00:00
02:39
ਹੋ, ਪੌਣੇ ਗਿੱਠ ਦੀ ਚੱਕ ਕੇ ਤੂੰ ਧੌਣ ਲੰਘਦੀ
ਪਿੰਡਾਂ ਵਾਲ਼ੇ ਪੁੱਛਦੇ, "ਆਹ ਕੌਣ ਲੰਘਦੀ?"
ਝਾਕਾ ਦੇ ਜਾ ਬਹੁਤਾ, ਨਹੀਂ ਤੇ ਥੋੜ੍ਹਾ-ਥੋੜ੍ਹਾ
ਹਾਏ, ਜੱਟ ਨੂੰ ਲੁੱਟ ਕੇ ਲੈ ਗਿਆ ਨੈਣਾਂ ਦਾ ਜੋੜਾ
♪
(ਜੱਟ ਨੂੰ ਲੁੱਟ ਕੇ ਲੈ ਗਿਆ ਨੈਣਾਂ ਦਾ ਜੋੜਾ)
ਹੋ, ਸੁੱਕੇ ਫੁੱਲਾਂ ਦੀਆਂ ਪੱਤੀਆਂ ਨੇ
ਤੇਰੀਆਂ ਬੁੱਲ੍ਹੀਆਂ, ਤੇਰੀਆਂ ਬੁੱਲ੍ਹੀਆਂ (ਤੇਰੀਆਂ ਬੁੱਲ੍ਹੀਆਂ
ਤੇ ਪਾਉਣ ਭੁਲੇਖਾ ਰਾਤ ਦਾ, ਹਾਏ
ਜ਼ੁਲਫ਼ਾਂ ਖੁੱਲ੍ਹੀਆਂ, ਜ਼ੁਲਫ਼ਾਂ ਖੁੱਲ੍ਹੀਆਂ (ਜ਼ੁਲਫ਼ਾਂ ਖੁੱਲ੍ਹੀਆਂ)
ਹੋ, ਸੁੱਕੇ ਫੁੱਲਾਂ ਦੀਆਂ ਪੱਤੀਆਂ ਨੇ ਤੇਰੀਆਂ ਬੁੱਲ੍ਹੀਆਂ
ਤੇ ਪਾਉਣ ਭੁਲੇਖਾ ਰਾਤ ਦਾ, ਹਾਏ, ਜ਼ੁਲਫ਼ਾਂ ਖੁੱਲ੍ਹੀਆਂ
ਓ, ਕੱਚੀ ਨਹਿਰ ਦੇ ਵਾਂਗੂ ਖਾਵੇ ਲੱਕ ਮਰੋੜਾ
ਹਾਏ, ਜੱਟ ਨੂੰ ਲੁੱਟ ਕੇ ਲੈ ਗਿਆ ਨੈਣਾਂ ਦਾ ਜੋੜਾ
♪
(ਜੱਟ ਨੂੰ ਲੁੱਟ ਕੇ ਲੈ ਗਿਆ ਨੈਣਾਂ ਦਾ ਜੋੜਾ)
ਸਾਡੇ ਕਣਕਾਂ ਵਰਗੇ ਰੰਗ ਨੇ
ਨੀ ਚੋਲ਼ਾ ਰੰਗੀਏ, ਚੋਲ਼ਾ ਰੰਗੀਏ (ਚੋਲ਼ਾ ਰੰਗੀਏ, ਚੋਲ਼ਾ ਰੰਗੀਏ)
ਹੋ, time ਤੇਰੀ ਮੁਲਾਕਾਤ ਦਾ
ਦੱਸ ਕੀਹਤੋਂ ਮੰਗੀਏ, ਕੀਹਤੋਂ ਮੰਗੀਏ (ਕੀਹਤੋਂ ਮੰਗੀਏ)
ਸਾਡੇ ਕਣਕਾਂ ਵਰਗੇ ਰੰਗ ਨੇ ਨੀ ਚੋਲ਼ਾ ਰੰਗੀਏ
Time ਤੇਰੀ ਮੁਲਾਕਾਤ ਦਾ ਦੱਸ ਕੀਹਤੋਂ ਮੰਗੀਏ
ਕੋਈ ਤੇਰੇ ਜਿਹੀ ਨਾ, ਭਾਵੇਂ ਨਾ ਹੁਸਨਾਂ ਦਾ ਤੋੜਾ
ਹਾਏ, ਜੱਟ ਨੂੰ ਲੁੱਟ ਕੇ ਲੈ ਗਿਆ ਨੈਣਾਂ ਦਾ ਜੋੜਾ