00:00
03:53
ਲੈਜਾ ਵੇ ਜਾ ਲੈਜਾ
ਤੇਰੀਆਂ ਨਿਸ਼ਾਨੀਆਂ
ਲੈਜਾ ਵੇ ਜਾ ਲੈਜਾ
ਤੇਰੀਆਂ ਨਿਸ਼ਾਨੀਆਂ
ਇਸ਼ਕ ਤੇਰੇ ਵੱਸਦਾ ਨੀਂ
ਮੂੰਹ ਤੇ ਕਹਿ ਜਾਨੀ ਆਂ
ਲੈਜਾ ਵੇ ਜਾ ਲੈਜਾ
ਤੇਰੀਆਂ ਨਿਸ਼ਾਨੀਆਂ, ਹਾਏ
ਸਕੀ ਨਾ ਸੀ ਬੁੱਝ ਚੱਲੇ, ਦਿਲ 'ਚ ਕੀ ਚਾਲ ਵੇ?
ਉਜੜੇ ਮਕਾਨ ਜਿਹਾ ਕੀਤਾ ਮੇਰਾ ਹਾਲ, ਵੇ
ਉਜੜੇ ਮਕਾਨ ਜਿਹਾ ਕੀਤਾ ਮੇਰਾ ਹਾਲ, ਵੇ
ਪੱਲੇ ਵਿੱਚ ਪਾ ਗਿਓਂ ਮੇਰੇ
ਹੌਂਕੇ ਹੰਜੂ ਹਾਰਾਂ ਯਾਰਾ
ਨਾਲੇ ਪਰੇਸ਼ਾਨੀਆਂ
ਲੈਜਾ ਵੇ ਜਾ ਲੈਜਾ
ਤੇਰੀਆਂ ਨਿਸ਼ਾਨੀਆਂ
ਲੈਜਾ ਵੇ ਜਾ ਲੈਜਾ, ਵੇ ਲੈਜਾ
ਤੇਰੀਆਂ ਨਿਸ਼ਾਨੀਆਂ
ਮੁਹੱਬਤਾਂ ਚੋਂ ਲੱਭ ਦੇ ਨੇਂ
ਤੇਰੇ ਜਿਹੇ ਮੁਨਾਫੀਆਂ
ਰੱਬ ਦੇ ਪੈਰਾਂ 'ਚ ਜਾ ਕੇ
ਮੰਗੀ ਹੁਣ ਮਾਫੀਆਂ
ਰੱਬ ਦੇ ਪੈਰਾਂ 'ਚ ਜਾ ਕੇ
ਮੰਗੀ ਹੁਣ ਮਾਫੀਆਂ
ਅਲਵਿਦਾ ਮੇਰੀ ਤੈਨੂੰ
ਆਪਣੀ ਨਾਂ ਕਹੀ ਮੈਨੂੰ
ਅੱਜ ਤੋਂ ਮੈਂ ਤੇਰੇ ਲਈ
ਬੇਗ਼ਾਨੀ ਆਂ
ਲੈਜਾ ਵੇ ਜਾ ਲੈਜਾ
ਤੇਰੀਆਂ ਨਿਸ਼ਾਨੀਆਂ
ਲੈਜਾ ਵੇ ਜਾ ਲੈਜਾ, ਵੇ ਲੈਜਾ
ਤੇਰੀਆਂ ਨਿਸ਼ਾਨੀਆਂ
ਇਸ਼ਕ ਤੇਰੇ ਵੱਸ ਦਾ ਨੀਂ
ਮੂੰਹ ਤੇ ਕਹਿ ਜਾਨੀ ਆਂ
ਲੈਜਾ ਵੇ ਜਾ ਲੈਜਾ
ਤੇਰੀਆਂ ਨਿਸ਼ਾਨੀਆਂ, ਹਾਏ
ਗੱਲਾਂ ਦਿਲ 'ਚ ਤਾਂ ਬਹੁਤ ਪਰ
ਦੱਸੀਆਂ ਨੀਂ ਜਾਣੀਆਂ
ਹਾਰਿਆਂ ਦੇ ਹੁੰਦੇ
ਕਾਹਦੇ ਕਿੱਸੇ ਤੇ ਕਹਾਣੀਆਂ
ਜੀ, ਹਾਰਿਆਂ ਦੇ ਹੁੰਦੇ
ਕਾਹਦੇ ਕਿੱਸੇ ਤੇ ਕਹਾਣੀਆਂ
ਪਿਆਰ ਨੀਂ ਕਰੀਂਦੇ ਚੰਨਾ
ਦਿਲੀ ਰੱਖ ਮੈਲ ਵੇ
ਜਹਿਰ ਸਾਨੂੰ ਤੇਰੇ ਨਾਲੋਂ
ਚੰਗਾ Laddi Chahal ਵੇ
ਜਹਿਰ ਸਾਨੂੰ ਤੇਰੇ ਨਾਲੋਂ
ਚੰਗਾ Laddi Chahal ਵੇ
ਝੱਲ ਜਾਂਦੀ ਰੋਸੇ ਤੇਰੇ
ਜਰ ਜਾਂਦੀ ਘੂਰ ਤੇਰੀ
ਝੱਲ ਨਾਂ ਪਾਈ ਵੇ ਬੇਈਮਾਨੀਆਂ
ਲੈਜਾ ਵੇ ਜਾ ਲੈਜਾ
ਤੇਰੀਆਂ ਨਿਸ਼ਾਨੀਆਂ
ਲੈਜਾ ਵੇ ਜਾ ਲੈਜਾ, ਵੇ ਲੈਜਾ
ਤੇਰੀਆਂ ਨਿਸ਼ਾਨੀਆਂ
ਇਸ਼ਕ ਤੇਰੇ ਵੱਸ ਦਾ ਨੀਂ
ਮੂੰਹ ਤੇ ਕਹਿ ਜਾਨੀ ਆਂ
ਲੈਜਾ ਵੇ ਜਾ ਲੈਜਾ
ਤੇਰੀਆਂ ਨਿਸ਼ਾਨੀਆਂ, ਹਾਏ