00:00
02:59
ਸਾਡੀ ਥਾਂ 'ਤੇ ਆਕੇ, ਸੱਜਣਾ
ਖੜ੍ਹਜੇ ਨਾ ਕਿਤੇ ਹੋਰ ਕੋਈ
ਮੇਰੇ ਹੱਥ ਵਿੱਚੋਂ ਖੋਹ ਕੇ ਤੇਰਾ ਹੱਥ
ਫੜਜੇ ਨਾ ਕਿਤੇ ਹੋਰ ਕੋਈ
♪
ਅਸੀਂ ਖੁਸ਼ੀਆਂ ਨੂੰ ਚਿਰਾਂ ਬਾਅਦ ਮਿਲੇ ਆਂ
ਓਏ, ਬੱਸ ਏਸੇ ਗੱਲ ਤੋਂ ਡਰਾਂ
ਦੇਖੀਂ ਬਦਲ ਜਾਈਂ ਨਾ ਕਿਤੇ, ਸੱਜਣਾ
Calender ਤਰੀਕਾਂ ਦੀ ਤਰ੍ਹਾਂ (ਤਰੀਕਾਂ ਦੀ ਤਰ੍ਹਾਂ)
ਦੇਖੀਂ ਬਦਲ ਜਾਈਂ ਨਾ ਕਿਤੇ, ਸੱਜਣਾ
Calender ਤਰੀਕਾਂ ਦੀ ਤਰ੍ਹਾਂ (ਤਰੀਕਾਂ ਦੀ ਤਰ੍ਹਾਂ)
♪
ਅੱਖਾਂ ਤੇਰੀਆਂ ਦੇ ਵਿੱਚੋਂ ਰੱਬ ਦਿਸਦਾ
ਓਏ, ਜਿਹੜਾ ਲੱਗੇ ਸਾਡੇ ਵੱਲ ਦਾ (ਸਾਡੇ ਵੱਲ ਦਾ)
ਕਿਸੇ ਗੱਲ ਦਾ ਪਤਾ ਨਾ ਲੱਗੇ
ਕਿਉਂ ਦਿਲ ਘਬਰਾਉਂਦਾ ਕੱਲ੍ਹ ਦਾ
ਤੇਰੇ ਬਿਨਾਂ ਨਾ ਜਿਊਂਣਾ ਕਿਤੇ ਪੈ ਜਵੇ
ਓਏ, ਏਹੀ ਸੋਚ-ਸੋਚ ਕੇ ਮਰਾਂ
ਦੇਖੀਂ ਬਦਲ ਜਾਈਂ ਨਾ ਕਿਤੇ, ਸੱਜਣਾ
Calender ਤਰੀਕਾਂ ਦੀ ਤਰ੍ਹਾਂ (ਤਰੀਕਾਂ ਦੀ ਤਰ੍ਹਾਂ)
ਦੇਖੀਂ ਬਦਲ ਜਾਈਂ ਨਾ ਕਿਤੇ, ਸੱਜਣਾ
Calender ਤਰੀਕਾਂ ਦੀ ਤਰ੍ਹਾਂ
♪
ਪੀਂਘ ਅੰਬਰਾਂ 'ਤੇ ਪੈ ਗਈ ਪਿਆਰ ਦੀ
ਓਏ, ਟੁੱਟਜੇ ਨਾ ਰੱਸੀ ਦੇਖਲੀਂ
ਤੇਰੇ ਦਿਲ ਵਿੱਚ ਗੱਲ ਕੋਈ ਆ ਗਈ
ਓਏ, ਜੇ ਨਾ ਸਾਨੂੰ ਦੱਸੀ ਦੇਖਲੀਂ
ਅਸੀਂ ਮੁੱਕਰੇ ਬੇਸ਼ੱਕ ਗੋਲ਼ੀ ਮਾਰਦੀਂ
ਓਏ, ਬਿਨਾਂ ਦੱਸੇ ਹੋਈਂ ਨਾ ਪਰ੍ਹਾਂ
ਦੇਖੀਂ ਬਦਲ ਜਾਈਂ ਨਾ ਕਿਤੇ, ਸੱਜਣਾ
Calender ਤਰੀਕਾਂ ਦੀ ਤਰ੍ਹਾਂ
ਦੇਖੀਂ ਬਦਲ ਜਾਈਂ ਨਾ ਕਿਤੇ, ਸੱਜਣਾ
Calender ਤਰੀਕਾਂ ਦੀ ਤਰ੍ਹਾਂ
♪
ਸਾਡਾ ਦਿਲ 'ਚ ਬਣਾਇਆ ਜਿਹੜਾ ਕਮਰਾ
ਕੱਢੀਂ ਨਾ ਉਥੋਂ ਧੱਕੇ ਮਾਰ ਕੇ
ਇਹਨਾਂ ਅੱਖੀਆਂ 'ਚੋਂ ਸੁੱਚਾ ਪਾਣੀ ਡੁੱਲ੍ਹਦਾ
ਮੈਂ ਰੋਕਾਂ ਕਿਵੇਂ ਨੱਕੇ ਮਾਰ ਕੇ?
ਤੈਨੂੰ Bains-Bains ਸਾਰਾ ਕੁਝ ਆਖਤਾ
ਮੈਂ ਹੁਣ ਦੱਸ ਹੋਰ ਕੀ ਕਰਾਂ?
ਦੇਖੀਂ ਬਦਲ ਜਾਈਂ ਨਾ ਕਿਤੇ, ਸੱਜਣਾ
Calender ਤਰੀਕਾਂ ਦੀ ਤਰ੍ਹਾਂ
ਦੇਖੀਂ ਬਦਲ ਜਾਈਂ ਨਾ ਕਿਤੇ, ਸੱਜਣਾ
Calender ਤਰੀਕਾਂ ਦੀ ਤਰ੍ਹਾਂ
ਦੇਖੀਂ ਬਦਲ ਜਾਈਂ ਨਾ ਕਿਤੇ, ਸੱਜਣਾ
Calender ਤਰੀਕਾਂ ਦੀ ਤਰ੍ਹਾਂ