background cover of music playing
Desi Hood - Saabi Bhinder

Desi Hood

Saabi Bhinder

00:00

02:26

Similar recommendations

Lyric

CHEETAH

ਓ, ਜਣੀ-ਖਣੀ ਉੱਤੇ ਨਹੀਓਂ ਅੱਖ ਰੱਖਦਾ

ਤੜਕੇ ਰਕਾਨੇ ਕਾਲ਼ਾ ਮਾਲ਼ ਛਕਦਾ

ਸ਼ਾਮੀਂ ਹੁੰਦੀ ਹੱਥ ਵਿੱਚ ਬੋਤਲ, ਕੁੜੇ

ਤੇ ਦੂਜੇ ਹੱਥ 'ਚ ਰਕਾਨੇ ਪਿਸਤੌਲ਼ ਰੱਖਦਾ

ਪਹਿਲੀਆਂ ਤੋਂ ਨਾਲ਼ ਜਿਹੜੇ ਯਾਰ ਜੁੱਟ ਨੀ

ਨਾਗਣੀ ਨਾ' ਹੋਏ ਫਿਰਦੇ ਗੜੁੱਚ ਨੀ

ਰੌਲ਼ਿਆਂ ਦੇ ਵਿੱਚ ਪਹਿਲੇ number 'ਤੇ ਆਉਂਦੇ

ਉਂਜ ਹੁੰਦੇ ਆਂ ਮਝੈਲ ਥੋੜ੍ਹੇ ਚੁੱਪ-ਚੁੱਪ ਨੀ

ਹੋ, ਬੋਤਲਾਂ ਦੇ ਡੱਟ ਖੁੱਲ੍ਹ ਗਏ ਨੀ

ਸਾਡੇ ਨੱਢੀਏ ਪਹਿਰ ਦੇ ਤੜਕੇ

ਹੋ, ਵੈਲੀਆਂ ਦੀ hood ਵਿੱਚ ਨੀ

ਤੇਰੇ ਨਾਂ 'ਤੇ glassy ਖੜਕੇ

ਹੋ, ਵੈਲੀਆਂ ਦੀ hood ਵਿੱਚ ਨੀ

ਤੇਰੇ ਨਾਂ 'ਤੇ glassy ਖੜਕੇ

ਓ, ੨੬-੨੬ inch ਦੇ alloy, ਬੱਲੀਏ

German made ਕੋਲ਼ toy, ਬੱਲੀਏ

Heckler Koch ਲੱਗਾ ਲੱਕ ਨਾ', ਰਕਾਨੇ

ਦੇਖ ਲੰਡੀ-ਬੁੱਚੀ ਕੋਲ਼ ਨਾ ਖਲੋਏ, ਬੱਲੀਏ

ਓ, chill ਦਾ ਐ ਬਣਿਆ ਮਾਹੌਲ, ਬੱਲੀਏ

ਗੱਡੀ ਵਿੱਚ ਬਹਿ ਜਾ, ਨੀ ਕਸੌਲ਼ ਚੱਲੀਏ

ਮੇਰੀਆਂ ਬਾਂਹਾਂ ਦੇ ਵਿੱਚ sunset ਹੋਊ

Sunrise ਵੀ ਹੋਊਗਾ ਮੇਰੇ ਕੋਲ਼, ਬੱਲੀਏ

ਹੋ, ਪਿੰਡਾਂ ਦੇ ਆਂ ਮੁੰਡੇ, ਸੋਨੇ ਆਲ਼ੀ ਖਾਣ ਨੀ

ਸ਼ੇਰ ਜਿੱਡਾ ਦਿਲ, ਝੋਟੇ ਜਿੰਨੀ ਜਾਣ ਨੀ

