00:00
04:55
ਅੱਖਾਂ ਖੁੱਲ੍ਹੀਆਂ ਜਾ ਬੰਦ
ਚੇਹਰਾ ਤੇਰਾ ਮੇਰੀ ਮੰਗ
ਸਦਾ ਕਰਦੀ ਮੈਂ ਰੱਬ ਨੂੰ ਦੁਆਵਾਂ
ਵੇ ਮੈਂ ਤੇਰੇ ਨਾਲ ਲਾਈਆਂ
ਸਾਂਝਾਂ ਗੂੜੀਆਂ ਮੈਂ ਪਾਈਆਂ
ਵੇਖੀ ਬਦਲਣ ਨਾ ਤੇਰੀਆਂ ਹਵਾਵਾਂ
ਹੋਵੇ ਕੋਲ ਹਾਲ ਦਿਲ ਦਾ ਸੁਣਾਵਾਂ
ਸਾਹਾਂ ਤੋਂ ਪਿਆਰੀਆ, ਜਿੰਦ ਦੇ ਸਹਾਰਿਆ
ਜਾਨ ਤੋਂ ਵੀ ਵੱਧ ਤੈਨੂੰ ਚਾਹਾਂ
♪
ਮੇਰੇ ਨੈਣ ਸਦਾ ਕਰਦੇ ਵੇ ਤੇਰੀਆਂ ਊਡੀਕਾਂ
ਤੂੰ ਤਾਂ ਸਬ ਕੁਜ ਮੇਰਾ ਪਈਆਂ ਐਸੀਆਂ ਪਰੀਤਾਂ
(ਐਸੀਆਂ ਪਰੀਤਾਂ)
ਮੇਰੇ ਨੈਣ ਸਦਾ ਕਰਦੇ ਵੇ ਤੇਰੀਆਂ ਊਡੀਕਾਂ
ਤੂੰ ਤਾਂ ਸਬ ਕੁਜ ਮੇਰਾ ਪਈਆਂ ਐਸੀਆਂ ਪਰੀਤਾਂ
ਪੈਰ ਓਥੇ ਪਾਵਾ ਨਾ, ਉਸ ਪੈਂਡੇ ਜਾਵਾਂ ਨਾ
ਪੈਰ ਓਥੇ ਪਾਵਾ ਨਾ, ਉਸ ਪੈਂਡੇ ਜਾਵਾਂ ਨਾ
ਤੇਰੇ ਵੱਲ ਜਾਨ ਨਾ ਜੋ ਰਾਹਾਂ
ਸਾਹਾਂ ਤੋਂ ਪਿਆਰੀਆ, ਜਿੰਦ ਦੇ ਸਹਾਰਿਆ
ਜਾਨ ਤੋਂ ਵੀ ਵੱਧ ਤੈਨੂੰ ਚਾਹਾਂ
♪
ਜੇ ਕਦੀ ਸੁਪਨੇ 'ਚ ਚੰਨਾ ਤੂੰ ਵਿਛਡ ਜਾਵੇ ਮੈਥੋਂ
ਅੱਖਾਂ ਭਿੱਜ ਜਾਨ ਸੁੱਤੀ ਕਿੰਜ ਰਹਾ ਬਿਨ ਤੈਥੋਂ?
ਜੇ ਕਦੀ ਸੁਪਨੇ 'ਚ ਚੰਨਾ ਤੂੰ ਵਿਛਡ ਜਾਵੇ ਮੈਥੋਂ
ਅੱਖਾਂ ਭਿੱਜ ਜਾਨ ਸੁੱਤੀ ਕਿੰਜ ਰਹਾ ਬਿਨ ਤੈਥੋਂ?
ਆ ਤੈਨੂੰ ਬਾਹਾਂ 'ਚ ਲਕੋ ਲਾ, ਤੈਨੂੰ ਰੂਹ 'ਚ ਪ੍ਰੋ ਲਾ
ਕਰਾਂ ਪਲਕਾਂ ਦੀਆਂ ਮੈਂ ਤੈਨੂੰ ਛਾਵਾਂ
ਸਾਹਾਂ ਤੋਂ ਪਿਆਰੀਆ, ਜਿੰਦ ਦੇ ਸਹਾਰਿਆ
ਜਾਨ ਤੋਂ ਵੀ ਵੱਧ ਤੈਨੂੰ ਚਾਹਾਂ
♪
ਮੇਰੇ ਬੱਸ ਹੋਵੇ ਤੈਨੂੰ ਦੇਵਾ ਖੁਸ਼ੀਆਂ ਤਮਾਮ
ਬੱਸ ਮੇਰੇ ਹਿੱਸੇ ਆਵੇ ਹੋਵੇ ਮੇਰਾ ਗੁਰਨਾਮ
ਮੇਰੇ ਬੱਸ ਹੋਵੇ ਤੈਨੂੰ ਦੇਵਾ ਖੁਸ਼ੀਆਂ ਤਮਾਮ
ਬੱਸ ਮੇਰੇ ਹਿੱਸੇ ਆਵੇ ਹੋਵੇ ਮੇਰਾ ਗੁਰਨਾਮ
ਜਿਵੇ ਫੁੱਲਾਂ ਨਾਲ ਟਾਨ੍ਹੀ, ਜਿਵੇ ਤੰਦ ਨਾਲ ਤਾਨ੍ਹੀ
ਤੇਰੇ ਨਾਲ ਜੋੜਾ ਆਪਣਾ ਮੈਂ ਨਾਮਾਂ
ਸਾਹਾਂ ਤੋਂ ਪਿਆਰੀਆ, ਜਿੰਦ ਦੇ ਸਹਾਰਿਆ
ਜਾਨ ਤੋਂ ਵੀ ਵੱਧ ਤੈਨੂੰ ਚਾਹਾਂ