background cover of music playing
Haan Haige Aa - Karan Aujla

Haan Haige Aa

Karan Aujla

00:00

04:01

Song Introduction

ਫਿਲਹਾਲ ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

ਲੋਕੀ ਕਹਿੰਦੇ ਵੈਲੀ ਐ ਤੂੰ, ਹਾਂ ਹੈਗੇ ਆਂ

ਲੋਕੀ ਕਹਿੰਦੇ ਬਾਹਲਾ ਮਾੜਾ, ਹਾਂ ਹੈਗੇ ਆਂ

ਵੇ ਲੋਕੀ ਕਹਿੰਦੇ ਅੜਬ ਐ ਤੂੰ, (Yo) ਹਾਂ ਹੈਗੇ ਆਂ

ਹਾਂ, ਸੱਚੋ-ਸੱਚੀ ਦੱਸੀ ਯਾਰਾ, ਹਾਂ ਹੈਗੇ ਆਂ

ਹਾਂ ਹੈਗੇ ਆਂ, ਹਾਂ ਹੈਗੇ ਆਂ

ਕੁੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਜੋ, ਨੀ ਚੇਲੇ ਨੇ

ਕੁੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਜੋ, ਨੀ ਵਿਹਲੇ ਨੇ

ਸ਼ੋਂਕ ਪੁਗਾਵੇ ਜੱਟ ਕੁੜੇ ਨੀ, ਭੱਲੇ ਮੋਰਨੀ ਪੱਟ ਕੁੜੇ ਨੀ

ਹੱਟਜਾ ਪੁੱਛਣੋ ਹੱਟ ਕੁੜੇ ਨੀ, ਵਿਗੜੇ ਬਾਹਲੇ ਜੱਟ ਕੁੜੇ ਨੀ

Struggle ਮੇਰੀ ਨੂੰ ਕਿਸਮਤ ਕਹਿੰਦੇ, ਉਨ੍ਹਾਂ ਨੇ ਕੁੱਝ ਦੇਖਿਆ ਨਹੀਂ

ਮੈਂ ਜੋ ਸੇਕਿਆ ਉੱਠਦੇ ਬਹਿੰਦੇ, ਓਹਨਾ ਨੇ ਓਹ ਸੇਕਿਆ ਨਹੀਂ

ਓਹਨਾ ਨੂੰ ਆ ਕੀ ਪਤਾ, ਅਸੀਂ ਕੀ-ਕੀ ਬੱਲੀਏ ਸਹਿ ਗਏ ਆਂ

ਲੋਕੀ ਕਹਿੰਦੇ ਵੈਲੀ ਐ ਤੂੰ, ਹਾਂ ਹੈਗੇ ਆਂ

ਲੋਕੀ ਕਹਿੰਦੇ ਬਾਹਲਾ ਮਾੜਾ, ਹਾਂ ਹੈਗੇ ਆਂ

ਵੇ ਲੋਕੀਂ ਕਹਿੰਦੇ ਅੜਬ ਐ ਤੂੰ, ਹਾਂ ਹੈਗੇ ਆਂ

ਹਾਂ, ਸੱਚੋ-ਸੱਚੀ ਦੱਸੀ ਯਾਰਾ, ਹਾਂ ਹੈਗੇ ਆਂ

ਹਾਂ ਹੈਗੇ ਆਂ, ਹਾਂ ਹੈਗੇ ਆਂ

ਹਾਂ ਹੈਗੇ ਆਂ, ਹਾਂ ਹੈਗੇ ਆਂ

ਓ, ਮੇਰੇ ਬਾਰੇ ਜਿਹੜੇ ਤੇਰੇ ਕੋਲ ਆਉਣ ਲੂਤੀ ਲਾਉਣ ਨੀ

ਓਹਨਾ ਕੋਲੋਂ ਕਿੱਥੇ ਪਤਾ ਤੈਨੂੰ ਲੱਗੂ ਜੱਟ ਕੌਣ ਨੀ

ਓ, ਕੱਲੇ ਕਿਹਰੇ ਕਿਹੜੇ ਸ਼ਹਿਰੇ ਬਾਪੂ ਮੇਰਾ ਘੱਲ ਗਿਆ

ਗੀਜੇ ਵਿੱਚ ਸੀ ਪਾਕੇ ਦਿੱਤਾ, ਖੋਟਾ ਸਿੱਕਾ ਚੱਲ ਗਿਆ

ਇੱਕ ਵਾਰੀ ਤਾਂ ਪਾਉਂ ਖ਼ਲਾਰੇ ਖੁੱਲ੍ਹੇ ਐ ਜੱਟ ਸਾਨ ਕੁੜੇ

