00:00
03:59
ਕਬੂਤਰੀ ਦੇ ਪੰਜਿਆਂ ਦੇ ਰੰਗ ਵਰਗਾ
ਸ਼ਹਿਰ ਤੇਰਾ ਲੱਗੇ ਮੈਨੂੰ ਝੰਗ ਵਰਗਾ
ਸਾਰਿਆਂ ਘਰਾਂ ਨੂੰ ਇੱਕੋ ਰੰਗ ਹੋ ਜਵੇ
ਆਉਂਦਾ-ਜਾਂਦਾ ਰਾਹੀ ਕੋਈ ਮਲੰਗ ਹੋ ਜਵੇ
Park green ਵੀ ਤ੍ਰਿੰਜਣ ਜੇਹਾ
Park green ਵੀ ਤ੍ਰਿੰਜਣ ਜੇਹਾ
ਨੀ ਤੇਰਾ ਬੈਂਕ Oriental ਮਸੀਤ ਲੱਗਦੈ
ਮੈਂ ਰੱਬ ਦੀ ਲਿਖਤ ਤੂੰ ਐਂ ਤਰਜ ਮੇਰੀ
ਮਿਲਦੀ ਐਂ ਜਾਨੇ ਮੈਨੂੰ ਗੀਤ ਲੱਗਦੈ
ਕਿਸੇ ਉਸਤਾਦ ਦਾ ਸੰਗੀਤ ਲੱਗਦੈ
ਕਿੱਸਾ ਹੀਰ-ਰਾਂਝੇ ਦਾ repeat ਲੱਗਦੈ
ਨੀ ਮੈਨੂੰ ਤੇਰਾ-ਮੇਰਾ ਮਿਲਣਾ sweet ਲੱਗਦੈ
ਕਿਹੜੇ angle ਤੋਂ Kaka ਬਦਨੀਤ ਲੱਗਦੈ?
ਨੀ ਤੈਨੂੰ ਢੀਠ ਲੱਗਦੈ!
ਹਾਂ... ਹਾਂ
ਤੇਰੀਆਂ ਜਮਤਣਾ ਨੇ ਸੱਠ ਸਖੀਆਂ
ਜੋਰ ਲਾ ਕੇ ਵੀ ਨਹੀਂ ਮੈਨੂੰ ਪੱਟ ਸਕੀਆਂ
ਹੁਸਨਾਂ ਦਾ ਹੁਣ ਹੰਕਾਰ ਨਾ ਕਰੀਂ
ਇਜ਼ਹਾਰ ਕਰੂੰਗਾ, ਤੂੰ ਇਨਕਾਰ ਨਾ ਕਰੀ
ਚੇਹਰਿਆਂ ਦੇ ਪਿੱਛੇ ਬਹੁਤਾ ਮੈਂ ਨਹੀਂ ਦੌੜਦਾ
ਚੇਹਰਿਆਂ ਦੇ ਪਿੱਛੇ ਬਹੁਤਾ ਮੈਂ ਨਹੀਂ ਦੌੜਦਾ
ਮੈਂਨੂੰ ਤੇਰਾ ਦਿਲ ਸਾਫ਼ ਨੀਅਤ ਲੱਗਦੈ
ਮੈਂ ਰੱਬ ਦੀ ਲਿਖਤ ਤੂੰ ਐਂ ਤਰਜ ਮੇਰੀ
ਜਦ ਮਿਲਦੀ ਐਂ ਜਾਨੇ ਮੈਨੂੰ ਗੀਤ ਲੱਗਦੈ
ਕਿਸੇ ਉਸਤਾਦ ਦਾ ਸੰਗੀਤ ਲੱਗਦੈ
ਕਿੱਸਾ ਹੀਰ-ਰਾਂਝੇ ਦਾ repeat ਲੱਗਦੈ
ਨੀ ਮੈਨੂੰ ਤੇਰਾ-ਮੇਰਾ ਮਿਲਣਾ sweet ਲੱਗਦੈ
ਕਿਹੜੇ angle ਤੋਂ Kaka ਬਦਨੀਤ ਲੱਗਦੈ?
ਨੀ ਤੈਨੂੰ ਢੀਠ ਲੱਗਦੈ!
♪
ਤੇਰੇ ਨਾਨਕਿਆਂ ਬੇਰੀਆਂ ਦੇ ਬੇਰ ਬੜੇ ਮਿੱਠੇ
ਤੇਰੇ ਬੋਲਾਂ ਵਿੱਚ ਓਹਨਾਂ ਦੀ ਮਿਠਾਸ ਆ ਗਈ
ਮੇਰੇ ਪਿੰਡ ਪਿੱਪਲਾਂ ਦਾ ਦੌਰ ਸੀ ਕਦੇ ਨੀ
ਤਾਲ ਪੱਤਿਆਂ ਦੀ ਖ਼ਾਬਾਂ ਵਿੱਚ ਖ਼ਾਸ ਆ ਗਈ
ਨੀ ਅੱਜ ਰਾਸ ਆ ਗਈ!
