00:00
03:40
ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
It's JayB (JayB, JayB)
ਕਈ ਸਾਲ ਹੋ ਗਏ
ਉਹਨੂੰ ਤੱਕਿਆ ਨਹੀਂ (ਤੱਕਿਆ ਨਹੀਂ)
ਉਹਨੂੰ ਚਾਹੁੰਦੀ ਸੀ
ਗਿਆ ਦੱਸਿਆ ਨਹੀਂ (ਦੱਸਿਆ ਨਹੀਂ)
ਉਹ ਕਿੱਥੇ ਹੈ? ਉਹ ਜਿੱਥੇ ਹੈ
ਰਾਜੀ ਰਹੇ, ਰਾਜੀ ਬਾਜੀ ਰਹੇ
ਮੇਰੀ ਹਰ ਅਰਦਾਸ 'ਚ ਨਾਂ ਉਹਦਾ
ਜੀਹਦਾ ਮੁਖੜਾ ਸੀ ਦੁਆ ਵਰਗਾ
ਇੱਕ ਮੁੰਡਾ ਚੇਤੇ ਆਉਂਦਾ ਐ
ਮੇਰੇ ਪਿੰਡ ਨੂੰ ਜਾਂਦੇ, ਹਾਏ, ਰਾਹ ਵਰਗਾ
ਇੱਕ ਮੁੰਡਾ ਚੇਤੇ ਆਉਂਦਾ ਐ
ਮੇਰੇ ਪਿੰਡ ਨੂੰ ਜਾਂਦੇ, ਹਾਏ, ਰਾਹ ਵਰਗਾ
ਅੱਖਾਂ 'ਤੇ ਉਹਦਾ ਏਹਸਾਨ ਬੜਾ ਸੀ
ਲੰਮਾ-ਲੰਝਾ, ਜਵਾਨ ਬੜਾ ਸੀ, ਜਵਾਨ ਬੜਾ ਸੀ
ਉਹ ਦਿਲ ਦੇਖ-ਦੇਖ ਕੇ ਝੁਰਦਾ ਸੀ
ਉਹ ਮਦਰਾ ਛੱਡ-ਛੱਡ ਤੁਰਦਾ ਸੀ, ਹਾਏ, ਤੁਰਦਾ ਸੀ
ਮੜਕ ਕਈਆਂ ਦੀ ਭੰਨਦਾ ਹੋਊ
ਪੱਗ ਜਦੋਂ ਕਦੇ ਉਹ ਬੰਨ੍ਹਦਾ ਹੋਊ
ਜੀਹਨੂੰ ਦੇਖ-ਦੇਖ ਕੇ ਜਿਉਂਦੇ ਸੀ
ਮਰਦੇ ਨੂੰ ਉਧਾਰੇ ਸਾਹ ਵਰਗਾ
ਇੱਕ ਮੁੰਡਾ ਚੇਤੇ ਆਉਂਦਾ ਐ
ਮੇਰੇ ਪਿੰਡ ਨੂੰ ਜਾਂਦੇ, ਹਾਏ, ਰਾਹ ਵਰਗਾ
ਇੱਕ ਮੁੰਡਾ ਚੇਤੇ ਆਉਂਦਾ ਐ
ਮੇਰੇ ਪਿੰਡ ਨੂੰ ਜਾਂਦੇ, ਹਾਏ, ਰਾਹ ਵਰਗਾ
ਸ਼ੁਰੂ ਕਰਦਾ ਹੇਕ ਲਾਉਂਦਾ ਹੁੰਦਾ ਸੀ
ਇੱਕ ਗੀਤ ਜਿਹਾ ਗਾਉਂਦਾ ਹੁੰਦਾ ਸੀ, ਹਾਏ, ਹੁੰਦਾ ਸੀ
ਸ਼ਿੰਗਾਰ ਸੀ ਜਿਹੜਾ stage'an ਦਾ
Canteen'an ਦਾ ਤੇ ਮੇਜਾਂ ਦਾ, ਹਾਏ, ਮੇਜਾਂ ਦਾ
ਐਨੀ ਕੁ ਸਾਂਝ ਪਾ ਲੈਨੀ ਆਂ
ਕੱਲੀ ਹੋਵਾਂ ਤਾਂ ਗਾਹ ਲੈਨੀ ਆਂ
ਮੈਥੋਂ ਤਾਂ ਉਹ ਗੱਲ ਬਣਦੀ ਨਹੀਂ
ਕਿੱਥੋਂ ਲੱਭ ਲਾਂ ਉਹਦੀ ਅਦਾ ਵਰਗਾ?
ਇੱਕ ਮੁੰਡਾ ਚੇਤੇ ਆਉਂਦਾ ਐ
ਮੇਰੇ ਪਿੰਡ ਨੂੰ ਜਾਂਦੇ, ਹਾਏ, ਰਾਹ ਵਰਗਾ
ਇੱਕ ਮੁੰਡਾ ਚੇਤੇ ਆਉਂਦਾ ਐ
ਮੇਰੇ ਪਿੰਡ ਨੂੰ ਜਾਂਦੇ, ਹਾਏ, ਰਾਹ ਵਰਗਾ
ਨਾ ਲੱਖ ਹੋਏ, ਨਾ ਕੱਖ ਹੋਏ
ਅਸੀਂ ਨਾ ਜੁੜੇ, ਨਾ ਵੱਖ ਹੋਏ, ਹਾਏ, ਵੱਖ ਹੋਏ
ਹੋ, ਬਸ ਦੂਰੋਂ-ਦੂਰੋਂ ਤੱਕਦੇ ਰਹੇ
ਅਸੀਂ ਦਿਲ ਦੀਆਂ ਦਿਲ ਨੂੰ ਦੱਸਦੇ ਰਹੇ, ਹਾਏ, ਦੱਸਦੇ ਰਹੇ
ਕਿਤੇ ਟੱਕਰੂ, ਮੰਨ ਸਮਝਾਉਨੈ ਆਂ
ਪਛਤਾਵੇ ਨੇ, ਪਛਤਾਉਨੇ ਆਂ
ਮੁੱਲ ਸਾਡੇ ਤੋਂ ਨਾ ਤਾਰ ਹੋਇਆ
ਸੀ Arjan ਮਹਿੰਗੇ ਭਾਅ ਵਰਗਾ
ਇੱਕ ਮੁੰਡਾ ਚੇਤੇ ਆਉਂਦਾ ਐ
ਮੇਰੇ ਪਿੰਡ ਨੂੰ ਜਾਂਦੇ, ਹਾਏ, ਰਾਹ ਵਰਗਾ
ਇੱਕ ਮੁੰਡਾ ਚੇਤੇ ਆਉਂਦਾ ਐ
ਮੇਰੇ ਪਿੰਡ ਨੂੰ ਜਾਂਦੇ, ਹਾਏ, ਰਾਹ ਵਰਗਾ
ਇੱਕ ਮੁੰਡਾ ਚੇਤੇ ਆਉਂਦਾ ਐ
ਮੇਰੇ ਪਿੰਡ ਨੂੰ ਜਾਂਦੇ, ਹਾਏ, ਰਾਹ ਵਰਗਾ