00:00
04:28
ਕਾਲਾ ਡੋਰੀਆ ਕੁੰਡੇ ਨਾਲ਼ ਅੜਿਆ ਈ, ਓਏ
ਕਿ ਛੋਟੇ ਦੇਵਰਾ ਭਾਬੀ ਨਾਲ਼ ਲੜਿਆ ਈ, ਓਏ
ਛੋਟੇ ਦੇਵਰਾ, ਤੇਰੀ ਦੂਰ ਬਲਾਈ ਵੇ
ਨਾ ਲੜ ਸੋਹਣਿਆ, ਤੇਰੀ ਇੱਕ ਭਰਜਾਈ ਵੇ
ਓਏ, ਕਾਲਾ ਡੋਰੀਆ ਕੁੰਡੇ ਨਾਲ਼ ਅੜਿਆ ਈ, ਓਏ
ਕਿ ਛੋਟੇ ਦੇਵਰਾ ਭਾਬੀ ਨਾਲ਼ ਲੜਿਆ ਈ, ਓਏ
ਛੋਟੇ ਦੇਵਰਾ, ਤੇਰੀ ਦੂਰ ਬਲਾਈ ਵੇ
ਨਾ ਲੜ ਸੋਹਣਿਆ, ਤੇਰੀ ਇੱਕ ਭਰਜਾਈ ਵੇ
ਓਏ, ਕਾਲਾ ਡੋਰੀਆ ਕੁੰਡੇ ਨਾਲ਼ ਅੜਿਆ ਈ, ਓਏ
ਕਿ ਛੋਟੇ ਦੇਵਰਾ ਭਾਬੀ ਨਾਲ਼ ਲੜਿਆ ਈ, ਓਏ
♪
ਫ਼ੁੱਲਾਂ ਦੀ ਬਹਾਰ, ਰਾਤੀ ਆਇਓ ਨਾ
ਸ਼ਾਵਾ, ਰਾਤੀ ਆਇਓ ਨਾ
ਫ਼ੁੱਲ ਗਏ ਕੁਮਲਾ, ਰਾਤੀ ਆਇਓ ਨਾ
ਸ਼ਾਵਾ, ਰਾਤੀ ਆਇਓ ਨਾ
ਆਸੇ ਪਾਵਾਂ, ਪਾਸੇ ਪਾਵਾਂ
ਵਿੱਚ-ਵਿੱਚ ਪਾਵਾਂ ਕਲ਼ੀਆਂ
ਜੇ ਮੇਰਾ ਰਾਂਝਣ ਨਾ ਮੈਨੂੰ ਮਿਲਿਆ
ਢੂੰਢ ਫ਼ਿਰਾਂ ਸੱਭ ਗਲੀਆਂ
ਇੱਕ ਮੇਰਾ ਰਾਂਝਣ ਆਇਆ (ਸ਼ਾਵਾ)
ਦਿਲ ਦਾ ਚਾਨਣ ਆਇਆ (ਸ਼ਾਵਾ)
ਇੱਕ ਮੇਰਾ ਰਾਂਝਣ ਆਇਆ (ਸ਼ਾਵਾ)
ਦਿਲ ਦਾ ਚਾਨਣ ਆਇਆ (ਸ਼ਾਵਾ)
ਫ਼ੁੱਲਾਂ ਦੀ ਬਹਾਰ, ਰਾਤੀ ਆਇਓ ਨਾ
ਸ਼ਾਵਾ, ਰਾਤੀ ਆਇਓ ਨਾ
ਫ਼ੁੱਲ ਗਏ ਕੁਮਲਾ, ਰਾਤੀ ਆਇਓ ਨਾ
ਸ਼ਾਵਾ, ਰਾਤੀ ਆਇਓ ਨਾ
♪
ਕੋਰੇ-ਕੋਰੇ ਕੁੱਜੇ ਵਿੱਚ ਦਹੀ ਮੈਂ ਜਮਾਉਨੀ ਆਂ
ਕੋਰੇ-ਕੋਰੇ ਕੁੱਜੇ ਵਿੱਚ ਦਹੀ ਮੈਂ ਜਮਾਉਨੀ ਆਂ
ਹਾਏ ਨੀ ਮਾਏ ਮੇਰੀਏ, ਦਹੀ ਮੈਂ ਜਮਾਉਨੀ ਆਂ
ਹਾਏ ਵੇ ਮੇਰੇ ਹਾਣੀਆ, ਦਹੀ ਮੈਂ ਜਮਾਉਨੀ ਆਂ
ਤੜਕੇ ਉਠ ਕੇ ਰਿੜਕਾਂਗੇ
ਛੜੇ ਆਉਣਗੇ, ਉਹਨਾਂ 'ਤੇ ਛਿੜਕਾਂਗੇ
