background cover of music playing
Kora Kujja (From "Kade Dade Diyan Kade Pote Diyan") - Amrinder Gill

Kora Kujja (From "Kade Dade Diyan Kade Pote Diyan")

Amrinder Gill

00:00

03:12

Similar recommendations

Lyric

ਟੋਏ ਵੇ, ਟੋਏ ਵੇ, ਟੋਏ

ਗੱਲਾਂ ਦੇ ਟੋਏ ਗੁਲਾਬੀ ਹੋਏ(ਗੁਲਾਬੀ ਹੋਏ)

ਆਉਂਦੀ ਮੈਨੂੰ ਬੜੀ ਜੀ ਸੰਗ

ਓਹ ਗਲੀ ਵਿੱਚੋਂ ਗਿਆ ਲੰਘ

ਤੇ ਦਿਲ ਮੇਰਾ ਗਿਆ, ਹੁਰਰ!

ਦਿਲ ਮੇਰਾ ਗਿਆ ਜੀ ਸੱਚੀ ਕੰਬ

ਜਾਣਕੇ ਓਹ ਗਿਆ ਜੀ ਖੰਗ

ਜਾਣਕੇ ਓਹ ਗਿਆ ਜੀ ਖੰਗ

ਅੱਖੀਆਂ ਪਈਆਂ ਡਰੀਆਂ ਤੇਰੇ ਤੇ ਮਰੀਆਂ

'ਤੇ ਅਸੀਂ ਫ਼ਿਰ ਤੇਰੇ ਹੋਏ

ਟੋਏ ਵੇ, ਟੋਏ ਵੇ, ਟੋਏ

ਗੱਲਾਂ ਦੇ ਟੋਏ ਗੁਲਾਬੀ ਹੋਏ(ਗੁਲਾਬੀ ਹੋਏ)

ਕੋਰਾ ਕੁੱਜਾ ਤੇ ਠੰਡਾ-ਠਾਰ ਪਾਣੀ(ਠਾਰ ਪਾਣੀ)

ਮੈਨੂੰ ਛਿਟੜੇ ਮਾਰ ਜਗਾਂਵਦਾ ਈ

ਸੱਸੇ ਸਾਂਭ ਲੈ ਪੁੱਤਰ ਨੀ ਤੂੰ ਆਪਣੇ ਨੂੰ

ਮੇਰੀ ਅੱਲ੍ਹੜ ਨੀਂਦ ਚੁਰਾਂਵਦਾ ਈ(ਚੁਰਾਂਵਦਾ ਈ)

ਕੋਰਾ ਕੁੱਜਾ ਤੇ ਠੰਡਾ-ਠਾਰ ਪਾਣੀ ਹੋ

ਠੰਡਾ-ਠਾਰ ਪਾਣੀ ਹੋ

ਠੰਡਾ-ਠਾਰ ਪਾਣੀ ਹੋ

ਠੰਡਾ-ਠਾਰ ਪਾਣੀ ਹੋ

ਅੱਖਰ ਓਹਦੇ ਨਾਂ ਦਾ ਪਹਿਲਾ

ਫੱਬੇ ਮੇਰੇ ਨਾਂ ਨਾਲ਼ ਪੂਰਾ

ਮਹਿੰਦੀ ਦੀਆਂ ਪੱਤੀਆਂ ਘੋਟ ਕੇ

ਹੱਥਾਂ ਤੇ ਚੜ੍ਹ ਗਿਆ ਗੂਹੜਾ

ਚੇਤੇ ਓਹਦੇ ਹੀ ਆਉਂਦੇ

ਤੇ ਵੇਲਾ ਸ਼ਾਮ ਦਾ ਈ

ਸੱਸੇ ਸਾਂਭ ਲੈ ਪੁੱਤਰ ਨੀ ਤੂੰ ਆਪਣੇ ਨੂੰ

ਮੇਰੀ ਅੱਲ੍ਹੜ ਨੀਂਦ ਚੁਰਾਂਵਦਾ ਈ(ਚੁਰਾਂਵਦਾ ਈ)

ਕੋਰਾ ਕੁੱਜਾ ਤੇ ਠੰਡਾ-ਠਾਰ ਪਾਣੀ ਹੋ

ਠੰਡਾ-ਠਾਰ ਪਾਣੀ ਹੋ

ਠੰਡਾ-ਠਾਰ ਪਾਣੀ ਹੋ

ਇੱਤਰਾਂ ਦੀ ਖ਼ੁਸ਼ਬੂ ਓਹਨੇ

ਪੌਣਾਂ ਦੇ ਵਿੱਚ ਮਿਲਾ ਤੀ

ਦਿਲ ਮੇਰਾ ਲੱਗਣੋ ਹੱਟ ਗਿਆ

ਕਿਹੜੇ ਚੱਕਰਾਂ ਵਿੱਚ ਪਾ ਤੀ!

ਤੋਰ ਮੇਰੇ ਬਾਪੂ ਨਾਲ਼ ਮਿਲ਼ਦੀ

ਜਦ ਤੁਰਿਆ ਜਾਂਵਦਾ ਈ

ਸੱਸੇ ਸਾਂਭ ਲੈ ਪੁੱਤਰ ਨੀ ਤੂੰ ਆਪਨੇ ਨੂੰ

ਮੇਰੀ ਅੱਲ੍ਹੜ ਨੀਂਦ ਚੁਰਾਂਵਦਾ ਈ(ਚੁਰਾਂਵਦਾ ਈ)

ਕੋਰਾ ਕੁੱਜਾ ਤੇ ਠੰਡਾ-ਠਾਰ ਪਾਣੀ ਹੋ

ਠੰਡਾ-ਠਾਰ ਪਾਣੀ ਹੋ

ਠੰਡਾ-ਠਾਰ ਪਾਣੀ ਹੋ

ਠਾਰ ਪਾਣੀ ਹੋ

ਠੰਡਾ-ਠਾਰ ਪਾਣੀ ਹੋ

- It's already the end -