ਮੇਰੇ ਰਾਹ ਵਿੱਚ ਨਿੰਬੁਆਂ ਦਾ ਬੂਟਾ ਲੱਦਿਆ
ਨੀ ਤੇਰੇ ਘਰ ਮੂਹਰੇ ਲਾਵਾਂ ਸਣੇ ਸੱਤ ਮਿਰਚਾਂ
ਮੇਰੇ ਨਾਲ਼ ਹੱਸੇ ਚਾਹੇ ਹੋਰਾਂ ਨਾਲ਼ ਤੂੰ
ਹਾਸਾ ਤੇਰਾ ਦਿਲਾਂ ਤੇ ਚਲਾਉਂਦਾ ਕਿਰਚਾਂ
ਚੰਗੀ ਮਾੜੀ ਨਜ਼ਰ ਦੀ ਗੱਲ ਬਕਵਾਸ
ਪਰ ਸੋਹਣਾ ਤੇਰੇ ਡੌਲੇ ਤੇ ਤਵੀਤ ਲੱਗਦੈ
ਮੈਂ ਰੱਬ ਦੀ ਲਿਖਤ ਤੂੰ ਐਂ ਤਰਜ ਮੇਰੀ
ਮਿਲਦੀ ਐਂ ਜਾਨੇ ਮੈਨੂੰ ਗੀਤ ਲੱਗਦੈ
ਕਿਸੇ ਉਸਤਾਦ ਦਾ ਸੰਗੀਤ ਲੱਗਦੈ
ਕਿੱਸਾ ਹੀਰ-ਰਾਂਝੇ ਦਾ repeat ਲੱਗਦੈ
ਨੀ ਮੈਨੂੰ ਤੇਰਾ-ਮੇਰਾ ਮਿਲਣਾ sweet ਲੱਗਦੈ
ਨੀ ਕਿਹੜੇ angle ਤੋਂ Kaka ਬਦਨੀਤ ਲੱਗਦੈ?
ਨੀ ਤੈਨੂੰ ਢੀਠ ਲੱਗਦੈ!
♪
ਭਾਂਵੇ ਖੰਡ ਦੀਆਂ ਮਿੱਲਾਂ ਤੇ ਵਿਵਾਦ ਉੱਗਿਆ
ਨੀ ਤਾਂਹਵੀ ਤਖ਼ਤ ਹਜ਼ਾਰੇ 'ਚ ਕਮਾਦ ਉੱਗਿਆ
ਗੰਨੇ ਚੂਪਣੇ ਤੇ ਕੱਠਿਆਂ ਨੇ ਧੁੱਪ ਸੇਕਣੀ
Kaka-Kaka ਕੇਰਾਂ ਤਾਂ ਕਰਾਕੇ ਦੇਖਣੀ
Rome ਦੇ ਪਹਾੜਾਂ 'ਚ romance ਕਰਾਂਗੇ
Rome ਦੇ ਪਹਾੜਾਂ 'ਚ romance ਕਰਾਂਗੇ
ਓਥੇ ਨਿਭ ਜਾਊਗੀ ਪ੍ਰੀਤ ਲੱਗਦੈ!
ਮੈਂ ਰੱਬ ਦੀ ਲਿਖਤ ਤੂੰ ਐਂ ਤਰਜ ਮੇਰੀ
ਮਿਲਦੀ ਐਂ ਜਾਨੇ ਮੈਨੂੰ ਗੀਤ ਲੱਗਦੈ
ਕਿਸੇ ਉਸਤਾਦ ਦਾ ਸੰਗੀਤ ਲੱਗਦੈ
ਕਿੱਸਾ ਹੀਰ-ਰਾਂਝੇ ਦਾ repeat ਲੱਗਦੈ
ਨੀ ਮੈਨੂੰ ਤੇਰਾ-ਮੇਰਾ ਮਿਲਣਾ sweet ਲੱਗਦੈ
ਕਿਹੜੇ angle ਤੋਂ Kaka ਬਦਨੀਤ ਲੱਗਦੈ?
ਨੀ ਤੈਨੂੰ ਢੀਠ ਲੱਗਦੈ!
ਹਾਂ... ਹਾਂ
ਹਾਂ... ਹਾਂ