ਛੜੇ ਆਉਣਗੇ, ਉਹਨਾਂ 'ਤੇ ਛਿੜਕਾਂਗੇ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀਆਂ ਫਲ਼ੀਆਂ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀਆਂ ਫਲ਼ੀਆਂ
ਵੇ ਕੁੜੀਆਂ ਪੰਜਾਬ ਦੀਆਂ
ਦੁੱਧ-ਮੱਖਣਾਂ ਨਾਲ਼ ਪਲੀਆਂ ਕੁੜੀਆਂ ਪੰਜਾਬ ਦੀਆਂ
ਦੁੱਧ-ਮੱਖਣਾਂ ਨਾਲ਼ ਪਲੀਆਂ ਕੁੜੀਆਂ ਪੰਜਾਬ ਦੀਆਂ
ਦੁੱਧ-ਮੱਖਣਾਂ ਨਾਲ਼ ਪਲੀਆਂ ਕੁੜੀਆਂ ਪੰਜਾਬ ਦੀਆਂ
♪
ਹੋ, ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀਆਂ ਕਣੀਆਂ
ਵੇ ਐਰੀ-ਗੈਰੀ ਨਾਲ਼ ਵਿਆਹ ਨਹੀਂ ਕਰਦੇ
ਹਾਂ, ਵੇ ਇੰਜ ਅਸੀਂ ਵਿਆਹ ਨਹੀਂ ਕਰਦੇ
ਵਿਆਹ ਕੇ ਲਿਆਉਂਦੇ ਪਰੀਆਂ ਮੁੰਡੇ ਪੰਜਾਬ ਦੇ
ਵਿਆਹ ਕੇ ਲਿਆਉਂਦੇ ਪਰੀਆਂ ਮੁੰਡੇ ਪੰਜਾਬ ਦੇ
ਆਏ-ਹਾਏ
ਗੋਰੀਆਂ ਬਾਂਹਾਂ ਦੇ ਵਿੱਚ ਛਣਕਣ ਚੂੜੀਆਂ
ਗੋਰੀਆਂ ਬਾਂਹਾਂ ਦੇ ਵਿੱਚ ਛਣਕਣ ਚੂੜੀਆਂ
ਮਹਿੰਦੀ ਵਾਲ਼ੇ ਪੈਰਾਂ 'ਚ ਪੰਜੇਬ ਛਣਕੇ
ਨੀ ਆਜਾ ਨੱਚ ਲੈ ਗਿੱਧੇ ਦੇ ਵਿੱਚ ਲਾਟ ਬਣਕੇ
ਨੀ ਆਜਾ ਨੱਚ ਲੈ ਗਿੱਧੇ ਦੇ ਵਿੱਚ ਲਾਟ ਬਣਕੇ
ਨੀ ਆਜਾ ਨੱਚ ਲੈ ਗਿੱਧੇ ਦੇ ਵਿੱਚ ਲਾਟ ਬਣਕੇ
ਆਰੀ, ਆਰੀ, ਆਰੀ, ਰੱਬ ਤੋਂ ਦੁਆ ਮੰਗਦੀ
ਮੇਰੇ ਮਾਹੀ ਦੀ ਰਹੇ ਸਰਦਾਰੀ
ਸ਼ਗਨਾਂ ਨਾ' ਵਿਹੜਾ ਭਰ ਜਾਏ
ਸ਼ਗਨਾਂ ਨਾ' ਵਿਹੜਾ ਭਰ ਜਾਏ
ਰਹੇ ਮਿਹਰ ਸਿਆਣਿਆਂ ਦੀ ਸਾਰੀ
ਪਿਆਰ ਵਿੱਚ ਰੱਬ ਵੱਸਦਾ
ਪਿਆਰ ਵਿੱਚ ਰੱਬ ਵੱਸਦਾ, ਇਹ ਜਾਣੇ ਦੁਨੀਆ ਸਾਰੀ
ਪਿਆਰ ਵਿੱਚ ਰੱਬ ਵੱਸਦਾ, ਇਹ ਜਾਣੇ ਦੁਨੀਆ ਸਾਰੀ
ਪਿਆਰ ਵਿੱਚ ਰੱਬ ਵੱਸਦਾ, ਇਹ ਜਾਣੇ ਦੁਨੀਆ ਸਾਰੀ
ਪਿਆਰ ਵਿੱਚ ਰੱਬ ਵੱਸਦਾ, ਇਹ ਜਾਣੇ ਦੁਨੀਆ ਸਾਰੀ
ਪਿਆਰ ਵਿੱਚ ਰੱਬ ਵੱਸਦਾ