00:00
02:51
ਮਾਫ਼ ਕਰਨਾ, ਇਸ ਗਾਣੇ ਬਾਰੇ ਇਸ ਸਮੇਂ ਕੋਈ ਸੰਬੰਧਤ ਜਾਣਕਾਰੀ ਉਪਲੱਬਧ ਨਹੀਂ ਹੈ।
G Guri Music
ਉਮਰ ਮੇਰੀ ਆ ਜਿੰਨੇ ਸਾਲ, ਵੇ ਮਾਹੀਆ
ਸਾਰੀ ਜਿਓਣੀ ਤੇਰੇ ਨਾਲ਼, ਵੇ ਮਾਹੀਆ
ਸਾਰੀ ਜਿਓਣੀ ਤੇਰੇ ਨਾਲ਼, ਵੇ ਮਾਹੀਆ
ਮਾਰੇ ਮੇਰੀ ਟੌਹਰ flash'ਆਂ, ਤੇਰੇ ਨਾਲ਼ ਖੜ੍ਹ ਕੇ ਵੇ
ਵੰਗਾਂ ਨੇ ਗੀਤ ਗਾਉਂਦੀਆਂ, ਤੇਰਾ ਹੱਥ ਫੜ੍ਹਕੇ ਵੇ
ਚਾਅਵਾਂ ਨੂੰ ਚਾਅ ਚੜ੍ਹ ਜਾਂਦਾ, ਦਰਸ਼ਨ ਤੇਰੇ ਕਰਕੇ ਵੇ
ਦਿਲ ਦਾ ਤਾਂ ਪਾਗ਼ਲਾਂ ਵਾਲ਼ਾ ਹਾਲ਼, ਵੇ ਮਾਹੀਆ
ਉਮਰ ਮੇਰੀ ਆ ਜਿੰਨੇ ਸਾਲ, ਵੇ ਮਾਹੀਆ
ਸਾਰੀ ਜਿਓਣੀ ਤੇਰੇ ਨਾਲ਼, ਵੇ ਮਾਹੀਆ
ਸਾਰੀ ਜਿਓਣੀ ਤੇਰੇ ਨਾਲ਼, ਵੇ ਮਾਹੀਆ
ਤੂੰ ਤੇ ਤੇਰਾ ਇਸ਼ਕ ਵੇ ਪਹਿਲਾਂ, ਦੂਜੀ ਨਹੀਂ ਗੱਲ ਜਾਣਦੀ
ਪੈਰਾਂ ਨੂੰ ਖਿੱਚ ਲੱਗੀ ਆ, ਜੱਟਾ ਤੇਰੇ ਵੱਲ ਜਾਣਦੀ
ਹੁੰਦਾ ਜੇ ਸੁਰਮਾਂ ਵੇ ਤੂੰ, ਨੈਣਾਂ ਵਿੱਚ ਪਾ ਲੈਣਾ ਸੀ
ਚੰਨਾਂ ਤੈਨੂੰ ਬਿੰਦੀ ਵਾਂਗੂੰ, ਮੱਥੇ 'ਤੇ ਲਾ ਲੈਣਾ ਸੀ
ਗੀਤਾਂ ਦੀਆਂ ਤਰਜਾਂ ਵਾਂਗੂੰ ਬੁੱਲ੍ਹਾਂ ਨੇ ਗਾ ਲੈਣਾ ਸੀ
ਆਪਾਂ ਦੋਨੋਂ ਜਾਣੇ ਆਂ ਬਾਕਮਾਲ਼, ਵੇ ਹਾਣੀਆਂ
ਉਮਰ ਮੇਰੀ ਆ ਜਿੰਨੇ ਸਾਲ, ਵੇ ਮਾਹੀਆ
ਸਾਰੀ ਜਿਓਣੀ ਤੇਰੇ ਨਾਲ਼, ਵੇ ਮਾਹੀਆ
ਸਾਰੀ ਜਿਓਣੀ ਤੇਰੇ ਨਾਲ਼, ਵੇ ਮਾਹੀਆ
♪
ਛੇੜਾਂ ਮੈਂ ਜਾਣ-ਜਾਣ ਕੇ, ਗੁੱਸੇ ਵਿੱਚ ਲੱਗਦੈ ਸੋਹਣਾ
ਮਰ ਗਈ ਤੇਰੇ 'ਤੇ ਜੱਟੀ, ੨੫ carat ਦਾ ਸੋਨਾ
ਤੇਰਾ ਤੇ ਮੇਰਾ ਹੁਣ ਤਾਂ ਕੁੱਝ ਵੀ ਨਹੀਂ ਵੱਖ ਸੋਹਣਿਆਂ
ਜਿੰਨੇ ਵੀ ਸੁਪਨੇ ਵੇਖ਼ੇ, ਹੋਣੇ ਨੇ ਸੱਚ ਸੋਹਣਿਆਂ
ਦੇ ਤੇ Singh Jeet ਵੇ ਤੈਨੂੰ, ਸਾਰੇ ਮੈਂ ਹੱਕ ਸੋਹਣਿਆਂ
ਅਜੇ ਥੋੜ੍ਹੇ ਜਿਹੇ ਦੂਰ ਫ਼ਿਲਹਾਲ਼, ਵੇ ਮਾਹੀਆ
ਉਮਰ ਮੇਰੀ ਆ ਜਿੰਨੇ ਸਾਲ, ਵੇ ਮਾਹੀਆ
ਸਾਰੀ ਜਿਓਣੀ ਤੇਰੇ ਨਾਲ਼, ਵੇ ਮਾਹੀਆ
ਸਾਰੀ ਜਿਓਣੀ ਤੇਰੇ ਨਾਲ਼, ਵੇ ਮਾਹੀਆ