00:00
03:55
ਸੁਣ ਚੰਨ ਵਰਗਿਆ ਵੇ, ਤੂੰ ਦਿਲ ਨੂੰ ਠੱਗ ਗਿਆ ਐ
ਸੁਣ ਚੰਨ ਵਰਗਿਆ ਵੇ, ਤੂੰ ਦਿਲ ਨੂੰ ਠੱਗ ਗਿਆ ਐ
ਹਾਲੇ ਆਪਣਾ ਨਹੀਂ ਹੋਇਆ, ਤਾਂ ਵੀ ਆਪਣਾ ਲੱਗ ਗਿਆ ਐ
ਹਾਲੇ ਆਪਣਾ ਨਹੀਂ ਹੋਇਆ, ਤਾਂ ਵੀ ਆਪਣਾ ਲੱਗ ਗਿਆ ਐ
ਆਹ ਤੈਨੂੰ ਹੀ ਬਸ ਅੱਖੀਆਂ ਮੇਰੀਆਂ ਲੱਭਦੀਆਂ
ਪਤਾ ਨਹੀਂ ਕਿਉਂ ਲਗਦਾ member ਘਰ ਦਾ ਐ
ਇੱਕ ਜੀਅ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
ਇੱਕ ਜੀਅ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
ਤੇਰੀ ਬੋਲੀ, ਤੇਰੀ ਲਹਿਜ਼ਾ ਨਹੀਂ ਮੇਰੇ ਜੱਗ ਨਾਲ਼ ਵੇ
ਤੇਰੀ ਬੋਲੀ, ਤੇਰੀ ਲਹਿਜ਼ਾ ਨਹੀਂ ਮੇਰੇ ਜੱਗ ਨਾਲ਼ ਵੇ
ਤਾਂ ਵੀ match ਕਰਨ ਨੂੰ ਫ਼ਿਰਾਂ ਸੂਟ ਤੇਰੀ ਪੱਗ ਨਾਲ਼ ਦਾ ਵੇ
ਤਾਂ ਵੀ match ਕਰਨ ਨੂੰ ਫ਼ਿਰਾਂ ਸੂਟ ਤੇਰੀ ਪੱਗ ਨਾਲ਼ ਦਾ ਵੇ
(ਤੇਰੀ ਪੱਗ ਨਾਲ਼ ਦਾ ਵੇ)
ਹਾਂ, ਰੀਤਿ ਅਤੇ ਰਿਵਾਜ਼ ਭਾਵੇਂ ਸਾਡੇ ਵੱਖਰੇ ਨੇ
ਦਿਲ ਮੇਰਾ ਇਹ ਤਾਂ ਵੀ ਹਾਮੀ ਭਰਦਾ ਐ
ਇੱਕ ਜੀਅ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
ਰੱਬ ਜਾਣੇ, ਰੱਬ ਜਾਣੇ ਕਿੰਝ ਏਤਬਾਰ ਹੋ ਗਿਆ ਵੇ
ਨਾ-ਨਾ, ਨਾ-ਨਾ ਕਰਦੇ-ਕਰਦੇ ਪਿਆਰ ਹੋ ਗਿਆ ਵੇ
ਰੱਬ ਜਾਣੇ, ਰੱਬ ਜਾਣੇ ਕਿੰਝ ਏਤਬਾਰ ਹੋ ਗਿਆ ਵੇ
ਨਾ-ਨਾ, ਨਾ-ਨਾ ਕਰਦੇ-ਕਰਦੇ ਪਿਆਰ ਹੋ ਗਿਆ ਵੇ
ਇਸ਼ਕ ਦੇ ਸੁਫ਼ਨੇ ਕੀ ਹੁੰਦੇ, ਰੀਝ ਕੀ ਹੁੰਦੀ ਐ
ਤੈਨੂੰ ਮਿਲ਼ ਕੇ ਲੱਗਿਆ ਪਤਾ ਪਿਆਰ ਕੋਈ ਚੀਜ਼ ਵੀ ਹੁੰਦੀ ਐ
ਤੈਨੂੰ ਮਿਲ਼ ਕੇ ਲੱਗਿਆ ਪਤਾ ਪਿਆਰ ਕੋਈ ਚੀਜ਼ ਵੀ ਹੁੰਦੀ ਐ
(ਪਿਆਰ ਕੋਈ ਚੀਜ਼ ਵੀ ਹੁੰਦੀ ਐ)
ਆਹ ਤੂੰ ਲਗਦਾ ਐ ਸੱਜਣਾ ਇਸ਼ਕ ਸਮੁੰਦਰ ਜਿਹਾ
ਮੇਰਾ ਮੰਨ ਕੋਈ ਫ਼ੁੱਲ ਜਿਹਾ ਬਣਕੇ ਤਰਦਾ ਐ
ਇੱਕ ਜੀਅ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
ਇੱਕ ਦਿਲ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
ਰੱਬ ਜਾਣੇ, ਰੱਬ ਜਾਣੇ ਕਿੰਝ ਏਤਬਾਰ ਹੋ ਗਿਆ ਵੇ
ਨਾ-ਨਾ, ਨਾ-ਨਾ ਕਰਦੇ-ਕਰਦੇ ਪਿਆਰ ਹੋ ਗਿਆ ਵੇ
ਰੱਬ ਜਾਣੇ, ਰੱਬ ਜਾਣੇ ਕਿੰਝ ਏਤਬਾਰ ਹੋ ਗਿਆ ਵੇ
ਨਾ-ਨਾ, ਨਾ-ਨਾ ਕਰਦੇ-ਕਰਦੇ ਪਿਆਰ ਹੋ ਗਿਆ ਵੇ
(ਪਿਆਰ ਹੋ ਗਿਆ ਵੇ)