00:00
03:49
ਤੁਰ ਪਏ ਜਦ ਪੈਰ ਟਿਕਾ ਕੇ
ਪਾਣੀ ਦੀ ਛਾਤੀ ਤੇ
ਸੋਨੇ ਦੇ ਘੁੰਗਰੂ ਲਾਉਣੇ
ਮੁੜਕੇ ਅਸੀਂ ਦਾਤੀ ਤੇ
ਤੁਰ ਪਏ ਜਦ ਪੈਰ ਟਿਕਾ ਕੇ
ਪਾਣੀ ਦੀ ਛਾਤੀ ਤੇ
ਸੋਨੇ ਦੇ ਘੁੰਗਰੂ ਲਾਉਣੇ
ਮੁੜਕੇ ਅਸੀਂ ਦਾਤੀ ਤੇ
ਤੂੜੀ ਦੇ ਕੁੱਪਾਂ ਵਰਗੇ
ਬੱਦਲਾਂ ਦੇ ਟੋਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
♪
ਅੱਖਾਂ ਨੂੰ ਚੁੱਭਣ ਖਲੇਪੜ
ਲਹਿੰਦੇ ਜੋ ਕੰਧਾਂ ਤੋਂ
ਸਤਿਗੁਰ ਦੇ ਓਟ ਆਸਰੇ
ਡਰਨਾ ਕੀ ਪੰਧਾਂ ਤੋਂ
ਅੱਖਾਂ ਨੂੰ ਚੁੱਭਣ ਖਲੇਪੜ
ਲਹਿੰਦੇ ਜੋ ਕੰਧਾਂ ਤੋਂ
ਸਤਿਗੁਰ ਦੇ ਓਟ ਆਸਰੇ
ਡਰਨਾ ਕੀ ਪੰਧਾਂ ਤੋਂ
ਸੁਰਤਾਂ ਨੇ ਠੋਕਰ ਖਾਧੀ
ਅੱਖੀਆਂ ਦਰ ਖੋਲ੍ਹੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਸਾਫ਼ੇ ਨਾਲ਼ ਚੰਦ ਊੜ੍ਹਨਾ
ਵਾਧੇ ਏਹ ਕੀਤੇ ਨੇ
ਧਰਤੀ ਦੀ ਹਿੱਕ ਨਾਪਣੀ
ਜਿਗਰਿਆਂ ਦੇ ਫੀਤੇ ਨੇ
ਸੁਫ਼ਨੇ ਵਿੱਚ ਦਿੱਸਦੇ ਅੱਜ-ਕੱਲ੍ਹ
ਪਰੀਆਂ ਦੇ ਡੋਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
♪
ਦੁਨੀਆਂ ਤੇ ਸੀ ਗਾ ਵਰਤਣਾ
ਲੰਗਰ ਦਾ ਛਾਬਾ ਜੀ
"ਉੱਜੜ ਜੋ" ਆਖਿਆ ਹੋਣੈ
ਤਾਹੀਂ ਤਾਂ ਬਾਬਾ ਜੀ
ਬੋਲਣ ਜੀ ਪੀਰ ਪੈਗ਼ੰਬਰ
ਬੋਲਣ ਜੀ ਪੀਰ ਪੈਗ਼ੰਬਰ
ਹੁੰਦੇ ਬੱਸ ਸੋਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ
ਪਾਣੀਆਂ ਦੇ ਓਹਲੇ ਆ
ਕਹਿੰਦੇ ਕੋਈ ਮੁਲਕ ਸੁਣੀ ਦਾ