background cover of music playing
Maharani Jinda'n - Arjan Dhillon

Maharani Jinda'n

Arjan Dhillon

00:00

04:39

Song Introduction

ਮਹਾਰਾਣੀ ਜਿੰਦਾਂ (Maharani Jinda'n) ਅਰਜਨ ਢਿਲੋਂ ਵੱਲੋਂ ਗਾਇਆ ਗਿਆ ਇੱਕ ਪ੍ਰਸਿੱਧ ਪੰਜਾਬੀ ਗੀਤ ਹੈ। ਇਸ ਗੀਤ ਵਿੱਚ ਅਰਜਨ ਨੇ ਰੋਮਾਂਚਕ ਲਿਰਿਕਸ ਅਤੇ ਮਿਠੀ ਧੁਨ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਗੀਤ ਦਾ ਵਿਸ਼ਾ ਪਿਆਰ ਅਤੇ ਸਮਰਪਣ 'ਤੇ ਕੇਂਦ੍ਰਿਤ ਹੈ, ਜਿਸਨੇ ਪੰਜਾਬੀ ਮੀਡੀਆ ਅਤੇ ਸੰਗੀਤ ਪ੍ਰੇਮੀਆਂ ਵਿੱਚ ਵੱਡੀ ਚਰਚਾ ਹਾਸਲ ਕੀਤੀ ਹੈ। "ਮਹਾਰਾਣੀ ਜਿੰਦਾਂ" ਨੇ ਰਿਲੀਜ਼ ਹੋਣ ਤੋਂ ਬਾਅਦ ਤੇਜ਼ੀ ਨਾਲ ਪਸੰਦ ਕੀਤਾ ਗਿਆ ਹੈ ਅਤੇ ਅਰਜਨ ਢਿਲੋਂ ਦੀ ਸੰਗੀਤ ਯਾਤਰਾ ਵਿੱਚ ਇੱਕ ਨਵਾਂ ਮੋੜ ਜੋੜਿਆ ਹੈ।

