ ਸਾਡੀਆਂ ਟਿੱਬਿਆਂ ਦੇ ਨਾਲ ਆੜੀਆਂ ਨੇ।
ਤੇਰਾ ਹੁਸਨ ਪਹਾੜ ਜਿਉਂ ਬੀਸੀ ਦੇ ਸਾਡੇ ਸਾਹੀਂ ਰੇਤਾ ਮਾਲਵੇ ਦਾ
ਮਾਝੇ ਵਾਂਗ ਕਰੇਂ ਅੜਵਾਈਆਂ ਨੀਂ ਤੇ ਨਖ਼ਰਾ ਸ਼ਾਹੀ ਬਾਗ ਦੁਆਬੇ ਦਾ
ਸੀਰਤ ਜਾਪੇ ਭੋਲ਼ੀ ਪੁਆਧ ਜਿਵੇਂ ਇਸ਼ਕੇ ਦੀ ਅੱਗ ਵਿੱਚ ਰਾੜ੍ਹੀਆਂ ਨੇ
ਤੇਰੇ ਸੁਪਨੇ ਨਾਇਗਰਾ ਫਾਲ਼ ਜਿਹੇ ਸਾਡੀਆਂ ਟਿੱਬਿਆਂ ਦੇ ਨਾਲ ਆੜੀਆਂ ਨੇ।
ਜਿਵੇਂ ਠਾਹਰ ਕਿਸੇ ਸੂਰਮੇ ਦੀ ਗੱਲ ਜਾਂਦੀ ਤਰਕੋਂ ਪਾਰ ਹੋਵੇ
ਭਾਵੇਂ ਰਹੀਏ ਵਿੱਚ ਕਨੇਡਾ ਨੀਂ ਸਾਡਾ ਤੇਰੇ ਨਾਲ ਪੰਜਾਬ ਹੋਵੇ
ਵੱਸੋਂ ਬਾਹਰ ਲਿਖਤ ਲਿਖ ਬੈਠਾ ਮੈਂ ਜੋੜ ਤੁਕਾਂ ਵੀ ਲੱਗਦੀਆਂ ਭਾਰੀਆਂ ਨੇ
ਤੇਰੇ ਸੁਪਨੇ ਨਾਇਗਰਾ ਫਾਲ਼ ਜਿਹੇ ਸਾਡੀਆਂ ਟਿੱਬਿਆਂ ਦੇ ਨਾਲ ਆੜੀਆਂ ਨੇ।
ਮੁੰਡੇ ਕਰਜ਼ਿਆਂ ਨਾਲ਼ੋਂ ਭਾਰੇ ਸੀ ਵਿਆਜਾਂ ਨੇ ਹੌਲ਼ੇ ਕਰਤੇ ਨੇ
ਜੰਮੇ ਜਾਏ ਪੰਜਾਬ ਦੀਆਂ ਧੁੱਪਾਂ ਨੇ ਰੰਗ ਕਣਕ ਤੋਂ ਸਾਉਂਲੇ ਕਰਤੇ ਨੇ
ਦਿਨ ਪੱਧਰੇ ਲਿਆਉਣ ਨੂੰ ਘਰਦਿਆਂ ਦੇ ਕਾਕੇ ਰਾਤ ਨੂੰ ਜਾਣ ਦਿਹਾੜੀਆਂ ਤੇ
ਤੇਰੇ ਸੁਪਨੇ ਨਾਇਗਰਾ ਫਾਲ਼ ਜਿਹੇ ਸਾਡੀਆਂ ਟਿੱਬਿਆਂ ਦੇ ਨਾਲ ਆੜੀਆਂ ਨੇ।