background cover of music playing
Masoomiat - Satinder Sartaaj

Masoomiat

Satinder Sartaaj

00:00

08:06

Song Introduction

ਸਤਿੰਦਰ ਸਰਤਾਜ ਜੀ ਦਾ ਗੀਤ **"ਮਾਸੂਮੀਅਤ"** ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਇਕ ਖਾਸ ਥਾਂ ਰੱਖਦਾ ਹੈ। ਇਸ ਗੀਤ ਵਿੱਚ ਸਰਤਾਜ ਜੀ ਦੀ ਮੱਠੀ ਅਵਾਜ਼ ਅਤੇ ਲੀਰਿਕਸ ਦੀ ਗਹਿਰਾਈ ਸੁਣਨ ਵਾਲਿਆਂ ਦੇ ਦਿਲ ਨੂੰ ਛੂਹਦੀ ਹੈ। "ਮਾਸੂਮੀਅਤ" ਦੇ ਬੋਲ ਇਨਸਾਨੀ ਸਾਦਗੀ ਅਤੇ ਬੇਗਮਾਨੀ ਨੂੰ ਵਿਆਪਕ ਢੰਗ ਨਾਲ ਪੇਸ਼ ਕਰਦੇ ਹਨ, ਜੋ ਕਿ ਸਰਤਾਜ ਜੀ ਦੀ ਕਲਾ ਅਤੇ ਸੰਵੇਦਨਸ਼ੀਲਤਾ ਨੂੰ ਦਰਸਾਉਂਦੇ ਹਨ। ਇਹ ਗੀਤ ਪੰਜਾਬੀ ਸੰਗੀਤ ਪ੍ਰੇਮੀਆਂ ਵਿਚ ਬਹੁਤ ਪ੍ਰਸਿੱਧ ਹੈ ਅਤੇ ਬਹੁਤ ਸਾਰਿਆਂ ਤੋਂ ਪਸੰਦ ਕੀਤਾ ਜਾ ਰਿਹਾ ਹੈ।

Similar recommendations

Lyric

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ

ਦੁਨੀਆਂ ਤੇ ਕੁੱਝ ਖਾਸ ਹੀ ਚਿਹਰੇ ਹੁੰਦੇ ਨੇ

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

ਸ਼ੌਹਰਤ, ਇੱਜਤ, ਇਲਮ, ਅਮੀਰੀ, ਤਾਕਤਾਂ

ਇਹ ਕੰਮ ਰੱਬ ਦੇ ਹੋਰ ਵਜੀਰ ਵੀ ਕਰ ਦਿੰਦੇ

ਜਿਹਨਾਂ ਦੇ ਚਿਹਰੇ ਵਿਚ ਖਿੱਚ ਜਿਹੀ ਹੁੰਦੀ ਏ

ਓਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ

ਦੁਨੀਆਂ ਤੇ ਕੁੱਝ ਖਾਸ ਹੀ ਚਿਹਰੇ ਹੁੰਦੇ ਨੇ

ਇਸ ਤੋਂ ਜਿਆਦਾ ਹੋਰ ਦਸੋ ਕੀ ਹੋ ਸਕਦੈ?

ਕੁਦਰਤ ਨੇ ਵੀ ਤਾਰ ਓਹਨਾ ਨਾਲ ਜੋੜੇ ਨੇ

ਓ, ਜੇ ਹੋਣ ਉਦਾਸ ਤਾਂ ਹਨੇਰੇ ਹੋ ਜਾਂਦੇ

ਹਲਕਾ ਜਾਂ ਉਸ ਕੋਲ ਸਵੇਰੇ ਹੁੰਦੇ ਨੇ

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ

ਦੁਨੀਆਂ ਤੇ ਕੁੱਝ ਖਾਸ ਹੀ ਚਿਹਰੇ ਹੁੰਦੇ ਨੇ

ਸੂਰਤ ਦੇ ਤਾਂ ਸਦਕੇ ਆਂ ਸੁਭਾਨ ਅੱਲਾਹ

ਆਫ਼ਰੀਨ, ਕੁਰਬਾਨ, ਮੁਹਰਬਾ ਕੀ ਕਹੀਏ?

ਸੀਰਤ ਦੇ ਵਿਚ ਵੀ ਹੋਵੇ ਜੇਕਰ ਸਾਦਗੀ

ਫੇਰ ਤਾਂ ਰੋਸ਼ਨ ਚਾਰ-ਚੁਫੇਰੇ ਹੁੰਦੇ ਨੇ

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ

ਦੁਨੀਆਂ ਤੇ ਕੁੱਝ ਖਾਸ ਹੀ ਚਿਹਰੇ ਹੁੰਦੇ ਨੇ

ਜੇ ਨਜ਼ਦੀਕ ਓਹਨਾ ਦੇ ਬਹਿਣਾ ਮਿੱਤਰਾ ਵੇ

ਪਿਛਲੇ ਜਨਮ ਦਾ ਲੇਖਾ-ਜੋਖਾ ਲੈ ਆਵੀਂ

ਓਹਨਾ ਦੀ ਸੁਹਬਤ ਮਿਲਦੀ ਬਸ ਓਹਨਾ ਨੂੰ

ਸੁੱਚੇ ਮੋਤੀ ਜਿੰਨ੍ਹਾਂ ਉਕੇਰੇ ਹੁੰਦੇ ਨੇ

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ

ਦੁਨੀਆਂ ਤੇ ਕੁੱਝ ਖਾਸ ਹੀ ਚਿਹਰੇ ਹੁੰਦੇ ਨੇ

ਪਾਕੀਜ਼ਾ ਸੂਰਤ ਨਾਲ ਨਜ਼ਰ ਮਿਲਾ ਲੈਣਾ

ਇਹ ਕੰਮ ਤੈਥੋਂ ਨਹੀਂ ਹੋਣਾ ਸਰਤਾਜ ਮੀਆਂ

ਇਹੋ ਕੰਮ ਤਾਂ ਪਾਕ ਪਵਿੱਤਰ ਰੂਹਾਂ ਦੇ

ਜਾਂ ਜਿਸ ਦਿਲ ਵਿਚ ਸਿੱਦਕ ਤੇ ਜੇਰੇ ਹੁੰਦੇ ਨੇ

ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ

ਦੁਨੀਆਂ ਤੇ ਕੁੱਝ ਖਾਸ ਹੀ ਚਿਹਰੇ ਹੁੰਦੇ ਨੇ

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ

- It's already the end -