00:00
03:20
Young Army
ਤਿੰਨ ਸਾਲ ਬੀਤ ਗਏ
ਹਾਏ ਜੀ, ਥੋਡੇ ਨਾਲ਼ ਬੀਤ ਗਏ
ਛੱਡ ਓਹਦਾ ਜ਼ਿਕਰ ਹੁਣ ਕੀ ਕਰਨਾ
ਵੇ ਕਿਸ ਹਾਲ ਬੀਤ ਗਏ
ਆਟੇ ਵਿੱਚ ਲੂਣ ਤਾਂ ਚੱਲ ਜਾਂਦੈ
ਪਰ ਨਿਰਾ ਲੂਣ ਨਾ ਪਚਦਾ ਐ
ਤੇਰਾ ਜੱਟਾ ਲੱਕੜ ਦਾ ਮੁੰਡਾ ਵੇ
ਨਾ ਰੋਂਦਾ ਐ, ਨਾ ਹੱਸਦਾ ਐ
ਜੱਟਾ ਲੱਕੜ ਦਾ ਮੁੰਡਾ ਵੇ
ਨਾ ਰੋਂਦਾ ਐ, ਨਾ ਹੱਸਦਾ ਐ
ਤੇਰੇ ਘਰ ਵਿੱਚ ਪੱਥਰ Italy ਦਾ
ਪਰ ਪੱਕਾ ਨਹੀਂ ਇਰਾਦਿਆਂ ਦਾ
ਬੇਵਫ਼ਾ ਮਸ਼ੂਕ ਦੇ ਵਾਂਗੂ ਵੇ
ਤੂੰ ਕੱਚਾ ਨਿਕਲ਼ਿਆ ਵਾਅਦਿਆਂ ਦਾ
ਬੇਵਫ਼ਾ ਮਸ਼ੂਕ ਦੇ ਵਾਂਗੂ ਵੇ
ਤੂੰ ਕੱਚਾ ਨਿਕਲ਼ਿਆ ਵਾਅਦਿਆਂ ਦਾ
ਕਦੇ ਜਾਨੂੰ-ਜਾਨੂੰ ਕਹਿੰਦਾ ਸੀ
ਬਈ, ਅਜਕਲ ਤਾਂ call ਨਾ ਚੱਕਦਾ ਐ
ਤੇਰਾ ਜੱਟਾ ਲੱਕੜ ਦਾ ਮੁੰਡਾ ਵੇ
ਨਾ ਰੋਂਦਾ ਐ, ਨਾ ਹੱਸਦਾ ਐ
ਜੱਟਾ ਲੱਕੜ ਦਾ ਮੁੰਡਾ ਵੇ.
ਨਾ ਰੋਂਦਾ ਐ, ਨਾ ਹੱਸਦਾ ਐ
(ਤੇਰਾ ਜੱਟਾ ਲੱਕੜ ਦਾ ਮੁੰਡਾ ਵੇ)
(ਨਾ ਰੋਂਦਾ ਐ, ਨਾ ਹੱਸਦਾ ਐ)
ਹਾਏ ਵੇ, ਸੌਂਹ ਰੱਬ ਦੀ, ਅਸੀ ਤਰ ਜਾਂਦੇ
ਤੇਰੀ ਪਿਆਰ ਨਾ' ਮਾਰੀ ਝਾਤੀ ਤੋਂ
ਤੇਰੀ Land Cruiser, ਹਾਣ ਦਿਆ
ਵੇ ਮੇਰੇ ਨਿੱਤ ਗੁਜ਼ਰਦੀ ਛਾਤੀ ਤੋਂ
ਤੇਰੀ Land Cruiser, ਚੰਦਰਿਆ
ਵੇ ਮੇਰੇ ਨਿੱਤ ਗੁਜ਼ਰਦੀ ਛਾਤੀ ਤੋਂ
ਲਾਵਾਰਿਸਾਂ ਵਾਂਗੂ ਰੁੜ੍ਹਦੀ ਮੈਂ
ਵੇ ਤੂੰ ਕਿਹੜੇ ਹੌਸਲੇ ਨੱਚਦਾ ਐ?
ਤੇਰਾ ਜੱਟਾ ਲੱਕੜ ਦਾ ਮੁੰਡਾ ਵੇ
ਨਾ ਰੋਂਦਾ ਐ, ਨਾ ਹੱਸਦਾ ਐ
ਜੱਟਾ ਲੱਕੜ ਦਾ ਮੁੰਡਾ ਵੇ
ਨਾ ਰੋਂਦਾ ਐ, ਨਾ ਹੱਸਦਾ ਐ
ਤੇਰੀ diet ਵੀ tested ਹੁੰਦੀ ਐ
ਸਾਡਾ ਔਖਾ ਹੋ ਗਿਆ ਰੋਟੀ ਦਾ
Film'an ਵਿੱਚ ਵੀ ਜਾ ਕੇ ਵੇਖੀਂ ਤੂੰ
ਅਦਾਕਾਰ ਬਣੇਗਾ ਚੋਟੀ ਦਾ
Film'an ਵਿੱਚ ਵੀ ਜਾ ਕੇ ਵੇਖੀਂ ਤੂੰ
ਅਦਾਕਾਰ ਬਣੇਗਾ ਚੋਟੀ ਦਾ
ਓਦਾਂ ਤਾਂ ਦਿਲ ਦਾ ਕਾਲ਼ਾ ਈ ਐ
ਭਾਵੇਂ ਬਾਹਰੋਂ ਸੁਖ ਨਾਲ਼ ਜਚਦਾ ਐ
ਤੇਰਾ ਜੱਟਾ ਲੱਕੜ ਦਾ ਮੁੰਡਾ ਵੇ
ਨਾ ਰੋਂਦਾ ਐ, ਨਾ ਹੱਸਦਾ ਐ
ਜੱਟਾ ਲੱਕੜ ਦਾ ਮੁੰਡਾ ਵੇ
ਨਾ ਰੋਂਦਾ ਐ, ਨਾ ਹੱਸਦਾ ਐ
ਤੇਰੇ ਕਿੰਨੇ ਚਿਹਰੇ ਨੇ, ਹਾਣ ਦਿਆ
ਬਸ ਸੱਚੇ ਬਾਦਸ਼ਾਹ ਜਾਣੇ ਵੇ
ਜਿਵੇਂ ਮਾੜੇ ਬੰਦੇ ਨੂੰ ਸਮਝ ਨਹੀਂ ਪੈਂਦੇ
ਹਾਏ, R. Nait ਦੇ ਗਾਣੇ ਵੇ
ਜਿਵੇਂ ਮਾੜੇ ਬੰਦੇ ਨੂੰ ਸਮਝ ਨਹੀਂ ਪੈਂਦੇ
ਹਾਏ, R. Nait ਦੇ ਗਾਣੇ ਵੇ
ਭਾਵੇਂ ਧਰਮਪੁਰੇ ਵਾਲ਼ਾ ਘੱਟ ਲਿਖਦੈ
ਜਦੋਂ ਲਿਖੇ ਗਜਾਂ ਨਾਲ਼ ਗੱਜਦਾ ਐ
ਤੇਰਾ ਜੱਟਾ ਲੱਕੜ ਦਾ ਮੁੰਡਾ ਵੇ
ਨਾ ਰੋਂਦਾ ਐ, ਨਾ ਹੱਸਦਾ ਐ
ਜੱਟਾ ਲੱਕੜ ਦਾ ਮੁੰਡਾ ਵੇ
ਨਾ ਰੋਂਦਾ ਐ, ਨਾ ਹੱਸਦਾ ਐ