00:00
02:04
ਕਹਿੰਦਾ, "ਮਿਲ਼ੇ ਨਾ ਹੁੰਦੇ ਤਾਂ ਗਿਲੇ ਨਾ ਹੁੰਦੇ
ਵਾਕੇ ਨਾ ਹੁੰਦੇ ਤਾਂ ਸਿਲਸਿਲੇ ਨਾ ਹੁੰਦੇ"
ਕੁਝ ਅੱਖਰ ਜੋੜੇ ਮੈਂ ਪੈਗ਼ਾਮ 'ਚ ਤੇਰੇ ਲਈ
ਨਾਲ਼ੇ ਲਿਖਤਾ ਬੋਲਾਂ ਨੂੰ, ਪਾਤਾ ਜਾਮ 'ਚ ਤੇਰੇ ਲਈ
ਹੋ ਜਾਂਦਾ ਕਦੇ ਜ਼ਿਕਰ ਤੇਰਾ, ਅਸੀਂ ਅੰਦਰੋਂ ਘੁੱਟ ਜਾਈਏ
ਹੋ, ਇਸ਼ਕ ਤੇਰੇ ਦੀ ਜੇਲ੍ਹ ਵੇ ਡਾਢੀ ਕਿੱਦਾਂ ਛੁੱਟ ਜਾਈਏ?
ਮੇਰਾ ਮੰਨ ਜਿਹਾ ਨਹੀਂ ਕਰਦਾ ਬਦਲਾਂ ਜਜ਼ਬਾਤਾਂ ਨੂੰ
ਤੂੰ ਕੀ ਐ ਮੇਰੇ ਲਈ, ਪੁੱਛ ਮੇਰਿਆਂ ਖ਼ਾਬਾਂ ਨੂੰ
ਕਿੱਥੇ ਰੱਖਿਆ ਐ ਤੈਨੂੰ, ਪੁੱਛ ਮੇਰਿਆਂ ਖ਼ਾਬਾਂ ਨੂੰ
ਤੂੰ ਕੀ ਐ ਮੇਰੇ ਲਈ, ਪੁੱਛ ਮੇਰਿਆਂ ਖ਼ਾਬਾਂ ਨੂੰ
ਚੰਨ ਸੁਣਦਾ ਰਹਿੰਦਾ ਐ ਮੇਰੇ ਸ਼ਿਕਵੇ-ਤਾਨਿਆਂ ਨੂੰ
ਬਾਕੀ ਅੰਬਰ ਪੂਰਦਾ ਐ ਸੌਗਾਤ ਦੇ ਖਾਨਿਆਂ ਨੂੰ
ਉਂਜ ਗੱਲ ਤਾਂ ਜੀ ਕੋਈ ਖ਼ਾਸ ਨਹੀਂ
ਬਸ ਦੁਨੀਆਦਾਰੀ ਰਾਸ ਨਹੀਂ
ਕੋਈ ਜ਼ਬਰੀ ਤਾਂ ਨਹੀਂ ਆਖ ਦਿੰਦਾ
ਦਿਲ ਲੱਗੀਆਂ ਦੀ ਕੋਈ ਪਿਆਸ ਨਹੀਂ
ਤੇਰੇ ਵਿੱਚ ਐਸੀ ਉਲਫ਼ਤ, ਕਿਆ...
ਤੇਰੇ ਵਿੱਚ ਐਸੀ ਉਲਫ਼ਤ
ਕਿਆ ਪੁੱਛਾਂ ਜਾਗ ਕੇ ਰਾਤਾਂ ਨੂੰ?
ਤੂੰ ਕੀ ਐ ਮੇਰੇ ਲਈ, ਪੁੱਛ ਮੇਰਿਆਂ ਖ਼ਾਬਾਂ ਨੂੰ
ਕਿੱਥੇ ਰੱਖਿਆ ਐ ਤੈਨੂੰ, ਪੁੱਛ ਮੇਰਿਆਂ ਖ਼ਾਬਾਂ ਨੂੰ
ਤੂੰ ਕੀ ਐ ਮੇਰੇ ਲਈ, ਪੁੱਛ ਮੇਰਿਆਂ ਖ਼ਾਬਾਂ ਨੂੰ