00:00
03:03
ਇਸ ਗੀਤ ਬਾਰੇ ਇਸ ਸਮੇਂ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਓ, ਖੇਤਾਂ ਦੀਆਂ ਵੱਟਾਂ ਸਾਡੇ ਮੱਥਿਆਂ ਦੇ ਵੱਟ ਨੀ
(ਓ, ਖੇਤਾਂ ਦੀਆਂ ਵੱਟਾਂ ਸਾਡੇ ਮੱਥਿਆਂ ਦੇ ਵੱਟ ਨੀ)
ਓ, ਬੋਲਾਂ 'ਚ ਪਤਾਸੇ, ਜਿੰਨੇ ਕਹੀਏ ਓਨੇ ਘੱਟ ਨੀ
(ਓ, ਬੋਲਾਂ 'ਚ ਪਤਾਸੇ, ਜਿੰਨੇ ਕਹੀਏ ਓਨੇ ਘੱਟ ਨੀ)
ਹਾਏ, ਖੇਤਾਂ ਦੀਆਂ ਵੱਟਾਂ ਸਾਡੇ ਮੱਥਿਆਂ ਦੇ ਵੱਟ ਨੀ
ਬੋਲਾਂ 'ਚ ਪਤਾਸੇ, ਜਿੰਨੇ ਕਹੀਏ ਓਨੇ ਘੱਟ ਨੀ
ਓ, ਥੁੜ੍ਹੀ-ਪੁੜੀ ਚੀਜ਼ ਵਿੱਚ ਨਿਰੇ ਵਾਅਦੇ ਵਰਗੇ
ਨੀ ਮਸਾਂ ਕਿਤੇ, ਹਾਏ, ਮਸਾਂ ਕਿਤੇ...
ਓ, ਮਸਾਂ ਕਿਤੇ ਦੁਨੀਆ 'ਤੇ ਆਉਂਦੇ ਸਾਡੇ ਵਰਗੇ
ਹਾਏ, ਮਸਾਂ ਕਿਤੇ ਦੁਨੀਆ 'ਤੇ ਆਉਂਦੇ ਸਾਡੇ ਵਰਗੇ
ਨੀ ਮਸਾਂ ਕਿਤੇ...
ਰੋਹਬ ਵੀ, ਤਮੀਜ਼ ਵੀ ਤੇ ਪਿਆਰ ਨਾਲ਼ ਅਣਖਾਂ
ਨੀ ਚਮਕਣ ਅੱਖਾਂ ਜਿਵੇਂ ਚੇਤ ਵਿੱਚ ਕਣਕਾਂ
ਹਾਏ, ਗੁਰੂ-ਘਰਾਂ ਕੋਲ਼ੋਂ ਕਦੇ ਦੂਰੀਆਂ ਨਹੀਂ ਪੈਂਦੀਆਂ
ਨੀ ਤਾਂਹੀ ਸਾਡੇ ਘਰਾਂ 'ਚ ਅਧੂਰੀਆਂ ਨਹੀਂ ਪੈਂਦੀਆਂ
ਆਕੜਾਂ ਨੂੰ ਧਰਤੀ 'ਤੇ ਵਾਹੁੰਦੇ ਸਾਡੇ ਵਰਗੇ
ਹਾਏ, ਮਸਾਂ ਕਿਤੇ, ਓ, ਮਸਾਂ ਕਿਤੇ...
ਓ, ਮਸਾਂ ਕਿਤੇ ਦੁਨੀਆ 'ਤੇ ਆਉਂਦੇ ਸਾਡੇ ਵਰਗੇ
ਹਾਏ, ਮਸਾਂ ਕਿਤੇ ਦੁਨੀਆ 'ਤੇ ਆਉਂਦੇ ਸਾਡੇ ਵਰਗੇ
ਨੀ ਮਸਾਂ ਕਿਤੇ...
ਬਾਬੂ ਜੀ ਦੇ ਬੰਨੇ ਬੋਏ ਛੰਦ ਜਿਹੇ ਆਖ ਲੈ
ਢਹਿੰਦੇ ਕਿੱਥੇ, ਕਿਲ਼੍ਹਿਆਂ ਦੀ ਕੰਧ ਜਿਹੇ ਆਖ ਲੈ
ਅੱਗ ਬੋਲ਼ਦੀ ਜਵਾਨੀ ਆਲ਼ੀ ਅੱਖਾਂ ਵਿੱਚੋਂ, ਹਾਨਣੇ
ਜਿਉਂ ਸੂਰਮਾ ਕੋਈ ਬੋਲੇ ਲੋਕ ਤੱਥਾਂ ਵਿੱਚੋਂ, ਹਾਨਣੇ
ਹੋਣੀ ਅੱਗੇ ਹੌਸਲੇ ਨਹੀਂ ਢਾਹੁੰਦੇ ਸਾਡੇ ਵਰਗੇ
ਨੀ ਮਸਾਂ ਕਿਤੇ, ਹਾਏ, ਮਸਾਂ ਕਿਤੇ...
ਓ, ਮਸਾਂ ਕਿਤੇ ਦੁਨੀਆ 'ਤੇ ਆਉਂਦੇ ਸਾਡੇ ਵਰਗੇ
ਹਾਏ, ਮਸਾਂ ਕਿਤੇ ਦੁਨੀਆ 'ਤੇ ਆਉਂਦੇ ਸਾਡੇ ਵਰਗੇ
ਨੀ ਮਸਾਂ ਕਿਤੇ...
ਓਦਾਂ ਚਾਹੇ ਖੁੱਲ੍ਹੀ ਹੋਈ ਕਿਤਾਬ ਜਿਹੇ ਮੰਨ ਲੈ
ਸਮਝ ਨਹੀਂ ਆਉਣੀ, ਬੇਹਿਸਾਬ ਜਿਹੇ ਮੰਨ ਲੈ
ਰੰਗ ਦੁਨੀਆ ਦਾ ਸਾਡੇ ਬਿਣਾਂ ਫ਼ਿੱਕਾ ਲੱਗੂ, ਸੋਹਣੀਏ
ਵੇਖੀਂ, Aamad ਨੂੰ ਬਾਜਰੇ ਦਾ ਸਿੱਟਾ ਲੱਗੂ, ਸੋਹਣੀਏ
ਜਿੱਥੇ ਬਹਿੰਦੇ ਓਥੇ ਈ ਮੇਲੇ ਲਾਉਂਦੇ ਸਾਡੇ ਵਰਗੇ
ਨੀ ਮਸਾਂ ਕਿਤੇ, ਹਾਏ, ਮਸਾਂ ਕਿਤੇ...
ਓ, ਮਸਾਂ ਕਿਤੇ ਦੁਨੀਆ 'ਤੇ ਆਉਂਦੇ ਸਾਡੇ ਵਰਗੇ
ਹਾਏ, ਮਸਾਂ ਕਿਤੇ ਦੁਨੀਆ 'ਤੇ ਆਉਂਦੇ ਸਾਡੇ ਵਰਗੇ
ਨੀ ਮਸਾਂ ਕਿਤੇ...