background cover of music playing
Nadaan Jehi Aas - Satinder Sartaaj

Nadaan Jehi Aas

Satinder Sartaaj

00:00

07:57

Song Introduction

ਸਤਿੰਦਰ ਸਾਰਤਾਜ਼ ਦਾ ਨਵਾਂ ਗੀਤ **"ਨਾਦਾਨ ਜਿਹੀ ਆਸ"** ਪੰਜਾਬੀ ਸੰਗੀਤ ਪ੍ਰੇਮੀਆਂ ਵਿਚ ਬੜੀ ਚਰਚਾ ਵਿੱਚ ਹੈ। ਇਸ ਗੀਤ ਵਿੱਚ ਸਾਰਤਾਜ਼ ਨੇ ਆਪਣੇ ਵਿਲੱਖਣ ਸੁਰਾਂ ਅਤੇ ਗਹਿਰੇ ਬੋਲਾਂ ਨਾਲ ਦਿਲ ਨੂੰ ਛੂਹਨ ਵਾਲੀ ਕਵਿਤਾ ਪੇਸ਼ ਕੀਤੀ ਹੈ। **"ਨਾਦਾਨ ਜਿਹੀ ਆਸ"** ਵਿੱਚ ਮਨੁੱਖੀ ਭਾਵਨਾਵਾਂ ਅਤੇ ਉਮੀਦਾਂ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ, ਜੋ ਸ਼੍ਰੋਤਾਵਾਂ ਨੂੰ ਗਹਿਰਾਈ ਨਾਲ ਜੁੜਨ ਦਾ ਮੌਕਾ ਦਿੰਦਾ ਹੈ। ਇਹ ਗੀਤ ਪੰਜਾਬੀ ਸੰਗੀਤ ਦੇ ਪ੍ਰੇਮੀ ਲਈ ਇੱਕ ਨਵਾਂ ਪ੍ਰੇਰਣਾ ਸ੍ਰੋਤ ثابت ਹੋ ਰਿਹਾ ਹੈ।

Similar recommendations

Lyric

ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ

ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਸੂਰਜ ਨੂੰ ਫ਼ਿਕਰ ਐ ਸਾਡੀ ਵੇਲੇ ਨੇ ਸ਼ਾਮਾਂ ਦੇ

ਉੱਪਰੋਂ ਸਿਰਨਾਵੇਂ ਹੈ ਨਹੀ ਮੰਜ਼ਿਲ ਮੁਕਾਮਾਂ ਦੇ

ਸੂਰਜ ਨੂੰ ਫ਼ਿਕਰ ਐ ਸਾਡੀ ਵੇਲੇ ਨੇ ਸ਼ਾਮਾਂ ਦੇ

ਉੱਪਰੋਂ ਸਿਰਨਾਵੇਂ ਹੈ ਨਹੀ ਮੰਜ਼ਿਲ ਮੁਕਾਮਾਂ ਦੇ

ਸਫ਼ਰਾਂ 'ਤੇ ਆਂ ਸੈਰਾਂ ਤੇ ਨਹੀ

ਕਿ ਪਰਾਂ 'ਤੇ ਆਂ ਪੈਰਾਂ 'ਤੇ ਨਹੀ

ਕਰੀਏ ਹੁਣ ਉਮੀਦਾਂ ਕਿਹਨਾਂ ਖ਼ੈਰਾਂ ਤੇ

ਕਿ ਤੇਰੇ ਹੱਥਾਂ 'ਚੇ ਮੈਂ ਤਾਂ ਦੇਖੇ ਨਹੀ ਕਦੀ ਕਾਸੇ

ਕਿ ਤੇਰੇ ਹੱਥਾਂ 'ਚੇ ਮੈਂ ਤਾਂ ਦੇਖੇ ਨਹੀ ਕਦੀ ਕਾਸੇ

ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ

ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਜਾਣਾ ਤਾਂ ਜਾਣਾ ਆਖ਼ਿਰ ਕਿਹੜੇ ਦਰਵਾਜ਼ੇ ਨੀ