Similar recommendations

Lyric

ਤੂੰ ਮਹਾਂ ਸਿਓਂ ਦਾ ਪੋਤਰਾ, ਤੂੰ ਚੜਤ ਸਿਓਂ ਦਾ ਖ਼ੂਨ

ਕੀ ਸੁੱਤਾ ਸ਼ੇਰ ਪੰਜਾਬ ਦਾ, ਦਲੀਪ ਸਿਆਂ ਮਿੱਟੀ ਹੋ ਗਈ ਜੂਨ

ਹੋ ਆਈ ਨੇਪਾਲੋਂ ਕਲਕੱਤੇ, ਪੁੱਤ ਰੱਬ ਰਾਜੀ ਰੱਖੇ

ਜੋਤ ਅੱਖੀਆਂ ਦੀ ਮੱਠੀ, ਆਸ ਤੱਕਣੇ ਦੀ ਰੱਖੀ

ਬੇਟਾ ਹੋ ਗਏ ਤੇਰਾਂ 13 ਸਾਲ, ਤੈਥੋਂ ਦੂਰ ਤੇ ਕੰਗਾਲ

ਬੇਟਾ ਹੋ ਗਏ ਤੇਰਾਂ 13 ਸਾਲ, ਤੈਥੋਂ ਦੂਰ ਤੇ ਕੰਗਾਲ

ਹਾਲ ਜਿੰਦ ਕੌਰ ਦਾ

ਗੋਰਿਆਂ ਦੀ ਬੁੱਕਲ'ਚ, ਬੈਠਾ ਨਹੀਓਂ ਸੋਹੰਦਾ ਬਾਦਸ਼ਾਹ ਲਾਹੌਰ ਦਾ, ਹਾਏ

ਗੋਰਿਆਂ ਦੀ ਬੁੱਕਲ'ਚ, ਬੈਠਾ ਨਹੀਓਂ ਸੋਹੰਦਾ ਬਾਦਸ਼ਾਹ ਲਾਹੌਰ ਦਾ

ਹੋ ਸਾਡੀ ਪਲਟ ਗਈ ਰੁੱਤ, ਖਾਗੇ ਡੋਗਰੇ ਨੇ ਲੁੱਟ

ਸਾਡੀ ਪਲਟ ਗਈ ਰੁੱਤ, ਖਾਗੇ ਡੋਗਰੇ ਨੇ ਲੁੱਟ

ਧਿਆਨ ਸਿੰਘ ਤੇ ਗੁਲਾਬ, ਹੋ ਚਨਾ ਤੇਰਾ ਰਾਜ-ਭਾਗ

ਮਾਰੇ ਖੜਕ ਨੌਂ ਨਿਹਾਲ, ਸ਼ੇਰ ਸਿੰਘ ਖੇਡ ਚਾਲ

ਮਾਰੇ ਖੜਕ ਨੌਂ ਨਿਹਾਲ, ਸ਼ੇਰ ਸਿੰਘ ਖੇਡ ਚਾਲ

ਕੋਈ ਧਰਤੀ ਨੀ ਬੁਹੜਦਾ

ਗੋਰਿਆਂ ਦੀ ਬੁੱਕਲ'ਚ, ਬੈਠਾ ਨਹੀਓਂ ਸੋਹੰਦਾ ਬਾਦਸ਼ਾਹ ਲਾਹੌਰ ਦਾ,ਹਾਏ

ਗੋਰਿਆਂ ਦੀ ਬੁੱਕਲ'ਚ, ਬੈਠਾ ਨਹੀਓਂ ਸੋਹੰਦਾ ਬਾਦਸ਼ਾਹ ਲਾਹੌਰ ਦਾ

ਓ ਲਗਏ ਕਰਮਾਂ ਨੂੰ ਜਾਲ੍ਹੇ, ਪੁੱਤਾ ਕੇਸ ਕਿਉਂ ਕਟਾਲੇ

ਓ ਲਗਏ ਕਰਮਾਂ ਨੂੰ ਜਾਲ੍ਹੇ, ਪੁੱਤਾ ਕੇਸ ਕਿਉਂ ਕਟਾਲੇ

ਕਾਹਦੀ ਮੰਗਦੇ ਆਂ ਸੁੱਖ, ਹੋਇਆਂ ਗੁਰੂ ਤੋਂ ਬੇਮੁੱਖ

ਵਾਗਾਂ ਜੜ੍ਹਾਂ ਵੱਲ ਮੋੜ, ਕਮਰ-ਕਸਾ ਕਰ ਤੋੜ

ਵਾਗਾਂ ਜੜ੍ਹਾਂ ਵੱਲ ਮੋੜ, ਕਮਰ-ਕਸਾ ਕਰ ਤੋੜ

ਲੱਕ ਮਾੜੇ ਦੌਰ ਦਾ

ਗੋਰਿਆਂ ਦੀ ਬੁੱਕਲ'ਚ, ਬੈਠਾ ਨਹੀਓਂ ਸੋਹੰਦਾ ਬਾਦਸ਼ਾਹ ਲਾਹੌਰ ਦਾ,ਹਾਏ

ਗੋਰਿਆਂ ਦੀ ਬੁੱਕਲ'ਚ, ਬੈਠਾ ਨਹੀਓਂ ਸੋਹੰਦਾ ਬਾਦਸ਼ਾਹ ਲਾਹੌਰ ਦਾ

ਹੋ ਤੇਰੀ ਹੋਂਦ ਬਲਿਹਾਰੀ, ਭੁੱਲੀ ਫਿਰੇਂ ਗੱਲ ਸਾਰੀ

ਤੇਰੀ ਹੋਂਦ ਬਲਿਹਾਰੀ, ਭੁੱਲੀ ਫਿਰੇਂ ਗੱਲ ਸਾਰੀ

ਤੈਨੂੰ ਰਾਣੀ ਲਲਚਾਵੇ, ਤੇਰੇ ਖ਼ੂਨੋਂ ਖੌਫ਼ ਖਾਵੇ

ਤੈਨੂੰ ਰਾਣੀ ਲਲਚਾਵੇ, ਤੇਰੇ ਖ਼ੂਨੋਂ ਖੌਫ਼ ਖਾਵੇ

ਕੋਹੇਨੂਰ ਤੈਥੋਂ ਵਾਰੇ, ਚੱਲ ਕਰਦੇ ਨਿਤਾਰੇ

ਕੋਹੇਨੂਰ ਤੈਥੋਂ ਵਾਰੇ, ਚੱਲ ਕਰਦੇ ਨਿਤਾਰੇ

ਕੋਈ ਲਿਖੂਗਾ ਭਦੌੜ ਦਾ

ਗੋਰਿਆਂ ਦੀ ਬੁੱਕਲ'ਚ, ਬੈਠਾ ਨਹੀਓਂ ਸੋਹੰਦਾ ਬਾਦਸ਼ਾਹ ਲਾਹੌਰ ਦਾ,ਹਾਏ

ਗੋਰਿਆਂ ਦੀ ਬੁੱਕਲ'ਚ, ਬੈਠਾ ਨਹੀਓਂ ਸੋਹੰਦਾ ਬਾਦਸ਼ਾਹ ਲਾਹੌਰ ਦਾ।

- It's already the end -