00:00
05:14
ਨਵੇਂ ਨੇ ਜ਼ਿੰਦਗੀ ਦੇ ਦਸਤੂਰ, ਜਿਵੇਂ ਕੁੱਛ ਬਦਲ ਗਿਆ ਏ
ਕਿ ਹੋਈਏ ਹਰ ਗੱਲ ਦੇ ਮਸ਼ਕੂਰ, ਜਿਵੇਂ ਕੁੱਛ ਬਦਲ ਗਿਆ ਏ
ਇਹ ਫ਼ਿਤਰਤ ਤਾਜ਼ੀ-ਤਾਜ਼ੀ, ਅਜਬ ਕੋਈ ਛਿੜ ਗਈ ਬਾਜ਼ੀ
ਅਸਾਂ ਵਿੱਚ ਹੁਣ ਨਈਂ ਰਹੇ ਗ਼ੁਰੂਰ, ਜਿਵੇਂ ਕੁੱਛ ਬਦਲ ਗਿਆ ਏ

♪
ਜੋ ਕੁਦਰਤ ਖੇਡੇ ਸਾਡੇ ਨਾਲ਼ ਸਿਆਸਤ ਹੁਣ ਸਮਝੇ ਆਂ
ਅਜ਼ਲ ਤੋਂ ਬਖ਼ਸੀ ਜੋ ਸਾਨੂੰ ਰਿਆਸਤ ਹੁਣ ਸਮਝੇ ਆਂ

ਕਿ ਮਿਣਤੀ ਹੁੰਦੀ ਨਈਂ, ਹਾਏ ਗਿਣਤੀ ਹੁੰਦੀ ਨਈਂ
ਜੀ ਹਸਤੀ ਹੋ ਗਈ ਚਕਨਾਚੂਰ, ਜਿਵੇਂ ਕੁੱਛ ਬਦਲ ਗਿਆ ਏ
ਅਸਾਂ ਵਿੱਚ ਹੁਣ ਨਈਂ ਰਹੇ ਗ਼ੁਰੂਰ, ਜਿਵੇਂ ਕੁੱਛ ਬਦਲ ਗਿਆ ਏ
♪
ਰੂਹ 'ਤੇ ਖ਼ੁਸ਼ਹਾਲੀ ਤਾਰੀ ਏ, ਤਾਬ ਰੁਖ਼ਸਾਰਾਂ ਉਤੇ
ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦਏ ਤਲਵਾਰਾਂ ਉਤੇ

ਕਿ ਹੋਣ ਰਿਹਾਈਆਂ ਜੀ, ਆਵਾਜ਼ਾਂ ਆਈਆਂ ਜੀ
ਜ਼ਹਿਨ ਚੋਂ ਮਨਫ਼ੀ ਹੋਏ ਫ਼ਿਤੂਰ, ਜਿਵੇਂ ਕੁੱਛ ਬਦਲ ਗਿਆ ਏ
ਅਸਾਂ ਵਿੱਚ ਹੁਣ ਨਈਂ ਰਹੇ ਗ਼ੁਰੂਰ, ਜਿਵੇਂ ਕੁੱਛ ਬਦਲ ਗਿਆ ਏ
♪
ਕਿ ਹੁਣ ਜਿਸ ਦਫ਼ਤਰ ਲੱਗੇ ਆਂ, ਜੀ ਓਥੇ ਛੁੱਟੀ ਹੈ ਨਈਂ
ਕਿ ਮਾਲਕ ਰੋਜ਼ ਲੁਟਾਉਂਦਾ ਏ, ਮੈਂ ਬਰਕਤ ਲੁੱਟੀ ਹੈ ਨਈਂ

ਕਿ ਚਾਹ ਜਿਹਾ ਚੜ੍ਹ ਗਿਆ ਏ, ਵਕਤ ਜਿਉਂ ਖੜ੍ਹ ਗਿਆ ਏ
ਤੇ ਵਗਦਾ ਹਰ ਪਾਸੇ ਤੋਂ ਨੂਰ, ਜਿਵੇਂ ਕੁੱਛ ਬਦਲ ਗਿਆ ਏ
ਅਸਾਂ ਵਿੱਚ ਹੁਣ ਨਈਂ ਰਹੇ ਗ਼ੁਰੂਰ, ਜਿਵੇਂ ਕੁੱਛ ਬਦਲ ਗਿਆ ਏ
♪
ਮੁਬਾਰਕ ਤੈਨੂੰ ਏ Sartaaj ਕਿ ਤੇਰੇ ਮਾਹੀ ਨੂੰ ਏ
ਕਿ ਜਿਸਨੇ ਸਿਰ 'ਤੇ ਧਰਿਆ ਤਾਜ, ਸਿਲਾ ਰੂਹ ਸ਼ਾਹੀ ਨੂੰ ਏ

ਕਿ ਹੁਣ ਕੁੱਛ ਸਿੱਖ ਲੈ ਵੇ, ਮਸਨਵੀ ਲਿਖ ਲੈ ਵੇ
ਕਿ ਮੂਹਰੇ ਖੜ੍ਹ ਗਏ ਤੇਰੇ ਹੁਜ਼ੂਰ, ਜਿਵੇਂ ਕੁੱਛ ਬਦਲ ਗਿਆ ਏ