00:00
03:26
ਇਸ ਗੀਤ ਬਾਰੇ ਇਸ ਸਮੇਂ ਕੋਈ ਸਬੰਧਤ ਜਾਣਕਾਰੀ ਮੌਜੂਦ ਨਹੀਂ ਹੈ।
ਬਾਬਿਆਂ ਦੀ ਬਾਣੀ ਵਰਗੀ, ਮਿੱਠੀ ਜਿਵੇਂ ਚਾਹਣੀ ਵਰਗੀ
ਰਾਜੇ ਨੂੰ ਰਾਣੀ ਵਰਗੀ, ਮਰਦੇ ਨੂੰ ਪਾਣੀ ਵਰਗੀ
ਸਾਡੇ ਗਲ਼ ਦਾ ਹਾਰ ਹੁੰਦੀ ਸੀ, ਵਿਛੜ ਗਈ
ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ, ਵਿਛੜ ਗਈ

♪
ਮੈਥੋਂ ਵੱਧ ਮੈਨੂੰ ਚਾਹਿਆ, ਕਰਨਾ ਜੀਹਨੇ ਪਿਆਰ ਸਿਖਾਇਆ
ਸਾਨੂੰ ਪਰ ਸਮਝ ਨਹੀਂ ਆਇਆ, ਸਾਡੇ 'ਤੇ ਹੋਰ ਸੀ ਸਾਇਆ
ਸਹੇਲੀ ਨਹੀਂ, ਸਾਡਾ ਯਾਰ ਹੁੰਦੀ ਸੀ, ਵਿਛੜ ਗਈ
ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ, ਵਿਛੜ ਗਈ
ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ, ਵਿਛੜ ਗਈ
♪
ਕਿਸਮਤ ਸਾਡੇ ਵੱਲ ਨਹੀਂ ਹੁੰਦੀ, ਸੱਚੀ ਅੱਜ-ਕੱਲ੍ਹ ਨਹੀਂ ਹੁੰਦੀ
ਗੱਲ ਦਾ ਹੱਲ ਨਿਕਲ਼ੇ ਕਿੱਦਾਂ? ਉਹਦੇ ਨਾਲ਼ ਗੱਲ ਨਹੀਂ ਹੁੰਦੀ
ਜੋ ਗੱਲ ਸਾਡੇ ਵਿਚਕਾਰ ਹੁੰਦੀ ਸੀ, ਵਿਛੜ ਗਈ
ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ, ਵਿਛੜ ਗਈ
ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ, ਵਿਛੜ ਗਈ
♪
ਮਹਿਕ ਤੋਂ ਜਿਵੇਂ ਗੁਲਾਬ ਦੇ ਵਰਗੀ, ਸੋਹਣੀ ਸੋਹਣੇ ਖ਼੍ਵਾਬ ਦੇ ਵਰਗੀ
ਚਾਹ ਕੇ ਵੀ ਨਾ ਸਾਡੀ ਹੋਈ, ਉਹ ਪਰਲੇ ਪੰਜਾਬ ਦੇ ਵਰਗੀ
Happy ਦਾ ਉਹ ਪਿਆਰ ਹੁੰਦੀ ਸੀ, ਵਿਛੜ ਗਈ