00:00
04:55
ਏਹੋ ਰੰਗ ਹੁੰਦੇ ਜੇ ਨਾ ਜੱਗ ਉੱਤੇ
ਫਿਰ ਫੁੱਲਾਂ ਦੇ ਵਿੱਚ ਕਿੱਦਾਂ ਫਰਕ ਹੁੰਦਾ?
ਨੀਲੇ ਅੰਬਰ ਤੇ ਦੁੱਧੀਆ ਬੱਦਲਾਂ ਦਾ
ਫ਼ੇਰ ਕਿਸ ਤਰ੍ਹਾਂ ਆਪਸ ਵਿੱਚ ਤਰਕ ਹੁੰਦਾ
ਏਹ ਰੰਗਾ ਕਾਰਨ ਹੀ ਧਰਤੀ ਸੁਰਗ ਜਾਪੇ
ਸੁਰਗ ਜਾਪੇ
ਰੰਗਾ ਕਾਰਨ ਹੀ ਧਰਤੀ ਸੁਰਗ ਜਾਪੇ
ਨਹੀ ਤੇ ਰੰਗ ਵੀ ਹੋਣਾ ਐ ਨਰਕ ਹੁੰਦਾ
ਸਰਤਾਜ ਦੇ ਕੰਮ ਨਹੀਂ ਚੱਲਣੇ ਦੀ
ਇਸ ਰੰਗਰੇਜ਼ ਦਾ ਬੇੜਾ ਗ਼ਰਕ ਹੁੰਦਾ
♪
ਜੱਦ ਜ਼ਿਕਰ ਤੇਰਾ ਹੋਵੇ, ਰੁੱਖ ਬੋਲਣ ਲੱਗਦੇ ਨੇ
ਪਤਝੜ ਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ
ਸਜ਼ ਫਬ ਕੇ ਖਿਆਲ ਮੇਰੇ ਅੱਜ ਛੇੜਨ ਕਲਮਾਂ ਨੂੰ
ਏਹ ਗ਼ਜ਼ਲ ਦਾ ਮੁੱਖੜਾ ਵੀ ਸ਼ੋਕੀਨ ਜਿਹਾ ਲੱਗਦਾ
ਤਾਰੀਫ਼ ਕਿਵੇਂ ਕਰੀਏ ਕਿ ਮਿਸਾਲ ਨਹੀ ਲੱਭਦੀ?
ਤਾਰੀਫ਼ ਕਿਵੇਂ ਕਰੀਏ ਕਿ ਮਿਸਾਲ ਨਹੀਓ ਲੱਭਦੀ?
ਅਸੀਂ ਜੋ ਵੀ ਲਿੱਖਦੇ ਆਂ ਤੌਹੀਨ ਜਿਹਾ ਲੱਗਦਾ
ਹੋ, ਤੂੰ ਕਹੇ ਤੇ ਛਿੱਪ ਜਾਂਦਾ, ਤੂੰ ਕਹੇ ਤਾਂ ਚੜ੍ਹ ਜਾਂਦਾ
ਹੋ, ਤੂੰ ਕਹੇ ਤੇ ਛਿੱਪ ਜਾਂਦਾ, ਤੂੰ ਕਹੇ ਤਾਂ ਚੜ੍ਹ ਜਾਂਦਾ
ਤੂੰ ਕਹੇ ਤਾਂ ਛਿੱਪ ਜਾਂਦਾ, ਤੂੰ ਕਹੇ ਤਾਂ ਚੜ੍ਹ ਜਾਂਦਾ
ਏਹ ਚੰਦ ਵੀ ਹੁਣ ਤੇਰੇ ਅਧੀਨ ਜਿਹਾ ਲੱਗਦਾ
ਮੈਂ ਕਿੱਸੇ ਤੋਂ ਪਰੀਆਂ ਦੀ ਇੱਕ ਸੁਣੀ ਕਹਾਣੀ ਸੀ
ਅੱਜ ਓਸ ਅਫ਼ਸਾਨੇ ਤੇ ਯਕੀਨ ਜਿਹਾ ਲੱਗਦਾ
ਤੇਰਾ ਹਾਸਾ ਅੱਕ ਨੂੰ ਵੀ
ਤੇਰਾ (ਤੇਰਾ) ਤੇਰਾ (ਤੇਰਾ) ਤੇਰਾ (ਤੇਰਾ)
ਤੇਰਾ ਹਾਸਾ ਅੱਕ ਨੂੰ ਵੀ ਮਿਸ਼ਰੀ ਕਰ ਦੇਂਦਾ ਐ
ਰੋਸੇ ਵਿੱਚ ਸ਼ਹਿਦ ਨੀਰਾਂ ਨਮਕੀਨ ਜਿਹਾ ਲੱਗਦਾ
ਜਿਸ ਦਿਨ ਤੋਂ ਨਾਲ ਤੇਰੇ ਨਜ਼ਰਾਂ ਮਿਲ ਗਈਆਂ ਨੇ
ਸਰਤਾਜ ਨੂੰ ਅੰਬਰ ਵੀ ਜ਼ਮੀਨ ਜਿਹਾ ਲੱਗਦਾ
ਹੋ, ਦਿਲ ਜਦ ਜਜ਼ਬਾਤਾਂ ਨੂੰ ਮਹਿਸੂਸ ਨਹੀ ਕਰਦਾ
ਦਿਲ ਜਦ ਜਜ਼ਬਾਤਾਂ ਨੂੰ ਮਹਿਸੂਸ ਨਹੀਓ ਕਰਦਾ
ਫਿਰ ਦਿਲ ਦਿਲ ਨਹੀਂ ਰਹਿੰਦਾ ਮਸ਼ੀਨ ਜਿਹਾ ਲੱਗਦਾ
ਰੰਗਰੇਜ਼ ਨੇ ਗੱਲ੍ਹ ਤੇਰੀ ਤੋਂ ਰੰਗ ਚੋਰੀ ਕਰ ਲੈਣਾ
ਹੋ, ਰੰਗਰੇਜ਼ ਨੇ ਗੱਲ੍ਹ ਤੇਰੀ ਤੋਂ ਰੰਗ ਚੋਰੀ ਕਰ ਲੈਣਾ
ਮੈਨੂੰ ਏਹੋ ਮਸਲਾ ਵੀ ਸੰਗੀਨ ਜਿਹਾ ਲੱਗਦਾ
ਜੱਦ ਜ਼ਿਕਰ ਤੇਰਾ ਹੋਵੇ, ਰੁੱਖ ਬੋਲਣ ਲੱਗਦੇ ਨੇ
ਪਤਝੜ ਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ
ਸਜ਼ ਫਬ ਕੇ ਖਿਆਲ ਮੇਰੇ ਅੱਜ ਛੇੜਨ ਕਲਮਾਂ ਨੂੰ
ਏਹ ਗ਼ਜ਼ਲ ਦਾ ਮੁੱਖੜਾ ਵੀ ਸ਼ੋਕੀਨ ਜਿਹਾ ਲੱਗਦਾ