background cover of music playing
I'm Countin - Harnoor

I'm Countin

Harnoor

00:00

02:30

Similar recommendations

Lyric

I've been waitin', waitin'

It's JayB

ਮੈਂ ਗਿਣ-ਗਿਣ ਉਂਗਲਾਂ 'ਤੇ ਕੱਟਾਂ ਦਿਨ-ਰਾਤ ਨੀ

ਤਰੀਕ ਤੈਨੂੰ ਮਿਲਣ ਦੀ ਇੱਕ week ਬਾਅਦ ਦੀ

ਤੇਰਾ-ਮੇਰਾ ਮੇਲ ਕਿੱਥੇ ਆਮ ਹੋਣਾ, ਸੋਹਣੀਏ

ਖਾਸ ਮੈਂ ਬਣਾਉਣੀ ਸਾਡੀ ਪਹਿਲੀ ਮੁਲਾਕਾਤ ਨੀ

ਚੰਨ-ਤਾਰੇ ਭਰਦੇ ਗਵਾਹੀਆਂ, ਕੋਲ਼ ਬਹਿਣਗੇ

ਤੇਰਿਆਂ ਹੱਥਾਂ 'ਚ ਜਦੋਂ ਹੱਥ ਮੇਰੇ ਪੈਣਗੇ

ਨੈਣ ਤੇਰੇ ਸੰਗ ਕੇ ਅੱਖਾਂ ਨਾ' ਜਦ ਖਹਿਣਗੇ

ਕਾਬੂ ਓਦੋਂ ਕਿੱਥੇ ਜਜ਼ਬਾਤਾਂ ਉੱਤੇ ਰਹਿਣਗੇ

ਤੂੰ ਜਿੰਨਾ ਨੇੜੇ ਆਉਣਾ, ਦਿਲ ਓਨੀ ਤੇਜ ਧੜਕੂ

ਵਗਦੀ ਹਵਾ ਦੇ ਨਾਲ਼ ਬਾਰੀਆਂ ਵੀ ਖੜਕੂ

ਉੱਡਦੀ ਹੋਊਗੀ ਲਟ ਮੱਥੇ ਉੱਤੋਂ, ਸੋਹਣੀਏ

ਓਹ ਵੇਲ਼ਾ ਸਾਰੀ ਉਮਰ ਲਈ ਅੱਖਾਂ ਵਿੱਚ ਰੜਕੂ

ਤੂੰ ਰਵੀਂ ਚੁੱਪ-ਚਾਪ ਤੇ ਮੈਂ ਰਹੂੰ ਤੈਨੂੰ ਤੱਕਦਾ

ਤੇਰੀ ਚੁੱਪ ਮੂਹਰੇ ਮੇਰੀ ਗੱਲਾਂ ਦੀ ਔਕਾਤ ਕੀ?

ਮੈਂ ਗਿਣ-ਗਿਣ ਉਂਗਲਾਂ 'ਤੇ ਕੱਟਾਂ ਦਿਨ-ਰਾਤ ਨੀ

ਤਰੀਕ ਤੈਨੂੰ ਮਿਲਣੇ ਦੀ ਇੱਕ week ਬਾਅਦ ਦੀ

ਤੇਰਾ-ਮੇਰਾ ਮੇਲ ਕਿੱਥੇ ਆਮ ਹੋਣਾ, ਸੋਹਣੀਏ

ਖਾਸ ਮੈਂ ਬਣਾਉਣੀ ਸਾਡੀ ਪਹਿਲੀ ਮੁਲਾਕਾਤ ਨੀ

(ਖਾਸ ਮੈਂ ਬਣਾਉਣੀ ਸਾਡੀ ਪਹਿਲੀ ਮੁਲਾਕਾਤ)

(ਖਾਸ ਮੈਂ ਬਣਾਉਣੀ ਸਾਡੀ ਪਹਿਲੀ ਮੁਲਾਕਾਤ)

