00:00
02:41
It's JayB
ਹਾਏ, ਤੁਰਦੀ ਜਾਂਦੀ ਦੀ, ਹਾਂ, ਝਾਂਜਰ ਛਣਕੇ ਨੀ
ਓ, ਟੁੱਟ ਕੇ ਗਿਰ ਗਏ ਨੇ ਗਾਨੀ ਦੇ ਮਣਕੇ ਨੀ
ਓ, 'ਕੱਠੇ ਕਰ ਲੈ ਨੀ ਇਹਨਾਂ ਨੂੰ, ਹਾਣਦੀਏ
ਦੀਵਾਨੇ ਤੇਰੇ ਬੜੇ, ਕੁੱਝ ਵੀ ਏ ਹੋ ਸਕਦਾ
ਨਜ਼ਰ ਨਾ ਪੈਣ ਦਿੰਦਾ ਕਿਸੇ ਦੀ ਤੇਰੇ 'ਤੇ
ਨੀ ਜੇ ਦੁਨੀਆ ਤੋਂ ਤੈਨੂੰ ਮੈਂ ਲਕੋ ਸਕਦਾ
ਨੀ ਬੈਠੀ ਕੋਲ਼ ਮੇਰੇ, ਨਾ ਆਵੇ ਚੈਨ ਮੈਨੂੰ
ਦਿਲ ਮੰਨਦਾ ਨਈਂ, ਸੱਚ ਇਹ ਵੀ ਹੋ ਸਕਦਾ
ਤੇਰੇ ਨਾ' ਬਹਿ ਕੇ ਨੀ ਪਾਉਣੀਆਂ ਬਾਤਾਂ ਨੇ
ਕਾਲ਼ੀਆਂ ਰਾਤਾਂ ਨੇ ਤੇ ਵੇਲਾ ਜੱਚਦਾ ਏ
ਮੈਂ ਸੁਣਿਆ ਬਹੁਤ, ਕੁੜੇ, ਤੇਰੇ ਤੋਂ ਵੱਖ ਹੋਕੇ
ਜੋ ਬੰਦਾ ਲੱਖਦਾ ਨੀ, ਹੋ ਜਾਂਦਾ ਕੱਖ ਦਾ ਏ
ਬਣਾ ਕੇ ਪਾਉਣੀ ਮੈਂ, ਹਾਂ, ਇਸ਼ਕ ਨਿਸ਼ਾਨੀ ਜੋ
ਮੁੰਡਾ ਸਾਹਾਂ ਨੂੰ ਵੀ ਗਾਨੀ 'ਚ ਪਰੋ ਸਕਦਾ
ਨਜ਼ਰ ਨਾ ਪੈਣ ਦਿੰਦਾ ਕਿਸੇ ਦੀ ਤੇਰੇ 'ਤੇ
ਨੀ ਜੇ ਦੁਨੀਆ ਤੋਂ ਤੈਨੂੰ ਮੈਂ ਲਕੋ ਸਕਦਾ
ਨੀ ਬੈਠੀ ਕੋਲ਼ ਮੇਰੇ, ਨਾ ਆਵੇ ਚੈਨ ਮੈਨੂੰ
ਦਿਲ ਮੰਨਦਾ ਨਈਂ, ਸੱਚ ਇਹ ਵੀ ਹੋ ਸਕਦਾ
ਲੇਖ ਤਾਂ ਉਹਨਾਂ ਦੇ ਜੋ ਰਹਿੰਦੇ ਕੋਲ਼ ਤੇਰੇ
ਤੇ ਪੈਂਦੇ ਹੌਲ਼ ਮੇਰੇ, ਉਹਨਾਂ ਵੱਲ ਵੇਖ ਕੇ ਨੀ
ਹਾਂ, ਪੀਰ ਮਨਾਉਂਦਾ ਮੈਂ, ਹਾਂ, ਨੰਗੇ ਪੈਰਾਂ ਨੂੰ
ਤੇਰੀਆਂ ਖ਼ੈਰਾਂ ਨੂੰ, ਹਾਂ, ਮੱਥੇ ਟੇਕਦੇ ਨੀ
ਇਹ ਦਿਲ ਜੋ ਧੜਕਦਾ ਨੀ, ਤੇਰਾ ਹੀ ਹੋ ਗਿਆ ਏ
ਬਣ ਆਸ਼ਿਕ ਵੀ ਰਾਹਾਂ 'ਚ ਖਲੋ ਸਕਦਾ
ਨਜ਼ਰ ਨਾ ਪੈਣ ਦਿੰਦਾ ਕਿਸੇ ਦੀ ਤੇਰੇ 'ਤੇ
ਨੀ ਜੇ ਦੁਨੀਆ ਤੋਂ ਤੈਨੂੰ ਮੈਂ ਲਕੋ ਸਕਦਾ
ਨੀ ਬੈਠੀ ਕੋਲ਼ ਮੇਰੇ, ਨਾ ਆਵੇ ਚੈਨ ਮੈਨੂੰ
ਦਿਲ ਮੰਨਦਾ ਨਈਂ, ਸੱਚ ਇਹ ਵੀ ਹੋ ਸਕਦਾ