ਲੋਕਾਂ ਦਾ ਕੰਮ ਬੋਲਣ ਦਾ ਐ, ਓਧਰ ਘੱਟ ਧਿਆਨ ਕੁੜੇ

ਜੇ ਕੋਈ ਚੜ੍ਹਦਾ ਹਰ ਕੋਈ ਸੜਦਾ, ਸੱਚ ਅਸੀਂ ਵੀ ਕਹਿ ਗਏ ਆਂ

ਲੋਕੀ ਕਹਿੰਦੇ ਵੈਲੀ ਐ ਤੂੰ, ਹਾਂ ਹੈਗੇ ਆਂ

ਲੋਕੀ ਕਹਿੰਦੇ ਬਾਹਲਾ ਮਾੜਾ, ਹਾਂ ਹੈਗੇ ਆਂ

ਵੇ ਲੋਕੀਂ ਕਹਿੰਦੇ ਅੜਬ ਐ ਤੂੰ, ਹਾਂ ਹੈਗੇ ਆਂ

ਹਾਂ, ਸੱਚੋ-ਸੱਚੀ ਦੱਸੀ ਯਾਰਾ, ਹਾਂ ਹੈਗੇ ਆਂ

ਓ, ਨਿਗਾਹ ਵਿੱਚ ਚੜਾ ਜਮਾ Teesi ਆਲਾ ਬੇਰ ਮੈਂ

ਕਈਆਂ ਥੱਲੇ ਦਬਤਾ ਸੀ ਨਿੱਕਲ ਆਇਆ ਫ਼ੇਰ ਮੈਂ

ਚੁੱਭਦੇ ਨੇ ਬਾਹਲਿਆਂ ਦੇ ਸਾਡੇ ਚੰਗੇ ਦਿਨ ਨੀ

ਕਿੰਨੇ 'ਕ ਵੈਰੀ ਨੇ ਦੱਸਾਂ ਉਂਗਲਾ ਤੇ ਗਿਣ ਨੀ

ਉਂਝ ਹਲਕੀ ਭਾਰੀ ਦਾੜ੍ਹੀ ਨੀ, ਬਾਹਲਾ ਜੱਟ ਜੁਗਾੜੀ ਨੀ

ਮਿੱਤਰਾਂ ਨੇ ਕਦੇ circle ਦੇ ਵਿੱਚ ਲੰਡੀ-ਬੁੱਚੀ ਵਾੜੀ ਨੀ

ਮੈਂ ਤਾਂ ਲਾਵਾਂ ਨਜ਼ਾਰੇ ਨੀ, ਪਤਾ ਨਹੀਂ ਕਾਹਤੋਂ ਖਹਿੰਦੇ ਨੇ

ਜੱਟ ਤਾਂ ਅੜੀਏ ਉੱਠਦੇ ਬਹਿੰਦੇ ਰਜ਼ਾ ਓਹਦੀ ਵਿੱਚ ਰਹਿੰਦੇ ਨੇ

Aujle ਹੋਣੀ ਸੋਚਦੇ ਰਹਿੰਦੇ ਕਿਹੜੇ ਕੰਮੀ ਪੈ ਗਿਆ

ਲੋਕੀ ਕਹਿੰਦੇ ਵੈਲੀ ਐ ਤੂੰ, ਹਾਂ ਹੈਗੇ ਆਂ

ਲੋਕੀ ਕਹਿੰਦੇ ਬਾਹਲਾ ਮਾੜਾ, ਹਾਂ ਹੈਗੇ ਆਂ

ਵੇ ਲੋਕੀਂ ਕਹਿੰਦੇ ਅੜਬ ਐ ਤੂੰ, ਹਾਂ ਹੈਗੇ ਆਂ

ਹਾਂ, ਸੱਚੋ-ਸੱਚੀ ਦੱਸੀ ਯਾਰਾ, ਹਾਂ ਹੈਗੇ ਆਂ

ਅਸੀਂ ਕਦੇ ਕਿਸੇ ਬਾਰੇ ਮਾੜਾ ਬੋਲਦੇ ਨਾ ਸੁਣੇ ਨੀ

ਅਸੀਂ ਕਦੇ ਕਿਸੇ ਬਾਰੇ ਨਾ-ਨਾ ਜਾਲ਼-ਜੂਲ਼ ਬੁਣੇ ਨੀ

ਆਉਣੀ ਸਭ ਨੂੰ ਇੱਕ ਵਾਰੀ ਤਾਂ ਸੁਣਿਆ ਸਭ ਨੇ ਮੌਤ ਕੁੜੇ

ਬੋਲਣ ਕੱਠੇ ਹੁੰਦੇ ਜਿਹੜੇ ਕੱਲਾ ਹੀ ਜੱਟ ਬਹੁਤ ਕੁੜੇ

Gucci ਜੋਗਾ ਕੀਤਾ ਜੀਹਨੇ ਪੂਰੀਆਂ ਹੋਈਆਂ ਰੀਝਾਂ ਨੀ

ਹੁਣ ਤੱਕ ਪਾਵਾਂ ਜਿਹੜੀਆਂ ਪਈਆਂ ਬਾਪੂ ਦੀਆਂ ਕਮੀਜ਼ਾਂ ਨੀ

ਬੋਲਣ ਦਾ ਜੇ ਸ਼ੌਂਕ ਨੀ ਜੱਟ ਨੂੰ, ਸੋਚੀ ਨਾ ਤੂੰ ਭੇਅ ਗਏ ਆਂ

ਹਾਂ ਹੈਗੇ ਆਂ, ਹਾਂ ਹੈਗੇ ਆਂ

ਹਾਂ ਹੈਗੇ ਆਂ, ਹਾਂ ਹੈਗੇ ਆਂ

Karan Aujla!

- It's already the end -