00:00
03:38
Gur Sidhu Music
ਅੱਗ ਹੁਸਨ ਦੀ ਮਚੇ, ਬਸ ਰਹਿ ਗਏ ਤੇਰੇ ਸਕੇ
ਹੁਸਨ ਦੀ ਮਚੇ, ਬਸ ਰਹਿ ਗਏ ਤੇਰੇ ਸਕੇ
ਕਿਸੇ ਪਾਸਿਓਂ ਨਾ ਬਚੇ, ਐਸੇ ਢੰਗ ਮਾਰਿਆ
ਤੇਰੇ ਟੂਣੇ-ਹਾਰੇ ਨੈਣਾਂ ਨੇ ਆ ਬੰਨ੍ਹ ਮਾਰਿਆ
ਚੰਨ ਵਰਗੀਏ, ਅੰਬਰਾਂ ਦਾ ਚੰਨ ਮਾਰਿਆ
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿਕ ਗਏ
ਭੇਜ ਧਰਤੀ 'ਤੇ ਰੱਬ ਨੇ ਵੀ ਮੰਨ ਮਾਰਿਆ
♪
ਲੰਮੇ ਲਮਕਦੇ ਵਾਲ਼ਾਂ ਨੇ ਆ ਜਾਲ ਪਾ ਲਿਆ
ਨੀ ਤੂੰ ਗੱਭਰੂ ਦਾ ੨੩'ਵਾਂ ਐ ਸਾਲ ਖਾ ਲਿਆ
ਪਤਝੜ ਵਿੱਚ ਪੱਤਿਆਂ ਦੀ ਪੱਤ ਰੁਲ਼ ਗਈ
ਡੁੱਬ ਮਰ ਗਏ, ਅੱਖਾਂ 'ਚ ਦਲਦਲ ਪਾ ਲਿਆ
(ਡੁੱਬ ਮਰ ਗਏ, ਅੱਖਾਂ 'ਚ ਦਲਦਲ ਪਾ ਲਿਆ)
ਹਾਏ, ਨੀ ਕੈਸੀ ਤੇਰੀ ਖਿੱਚ? ਬਸ ਰਹਿ ਗਏ ਤੇਰੇ ਮਿੱਤ
ਕੈਸੀ ਤੇਰੀ ਖਿੱਚ? ਬਸ ਰਹਿ ਗਏ ਤੇਰੇ ਮਿੱਤ
ਰਾਤੀ ਸੁਪਨੇ 'ਚ Ilam ਨੂੰ ਜੰਜ ਚਾੜ੍ਹਿਆ
ਤੇਰੇ ਟੂਣੇ-ਹਾਰੇ ਨੈਣਾਂ ਨੇ ਆ ਬੰਨ੍ਹ ਮਾਰਿਆ
ਚੰਨ ਵਰਗੀਏ, ਅੰਬਰਾਂ ਦਾ ਚੰਨ ਮਾਰਿਆ
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿਕ ਗਏ
ਭੇਜ ਧਰਤੀ 'ਤੇ ਰੱਬ ਨੇ ਵੀ ਮੰਨ ਮਾਰਿਆ
♪
ਓ, ਰੰਗ ਸਾਂਵਲੇ 'ਤੇ ਗੂੜ੍ਹੇ ਉਹਦੇ ਸੂਟ ਜੱਚਦੇ
ਪਾਏ ਉਂਗਲਾਂ 'ਚ ਪਿਆਰ ਦੇ ਸਬੂਤ ਦੱਸਦੇ
ਕਿੱਥੇ ਜੱਚਦੇ ਆਂ silicone ਚੰਮ, ਗੋਰੀਏ
ਜਿੰਨੇ ਸਾਦਗੀ 'ਚ ਡੁੱਬੇ ਹੋਏ ਰੂਪ ਜੱਚਦੇ
(ਸਾਦਗੀ 'ਚ ਡੁੱਬੇ ਹੋਏ ਰੂਪ ਜੱਚਦੇ), ਹਾਏ
ਆਦੀ ਦੇਖਣ ਦੇ ਹੋਏ, ਕਿੱਦਾਂ ਸਾਮ੍ਹਣੇ ਖਲੋਏ?
ਦੇਖਣ ਦੇ ਹੋਏ, ਕਿੱਦਾਂ ਸਾਮ੍ਹਣੇ ਖਲੋਏ?
ਪੈਂਦੀ ਹਿੰਮਤ ਨਹੀਂ, ਕੁੜੇ, ਇੱਕੋ ਦਮ ਮਾਰਿਆ
♪
ਤੇਰੇ ਟੂਣੇ-ਹਾਰੇ ਨੈਣਾਂ ਨੇ ਆ ਬੰਨ੍ਹ ਮਾਰਿਆ
ਚੰਨ ਵਰਗੀਏ, ਅੰਬਰਾਂ ਦਾ ਚੰਨ ਮਾਰਿਆ
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿਕ ਗਏ
ਭੇਜ ਧਰਤੀ 'ਤੇ ਰੱਬ ਨੇ ਵੀ ਮੰਨ ਮਾਰਿਆ
♪
ਖੜ੍ਹ ਵੇਖਿਆ ਤਾਂ ਉਮਰਾਂ ਲਈ ਤਾਰ ਹੋ ਗਈਆਂ
ਇਹ ਅੱਖੀਆਂ ਤਾਂ, ਸੋਹਣੀਏ, ਨਿਹਾਲ ਹੋ ਗਈਆਂ
ਤੂੰ ਬਰੋਬਰ ਜੇ ਚੋਬਰ ਦੇ ਐਦਾਂ ਲਗਦੀ
ਖੜ੍ਹੀ ਹੁਸਨ ਦੀ ਨਵੀਂ ਕੋਈ ਮਿਸਾਲ ਹੋ ਗਈ ਆ