00:00
03:20
"ਇਸ ਗੀਤ ਬਾਰੇ ਇਸ ਸਮੇਂ ਕੋਈ ਜਾਣਕਾਰੀ ਉਪਲਬਧ ਨਹੀਂ ਹੈ।"
ਦੱਸ ਹੁਣ ਕੀ ਕਰੀਏ ਟੁੱਟੀਆਂ ਇਸ਼ਕੇ ਦੀਆਂ ਤੰਦਾਂ ਨੂੰ
ਮਿਟੀਆਂ ਨੇ ਅੱਜ ਫਿਰ ਚੇਤੇ ਕੀਤਾ ਐ ਚੰਦਾ ਨੂੰ
ਹੁਣ ਤਕ ਵੀ ਸਮਝ ਪਏ ਨਾ, ਕਿਹੜੇ ਸੀ ਵਹਿਣ, ਕੁੜੇ
ਲਗਦੇ ਸੀ ਵਾਂਗ ਮਸੀਤਾਂ ਮੈਨੂੰ ਤੇਰੇ ਨੈਣ, ਕੁੜੇ
ਦੱਸ ਕਿੱਦਾਂ ਲਿਖਕੇ ਦੱਸਦਾਂ ਤੇਰੇ ਮੁਸਕਾਏ ਨੂੰ
ਪੀ ਗਈ ਕੋਈ ਲਹਿਰ ਸਮੁੰਦਰੀ ਟਿੱਬਿਆਂ ਦੇ ਜਾਏ ਨੂੰ
ਉਹਦੇ ਪਰਛਾਂਵੇ ਜਿਹਾ ਵੀ ਸਾਨੂੰ ਕੋਈ ਨਹੀਂ ਦਿਸਦਾ
ਨੱਕ ਸੀ ਤਿੱਖਾ ਜੀਕਣ ਅੱਖਰ ਕੋਈ English ਦਾ
ਕੋਕੋ ਸੀ ਕੇਸ ਲਮੇਰੇ, ਗਲ਼ੀਆਂ ਲਾਹੌਰ ਦੀਆਂ
ਅੱਜ ਤਕ ਨਹੀਂ ਮਿਟੀਆਂ ਹਿੱਕ ਤੋਂ ਪੈੜਾਂ ਤੇਰੀ ਤੋਰ ਦੀਆਂ
♪
ਸਾਡਾ ਤਾਂ ਹਾਲ਼ ਸੋਹਣਿਆ ਭੱਠੀ ਵਿੱਚ ਖਿੱਲ ਵਰਗਾ
ਜਾਂ ਫ਼ਿਰ ਕੋਈ ਸ਼ਾਮ ਢਲ਼ੀ ਤੋਂ ਆਸ਼ਕ ਦੇ ਦਿਲ ਵਰਗਾ
ਜਾਂ ਫ਼ਿਰ ਕੋਈ ਸ਼ਾਮ ਢਲ਼ੀ ਤੋਂ ਆਸ਼ਕ ਦੇ ਦਿਲ ਵਰਗਾ
ਐਵੇਂ ਨਹੀਂ ਝਾੜ ਕੇ ਪੱਲੇ ਚਾਰੇ ਹੀ ਤੁਰ ਜਾਈਦਾ
ਦੱਸ ਕਾਹਦਾ ਮਾਣ ਸੋਹਣਿਆ ਦੇਹਾਂ ਦੀ ਬੁਰਜੀ ਦਾ
ਤੱਕਦਾ ਸੀ ਸੁਬਹ-ਸਵੇਰੇ ਹਾਏ ਨੈਣਾਂ ਰੱਤਿਆਂ ਨੂੰ
ਹੁੰਦਾ ਹੈ ਇਸ਼ਕ ਤਾਂ ਚੱਬਣਾ ਨਿੰਮਾਂ ਦਿਆਂ ਪੱਤਿਆਂ ਨੂੰ
ਹੁੰਦਾ ਹੈ ਇਸ਼ਕ ਤਾਂ ਚੱਬਣਾ ਨਿੰਮਾਂ ਦਿਆਂ ਪੱਤਿਆਂ ਨੂੰ
ਛੱਪੜਾਂ ਦੇ ਕੰਡੇ ਖੜ੍ਹੀਆਂ ਕਾਹੀ ਦੀਆਂ ਦੁੰਬੀਆਂ ਨੇ
ਸਾਨੂੰ ਤਾਂ ਰੱਬ ਤੋਂ ਵੱਧ ਕੇ ਸੱਜਣਾ ਦੀਆਂ ਮੁੰਦੀਆਂ ਨੇ
ਲੜਕੀ ਉਹ ਝੁਮਕਿਆਂ ਵਾਲ਼ੀ ਅੱਜ ਵੀ ਸਾਨੂੰ ਪਿਆਰੀ ਆ
ਭਾਵੇਂ ਉਹ ਭੁੱਲ ਗਈ ਕਰਕੇ ਵਾਅਦੇ ਸਰਕਾਰੀ ਆ
ਹੁੰਦਾ ਹੈ ਇਸ਼ਕ ਸੋਹਣਿਆ ਰੱਬ ਦਾ ਹੀ ਹਾਣੀ ਵੇ
ਬਸ ਚਿਹਰੇ ਬਦਲੀ ਜਾਣੇ, ਗੱਲ ਤੁਰਦੀ ਜਾਣੀ ਵੇ
ਗੱਲ ਤੁਰਦੀ ਜਾਣੀ ਵੇ, ਗੱਲ ਤੁਰਦੀ ਜਾਣੀ ਵੇ
ਹੋ
ਜਨਮਾਂ ਦੇ ਪੈਂਡੇ ਤੇ ਥਕਾਵਟਾਂ ਨੂੰ ਭੁੱਲ ਗਏ
ਗਲ਼ ਕਾਹਦਾ ਲਾਇਆ, ਅਸੀਂ ਪਾਣੀ ਵਾਂਗੂ ਡੁੱਲ੍ਹ ਗਏ
ਹਵਾ ਵਿੱਚ ਰਹਿੰਦਾ ਸਦਾ ਉੱਡਦਾ ਪਿਆਰ ਐ
ਮਿਲਣਾ-ਮਿਲਾਉਣਾ ਸੱਭ ਪਿੰਡਿਆਂ ਤੋਂ ਪਾਰ ਐ
ਮਿਲਣਾ-ਮਿਲਾਉਣਾ ਸੱਭ ਪਿੰਡਿਆਂ ਤੋਂ ਪਾਰ ਐ