00:00
03:35
Mr Rubal in the house!
ਕਾਲਜ ਦੀਆਂ ਸੜਕਾਂ ਚੇਤੇ ਨੇ
ਸਾਡੀਆਂ ਮੜਕਾਂ ਚੇਤੇ ਨੇ
ਯਾਰਾਂ ਨਾਲ਼ ਖੜ੍ਹਦੇ ਸੀ
Anti ਲਈ ਰੜਕਾਂ ਚੇਤੇ ਨੇ
ਓ, ਜੁਰਤਾਂ ਨਾ' ਕਾਇਮ ਕੀਤੀ-
ਜੁਰਤਾਂ ਨਾ' ਕਾਇਮ ਕੀਤੀ ਓਹ ਸਰਦਾਰੀ ਭੁੱਲਦੀ ਨਹੀਂ
(ਸਰਦਾਰੀ ਭੁੱਲਦੀ ਨਹੀਂ)
ਇੱਕ ਕਾਲਜ ਭੁੱਲਦਾ ਨਹੀਂ, ਇੱਕ ਯਾਰੀ ਭੁੱਲਦੀ ਨਹੀਂ
ਜੀਹਦੇ ਉੱਤੇ ਆਉਂਦੀ ਸੀ, ਓਹ roadways ਲਾਰੀ ਭੁੱਲਦੀ ਨਹੀਂ
ਇੱਕ ਕਾਲਜ ਭੁੱਲਦਾ ਨਹੀਂ, ਇੱਕ ਯਾਰੀ ਭੁੱਲਦੀ ਨਹੀਂ
♪
ਓਹ ਅੱਡਾ ਭੁੱਲਦਾ ਨਹੀਂ, ਓਹ ਚਾਹ ਵੀ ਚੇਤੇ ਐ
ਯਾਰਾਂ ਨਾਲ਼ ਪਾਇਆ ਜੋ, ਓਹ ਗਾਹ ਵੀ ਚੇਤੇ ਐ
ਜੋ ਦੱਪਕੇ ਲਈ ਕੱਢੀ ਸੀ-
ਦੱਪਕੇ ਲਈ ਕੱਢੀ ਸੀ, ਬੁਲਟ ਦੀ ਜਾਲੀ ਭੁੱਲਦੀ ਨਹੀਂ
(ਜਾਲੀ ਭੁੱਲਦੀ ਨਹੀਂ)
ਇੱਕ ਕਾਲਜ ਭੁੱਲਦਾ ਨਹੀਂ, ਇੱਕ ਯਾਰੀ ਭੁੱਲਦੀ ਨਹੀਂ
ਜੀਹਦੇ ਉੱਤੇ ਆਉਂਦੀ ਸੀ, ਓਹ roadways ਲਾਰੀ ਭੁੱਲਦੀ ਨਹੀਂ
ਇੱਕ ਕਾਲਜ ਭੁੱਲਦਾ ਨਹੀਂ, ਇੱਕ ਯਾਰੀ ਭੁੱਲਦੀ ਨਹੀਂ
♪
(ਕਾਲਜ ਭੁੱਲਦਾ, ਇੱਕ ਯਾਰੀ ਭੁੱਲਦੀ ਨਹੀਂ)
ਓਹਦੇ ਸੂਟ 3D ਜਹੇ, ਪੋਹਂਚੇ ਚੱਕ-ਚੱਕ ਕੇ ਤੁਰਦੀ
ਜੇ ਹੱਸ ਕੇ ਲੰਘ ਜਾਂਦੀ, ਸਾਡੀ ਖਾਦੀ ਹੋਈ ਖੁਰਦੀ
(ਸਾਡੀ ਖਾਦੀ ਹੋਈ ਖੁਰਦੀ)
ਪ੍ਰਧਾਨ Jassar ਬਣਿਆਂ, ਓਹ ਨਾਰੇ ਲਾਉਂਦੀ ਸੀ
ਮੇਰੀ ਕਾਲ਼ੀ Beamer ਨੀ, ਤੇਰੇ 'ਤੇ ਡੋਰੇ ਪਾਉਂਦੀ ਸੀ
Classroom ਦੀ Jhinjar ਨੂੰ-
ਕੀਤੀ ਬੰਦ ਬਾਰੀ ਭੁੱਲਦੀ ਨਹੀਂ (ਬਾਰੀ ਭੁੱਲਦੀ ਨਹੀਂ)
ਇੱਕ ਕਾਲਜ ਭੁੱਲਦਾ ਨਹੀਂ, ਇੱਕ ਯਾਰੀ ਭੁੱਲਦੀ ਨਹੀਂ
ਜੀਹਦੇ ਉੱਤੇ ਆਉਂਦੀ ਸੀ, ਓਹ roadways ਲਾਰੀ ਭੁੱਲਦੀ ਨਹੀਂ
ਇੱਕ ਕਾਲਜ ਭੁੱਲਦਾ ਨਹੀਂ, ਇੱਕ ਯਾਰੀ ਭੁੱਲਦੀ ਨਹੀਂ
♪
ਉਸ ਰੱਬ ਦੀ ਧਰਤੀ ਤੋਂ ਬੱਸ ਯਾਰ ਹੀ ਖੱਟੇ ਨੇ
ਬਹੁਤੇ ਵੱਗ ਤਾਂ ਛੱਡ ਤੁਰ ਗਏ, ਦੋ-ਚਾਰ ਹੀ ਲੱਠੇ ਨੇ
(ਦੋ-ਚਾਰ ਹੀ ਲੱਠੇ ਨੇ)
ਕਦੇ Noticeboard ਉੱਤੇ, ਕਦੇ ਠਾਣੇ ਨਾਂ ਬੋਲੇ
ਕਹਿੰਦੇ, "ਗੈਰਕਾਨੂੰਨੀ ਓਹ, ਕਰਤੇ ਨੇ ਹੱਡ ਪੋਲੇ"
ਤੂੰ ਫ਼ਿਕਰ ਜਹੇ ਕਰਦੀ ਸੀ, ਤੂੰ ਫ਼ਿਕਰ ਜਹੇ ਕਰਦੀ ਸੀ
ਓਹ ਗੱਲ ਸਾਰੀ ਭੁੱਲਦੀ ਨਹੀਂ (ਗੱਲ ਸਾਰੀ ਭੁੱਲਦੀ ਨਹੀਂ)
ਇੱਕ ਕਾਲਜ ਭੁੱਲਦਾ ਨਹੀਂ, ਇੱਕ ਯਾਰੀ ਭੁੱਲਦੀ ਨਹੀਂ
ਜੀਹਦੇ ਉੱਤੇ ਆਉਂਦੀ ਸੀ, ਓਹ roadways ਲਾਰੀ ਭੁੱਲਦੀ ਨਹੀਂ
ਇੱਕ ਕਾਲਜ ਭੁੱਲਦਾ ਨਹੀਂ, ਇੱਕ ਯਾਰੀ ਭੁੱਲਦੀ ਨਹੀਂ