ਨਾ-ਵਾਕਿਫ਼ ਰਾਹੀਆਂ ਨੂੰ ਤਾਂ ਕੋਈ ਨਾ ਨਵਾਜ਼ੇ ਨੀ

ਜਾਣਾ ਤਾਂ ਜਾਣਾ ਆਖ਼ਿਰ ਕਿਹੜੇ ਦਰਵਾਜ਼ੇ ਨੀ

ਨਾ-ਵਾਕਿਫ਼ ਰਾਹੀਆਂ ਨੂੰ ਤਾਂ ਕੋਈ ਨਾ ਨਵਾਜ਼ੇ ਨੀ

ਦੱਸ ਦੇ ਸਾਨੂੰ ਲਾਰਾ ਕੀ ਏ

ਗੁੰਮ ਹੋ ਗਏ ਤਾਂ ਚਾਰਾ ਕੀ ਏ

ਤੈਨੂੰ ਐਸਾ ਮਿਲਿਆ ਏ ਇਸ਼ਾਰਾ

ਕਿ ਹੈਰਾਨੀ ਤੈਨੂੰ ਕੌਣ ਐਸੇ ਦਿੰਦਾ ਏ ਦਿਲਾਸੇ

ਨੀ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ

ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਸੁਫ਼ਨੇ ਦੇ ਲਈ ਸੰਜੀਦਾ ਹੋ ਜਾਵੇਂ ਕਾਸ਼ ਤੂੰ

ਜ਼ਿੰਦਗੀ ਦੇ ਨਾਲ਼ ਇਸ ਤਰ੍ਹਾ ਖੇਡੇ ਨਾ ਤਾਸ਼ ਤੂੰ

ਸੁਫ਼ਨੇ ਦੇ ਲਈ ਸੰਜੀਦਾ ਹੋ ਜਾਵੇਂ ਕਾਸ਼ ਤੂੰ

ਜ਼ਿੰਦਗੀ ਦੇ ਨਾਲ਼ ਇਸ ਤਰ੍ਹਾ ਖੇਡੇ ਨਾ ਤਾਸ਼ ਤੂੰ

ਜਿਗਰੇ ਤੇਰੇ ਡਰਦੇ ਕਿਉੰ ਨਹੀਂ

ਸ਼ੱਕ-ਓ-ਸ਼ੁਬਾ ਕਰਦੇ ਕਿਉੰ ਨਹੀਂ

ਸਾਡੇ ਕੋਲੋਂ ਹੀ ਨੇ ਐਨੇ ਪਰਦੇ ਕਿਉੰ

ਉਮੰਗਾਂ ਨੂੰ ਤਾ ਤੂੰ, ਨੀ ਸਦਾ, ਮੋੜ ਦੀ ਐਂ ਹਾਸੇ

ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ

ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਉਮੀਦੋਂ ਲੰਮੀ ਕੋਈ ਵੀ ਹੁੰਦੀ ਨਹੀ ਹੂਕ ਜੀ

ਰੱਖੀਏ ਮਹਿਫੂਜ਼ ਇਹ ਤਾਂ ਨਾਜ਼ੁਕ ਮਲੂਕ ਜੀ

ਉਮੀਦੋਂ ਲੰਮੀ ਕੋਈ ਵੀ ਹੁੰਦੀ ਨਹੀ ਹੂਕ ਜੀ

ਰੱਖੀਏ ਮਹਿਫੂਜ਼ ਇਹ ਤਾਂ ਨਾਜ਼ੁਕ ਮਲੂਕ ਜੀ

ਖ਼ੂਬੀ ਇਹਦੀ ਲਾਸਾਨੀ ਏ

ਆਸਰਿਆਂ ਬਿਨ ਵੀਰਾਨੀ ਏ

ਬੇਸ਼ਕ ਹੈ ਮੁਨਾਫ਼ਾ ਭਾਵੇਂ ਹਾਨੀ ਏ

ਮਗਰ 'ਸਰਤਾਜ' ਇਹ ਹੁਨਰ ਵੰਡਣੇ ਪਤਾਸੇ

ਮਗਰ 'ਸਰਤਾਜ' ਇਹ ਹੁਨਰ ਵੰਡਣੇ ਪਤਾਸੇ

ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ

ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਆਲਾਪ

ਤਰਾਨਾ

- It's already the end -