ਅੱਜ Fortuner'an, Endeavour'an 'ਚ ਬੈਠੇ

ਉਂਜ ਜੱਟ ਤਾਂ ਸੁਹਾਗੇ ਉੱਤੇ ਚੜ੍ਹੇ ਮਾਣ ਨੀ

ਓ, ਵੈਰੀ ਹੱਸ ਕੇ ਬੁਲਾਵੇ, ਸੀਨੇ ਲਾ ਲਈਏ

ਵੈਰੀ ਹੱਸ ਕੇ ਬੁਲਾਵੇ, ਸੀਨੇ ਲਾ ਲਈਏ

ਨਾ ਦਿਲਾਂ ਵਿੱਚ ਵੈਰ ਪਾਲ਼ਦੇ

ਅਸੀਂ ਰੱਖੇ ਆਂ ਕਬੂਤਰ ਚੀਨੇ

ਨੀ ਬਿੱਲੋ ਜੱਗੇ ਜੱਟ ਨਾਲ਼ ਦੇ

ਰੱਖੇ ਆਂ ਕਬੂਤਰ ਚੀਨੇ

ਨੀ ਬਿੱਲੋ ਜੱਗੇ ਜੱਟ ਨਾਲ਼ ਦੇ

ਇਹ ਵੀ ਨਹੀਓਂ ਗੱਲ ਕਿ brand ਨਹੀਂ ਪੀਤੀ

ਫ਼ੇਰ ਕਿਹੜਾ ਮੋਢੇ ਉੱਤੇ ਲੱਗ ਗਈ ਫ਼ੀਤੀ

ਨਾਲ਼ੇ ਯਾਰ ਨਾਲ਼ ਬਹਿ ਕੇ ਸੰਤਰਾ ਵੀ ਪੀ ਲਈ

ਕਦੇ Jameson ਵਰਗੀ demand ਨਹੀਂ ਕੀਤੀ

ਯਾਰੀਆਂ 'ਚ ਕੰਮ ਨਹੀਓਂ ਜੋੜ-ਤੋੜ ਦਾ

ਜੱਟ ਆ ਸ਼ੁਕੀਨ ਬਿੱਲੋ offroad ਦਾ

ਇੱਕ ਸਾਨੂੰ ਲਿਖਣ ਤੇ ਗਾਉਣ ਦਾ ਐ ਸ਼ੌਕ

ਦੂਜਾ ਮਿੱਤਰਾਂ ਦਾ ਕੰਮ ਐ transport ਦਾ

ਹੋ, ਜਿਹੜੇ ਸਾਲ਼ੇ ਰਹਿੰਦੇ ਹੌਸਲਾ ਜਿਹਾ ਤੋੜਦੇ

ਪੁੱਤ, ਐਡੀ ਛੇਤੀ ਝੜਦੇ ਨਹੀਂ ਪੱਤੇ ਬੋਹੜ ਦੇ

Bhinder ਦੇ ਗੀਤਾਂ ਦੀ ਓਹ ਕਰਦੇ ਆਂ wait

ਜਿਹੜੇ ਆਪ ਬੈਠੇ ਹੁੰਦੇ ਬਿੱਲੋ Billboard 'ਤੇ

ਬਚ ਜਾ ਰਕਾਨੇ, ਤੂੰ ਐ ਕੱਚੀ ਕੈਲ ਨੀ

ਵੈਲੀਆਂ ਦੇ ਮੂਹਰੇ ਮਾਰ ਨਾ style ਨੀ

ਧੱਕੇ ਨਾਲ਼ feel ਕਰ ਲੈਣਗੇ, ਰਕਾਨੇ

ਤੇਰੀ ਨੱਕ ਉੱਤੇ ਜਿਹੜਾ ਲੱਗਿਆ Chanel ਨੀ

ਵੈਲੀਆਂ ਦੇ ਮੂਹਰੇ ਮਾਰ ਨਾ style ਨੀ

ਪਾਪੀਆਂ ਦੇ ਪੀਰ ਗੱਭਰੂ ਮਝੈਲ ਨੀ

ਪਾਪੀਆਂ ਦੇ ਪੀਰ ਗੱਭਰੂ ਮਝੈਲ ਨੀ

- It's already the end -