ਨੀ ਸਾਫ਼ ਅਸਮਾਨਾਂ ਨੂੰ ਓਹ ਬੱਦਲਾਂ ਨੇ ਘੇਰਿਆ

ਕਰਦੇ ਸਲਾਹਵਾਂ ਇਹ ਵੀ ਕਣੀਆਂ ਪਵਾਉਣ ਲਈ

ਹਾਮੀ ਮੈਨੂੰ ਭਰਨ ਫ਼ਿਜ਼ਾਵਾਂ ਸਭ, ਸੋਹਣੀਏ

'ਕੱਠੀ ਹੋਈ ਫ਼ਿਰਦੀ ਆ ਮੇਲ਼ ਜਿਹੇ ਕਰਾਉਣ ਲਈ

ਤੂੰ ਹੋਵੇ ਗ਼ੈਰਹਾਜ਼ਿਰ, ਮੈਂ ਤਾਂ ਵੀ ਸਦਾ ਹਾਜ਼ਿਰ ਆਂ

ਅੰਦਰੋਂ ਜੇ ਕੋਲ਼ ਫ਼ੇਰ ਫ਼ਰਕ ਨਹੀਂ ਬਾਹਰ ਤੋਂ

ਦੂਰੀਆਂ ਵੀ ਚੰਗੀਆਂ ਨੇ ਸਾਥ ਬਣੇ ਰਹਿਣ ਲਈ

ਹੋ, ਰੋਸੇ-ਗਿਲੇ ਵੱਡੇ ਨਹੀਓਂ ਹੁੰਦੇ ਕਦੇ ਪਿਆਰ ਤੋਂ

ਹੱਕ ਜੇ ਜਤਾਵਾਂ ਓਹਨੂੰ ਸ਼ੱਕ ਦਾ ਨਾ ਨਾਮ ਦੇਈਂ

ਮਿਲਿਆ ਨਹੀਂ ਕਿਤੋਂ ਜਿਹੜਾ ਮੈਨੂੰ ਓਹ ਅਰਾਮ ਦੇਈਂ

ਸਾਰੀ ਗੱਲਾਂ ਹੁਣ ਹੀ ਨਾ ਦੱਸ ਦਵੀਂ ਬੋਲ਼ ਕੇ

ਕੁਝ ਕੁ ਤੂੰ ਅੱਗੇ ਲਈ ਵੀ ਸੋਹਣੀਏ ਨੀ ਸਾਂਭ ਲਈ

ਜੇ ਸਾਰੇ ਪਾਸੋਂ ਉਜੜ ਕੇ ਤੇਰੇ ਵੱਲ ਵੱਸ ਗਏ

Ilam ਕਹਾ ਲਊ ਲੋਕਾਂ ਕੋਲ਼ੋਂ ਬਰਬਾਦ ਨੀ

ਮੈਂ ਗਿਣ-ਗਿਣ ਉਂਗਲਾਂ 'ਤੇ ਕੱਟਾਂ ਦਿਨ-ਰਾਤ ਨੀ

ਤਰੀਕ ਤੈਨੂੰ ਮਿਲਣੇ ਦੀ ਇੱਕ week ਬਾਅਦ ਦੀ

ਤੇਰਾ-ਮੇਰਾ ਮੇਲ ਕਿੱਥੇ ਆਮ ਹੋਣਾ, ਸੋਹਣੀਏ

ਖਾਸ ਮੈਂ ਬਣਾਉਣੀ ਸਾਡੀ ਪਹਿਲੀ ਮੁਲਾਕਾਤ ਨੀ

(ਖਾਸ ਮੈਂ ਬਣਾਉਣੀ ਸਾਡੀ ਪਹਿਲੀ ਮੁਲਾਕਾਤ)

(ਖਾਸ ਮੈਂ ਬਣਾਉਣੀ ਸਾਡੀ ਪਹਿਲੀ ਮੁਲਾਕਾਤ)

- It's already the end -