00:00
03:31
ਅਰਜਨ ਧਿੱਲੋਂ ਦਾ ਨਵਾਂ ਗੀਤ 'ਕੁਜ਼ ਸਾਲ' ਪੰਜਾਬੀ ਸੰਗੀਤ ਪ੍ਰੇਮੀਆਂ ਵਿਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਸ ਗੀਤ ਵਿੱਚ ਅਰਜਨ ਨੇ ਪਿਆਰ ਅਤੇ ਯਾਦਾਂ ਦੇ ਸੁੰਦਰ ਕਹਾਣੀ ਨੂੰ ਬਿਆਨ ਕੀਤਾ ਹੈ। ਗੀਤ ਦੀ ਧੁਨ ਅਤੇ ਬੋਲ ਦੋਹਾਂ ਨੇ ਦਰਸ਼ਕਾਂ ਨੂੰ ਆਪਣੀ ਓਰ ਖਿੱਚਿਆ ਹੈ। ਮਿਊਜ਼ਿਕ ਵੀਡੀਓ ਵਿੱਚ ਖੂਬਸੂਰਤ ਦ੍ਰਿਸ਼ ਅਤੇ ਅਰਜਨ ਦੀ ਮਿਹਨਤਨੂਰਤੀ ਦੁਆਰਾ ਗੀਤ ਨੂੰ ਹੋਰ ਵੀ ਮਨਮੋਹਕ ਬਣਾਇਆ ਗਿਆ ਹੈ। 'ਕੁਜ਼ ਸਾਲ' ਨੇ ਅਰਜਨ ਧਿੱਲੋਂ ਦੀ ਕਲਾ ਨੂੰ ਨਵੀਂ ਉਚਾਈਆਂ 'ਤੇ ਲੈ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
Mxrci!
ਪਹਿਲਾਂ ਪਹਿਰ ਉਮਰਾਂ ਦਾ ਖਾ ਲਿਆ ਪੜ੍ਹਾਈਂਆਂ ਨੇ
ਦੂਜਾ ਪਹਿਰ ਉਮਰਾਂ ਦਾ ਖਾ ਲਿਆ ਕਮਾਈਆਂ ਨੇ
ਦੋ ਪਹਿਰ ਤੇਰੇ ਲਈ ਸਾਂਭੇ ਨੇ ਦਿਲ ਦਾ ਦਰਦ ਸਨਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
ਹਾਏ ਦੂਰ ਬੈਠਿਆਂ ਦਾ ਹੁੰਦਾ
ਰੁੱਸਣਾ-ਮਨਾਉਣਾ ਕਾਹਦਾ
ਕੋਲ਼ ਹੋਈਏ ਫੇਰ ਗੱਲ ਹੋਰ ਏ
ਸਾਹਾਂ ਵਰਗਿਆਂ ਬਿਨਾ
ਹੁੰਦਾ ਇਹ ਜਿਓਣਾ ਕਾਹਦਾ
ਕੋਲ਼ ਹੋਈਏ ਫੇਰ ਗੱਲ ਹੋਰ ਏ
ਹਾਏ ਅੱਖਾਂ ਨਾਲ਼ ਗੱਲਾਂ ਕਰਨ ਲਈ
ਨਾਲ਼ੇ ਗਲ਼ ਤੈਨੂੰ ਲਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
♪
ਹਾਏ ਹਜੇ ਹੱਥ ਤੇਰਾ
ਫੜਕੇ ਐ ਤੁਰਨਾ
ਮੋਢੇ ਉੱਤੇ ਸਿਰ ਵੀ ਐ ਰੱਖਣਾ
ਹਾਏ ਅਸੀਂ ਕਿੰਨ੍ਹਾਂ ਚਾਹੁੰਦੇ ਤੈਨੂੰ
ਤੂੰ ਕਿੰਨਾ ਚਾਹੁੰਦਾ ਸਾਨੂੰ
ਪੁੱਛਣਾ ਏ ਨਾਲ਼ੇ ਤੈਨੂੰ ਦੱਸਣਾ
ਸਾਨੂੰ ਸੱਤ ਜਨਮਾਂ ਦਾ ਸਾਥ ਮਿਲ਼ੇ
ਤੈਨੂੰ ਰੱਜ-ਰੱਜ ਚਾਹੁਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