00:00
03:21
**ਮੇਰੇ ਵਾਲ** ਕਿਰਤਨ ਕਰਮਾਨ ਅਤੇ ਕਰਣ ਰੰਧਾਵਾ ਦੀ ਗਾਇਕੀ ਵਾਲਾ ਇੱਕ ਸੁਪ੍ਰਸਿੱਧ ਪੰਜਾਬੀ ਗੀਤ ਹੈ। ਇਹ ਗੀਤ ਪਿਆਰ ਅਤੇ ਸਮਰਪਿਤੀ ਦੀ ਕਹਾਣੀ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਮਿਊਜ਼ਿਕ ਵੀਡੀਓ ਵਿੱਚ ਮਨਮੋਹਕ ਦ੍ਰਿਸ਼ ਅਤੇ ਰਸਿਕ ਧੁਨਾਂ ਨੇ ਦਰਸ਼ਕਾਂ ਨੂੰ ਬਹੁਤ ਭਾਇਆ। "ਮੇਰੇ ਵਾਲ" ਨੇ ਪੰਜਾਬੀ ਸੰਗੀਤ ਪ੍ਰੇਮੀਆਂ ਵਿਚ ਤੇਜ਼ੀ ਨਾਲ ਪ੍ਰਸਿੱਧੀ ਹਾਸਿਲ ਕਰ ਲਈ ਹੈ।
ਇਹ ਜੱਗ ਵੀ ਭੁੱਲਿਆ-ਭੁੱਲਿਆ ਲਗਦੈ
ਲੁਕੋਣਾ ਤੈਥੋਂ ਕੀ ਵੇ
ਦਿਨੇ ਹਨੇਰਾ ਲਗਦਾ ਰਹਿੰਦੈ, ਲਗਦਾ ਵੀ ਨਾ ਜੀਅ
ਹਾਏ, ਗਲ਼ ਦੀ ਗਾਨੀ ਤੇਰੀ, ਗੱਲ੍ਹਾਂ ਦੀ ਲਾਲੀ ਤੇਰੀ
ਬੜਾ ਹੀ ਚੇਤੇ ਕਰਦੇ ਅੱਖ ਮਸਤਾਨੀ ਤੇਰੀ
ਜਦੋਂ ਤੇਰੇ ਨਾਲ਼ ਬੈਠ ਪੀਣੀ ਮਿੱਠੀ-ਮਿੱਠੀ ਚਾਹ
ਓਹੋ ਪਲ ਕਦੋਂ ਆਉਣਗੇ? (ਪਲ ਕਦੋਂ ਆਉਣਗੇ?)
ਆਪਣਿਆਂ ਪੈਰਾਂ ਕੋਲ਼ੋਂ ਪੁੱਛ ਕੇ ਤੂੰ ਦੱਸੀਂ
ਮੇਰੇ ਵੱਲ ਕਦੋਂ ਆਉਣਗੇ, ਵੱਲ ਕਦੋਂ ਆਉਣਗੇ
(ਆਪਣਿਆਂ ਪੈਰਾਂ ਕੋ...)
♪
ਕਾਲ਼ੇ-ਕਾਲ਼ੇ ਬੱਦਲ਼ ਹੋ ਗਏ, ਮੀਂਹ ਵਰ੍ਹ ਗਿਆ ਐ
ਤੇਰੇ ਬਿਨਾਂ Farmaan ਵੇਖ ਲੈ ਕੀ ਬਣ ਗਿਆ ਐ
ਕਾਲ਼ੇ-ਕਾਲ਼ੇ ਬੱਦਲ਼ ਹੋ ਗਏ, ਮੀਂਹ ਵਰ੍ਹ ਗਿਆ ਐ
ਤੇਰੇ ਬਿਨਾਂ ਮੇਰਾ ਹਾਲ ਵੇਖ ਲੈ ਕੀ ਬਣ ਗਿਆ ਐ
ਜਦੋਂ ਤੇਰੇ ਹੱਥ ਵਿੱਚ ਮੇਰਾ ਹੱਥ ਹੋਣਾ, ਸੋਹਣੀਏ
ਉਹ ਪਲ ਕਦੋਂ ਆਉਣਗੇ? (ਪਲ ਕਦੋਂ ਆਉਣਗੇ?)
ਆਪਣਿਆਂ ਪੈਰਾਂ ਕੋਲ਼ੋਂ ਪੁੱਛ ਕੇ ਤੂੰ ਦੱਸੀਂ
ਮੇਰੇ ਵੱਲ ਕਦੋਂ ਆਉਣਗੇ, ਵੱਲ ਕਦੋਂ ਆਉਣਗੇ
ਆਪਣਿਆਂ ਪੈਰਾਂ ਕੋਲ਼ੋਂ ਪੁੱਛ ਕੇ ਤੂੰ ਦੱਸੀਂ
ਮੇਰੇ ਵੱਲ ਕਦੋਂ ਆਉਣਗੇ (ਵੱਲ ਕਦੋਂ ਆਉਣਗੇ)
♪
ਸੌਂਹ ਲੱਗੇ ਮੈਨੂੰ, ਡਰ ਤੇਰੀਆਂ ਚੁੱਪਾਂ ਤੋਂ ਲਗਦੈ
ਜੀਹਨਾਂ ਥੱਲੇ ਸੀ ਬਹਿੰਦੇ, ਡਰ ਉਹਨਾਂ ਰੁੱਖਾਂ ਤੋਂ ਲਗਦੈ
ਚੈਨ ਗਵਾਚੇ, ਹਾਣਦੀਏ, ਨਾ ਮਿਲਣ ਦਿਲਾਸੇ, ਹਾਣਦੀਏ
ਹਾਏ, ਗੁਮਸੁਮ ਰਹਿੰਦੇ ਸਾਰਾ ਦਿਨ
ਤੇ ਉੱਡ ਗਏ ਹਾਸੇ, ਹਾਣਦੀਏ (ਹਾਸੇ, ਹਾਣਦੀਏ)
ਕੋਈ ਤਾਂ, ਹਾਏ, ਦੱਸੇ ਮੈਨੂੰ ਫ਼ਿਰ ਤੋਂ ਦੋਬਾਰਾ
ਓਹੋ ਪਲ ਕਦੋਂ ਆਉਣਗੇ? (ਪਲ ਕਦੋਂ ਆਉਣਗੇ?)
ਆਪਣਿਆਂ ਪੈਰਾਂ ਕੋਲ਼ੋਂ ਪੁੱਛ ਕੇ ਤੂੰ ਦੱਸੀਂ
ਮੇਰੇ ਵੱਲ ਕਦੋਂ ਆਉਣਗੇ, ਵੱਲ ਕਦੋਂ ਆਉਣਗੇ
(ਆਪਣਿਆਂ ਪੈਰਾਂ ਕੋ...)