00:00
02:34
ਬਾਰਬੀ ਮਾਨ ਦੀ ਗਾਣੀ 'Ajj Kal Ve (Female Version)' ਪੰਜਾਬੀ ਸੰਗੀਤ ਵਿੱਚ ਇੱਕ ਨਵਾਂ ਰੁਝਾਨ ਲੈ ਕੇ ਆ ਰਹੀ ਹੈ। ਇਸ ਵਜੀਲਾ ਵਰਜਨ ਵਿੱਚ ਬਾਰਬੀ ਮਾਨ ਦੀ ਮਿੱਠੀ ਅਤੇ ਪ੍ਰਭਾਵਸ਼ਾਲੀ ਆਵਾਜ਼ ਸੁਣਨ ਵਾਲਿਆਂ ਨੂੰ ਮੋਹ ਲੈ ਰਹੀ ਹੈ। ਗਾਣੀ ਦੇ ਬੋਲ ਅਤੇ ਸੁਰ ਬਹੁਤ ਹੀ ਧਮਾਕੇਦਾਰ ਹਨ, ਜੋ ਯੁਵਾਂ ਪੀੜ੍ਹੀ ਵਿੱਚ ਖਾਸ ਤਰਜ਼ 'ਤੇ ਲੋਕਪ੍ਰਿਯ ਹੋ ਰਹੇ ਹਨ। ਇਹ ਗਾਣੀ ਪੰਜਾਬੀ ਸੰਗੀਤ ਦੇ ਪ੍ਰੇਮੀ ਲਈ ਇੱਕ ਨਵੀਂ ਧੁਨੀ ਅਤੇ ਰੌਸ਼ਨੀ ਦੀ ਕਿਰਨ ਵਜੋਂ ਸਾਬਿਤ ਹੋ ਰਹੀ ਹੈ।
ਇਹ ਗੱਲ ਤੂੰ ਵੀ ਜਾਣਦਾ ਏ, ਤੇਰਾ ਕਿੰਨਾ ਕਰਦੇ ਆਂ
ਨਾ ਕਹਿ ਹੋਵੇ, ਨਾ ਸਹਿ ਹੋਵੇ, ਇਸ ਜੱਗ ਤੋਂ ਡਰਦੇ ਆਂ
ਤੂੰ ਹੱਥ ਫ਼ੜ ਕੇ ਲੈ ਜਾ ਸਿੱਧੂਆ, ਕਿਉਂ ਕਰਦਾ ਵੇ ਸ਼ੱਕੀਆਂ?
ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ
ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ
(Hundal on the beat, yo)
♪
ਓ, ਹਰ ਵਾਰ ਹੀ ਤੂੰ ਮਿਲਿਆ ਵੇ ਮੇਰੇ ਦਿਲ ਵਿੱਚ ਟੋਲਣ 'ਤੇ
ਤੇਰਾ ਹੀ ਨਾਂ ਨਿਕਲ਼ੇ ਵੇ ਮੇਰੇ ਬੁੱਲ੍ਹੀਆਂ ਖੋਲ੍ਹਣ 'ਤੇ
ਮੈਂ ਝੱਲੀ ਜਿਹੀ ਹੋ ਗਈਆਂ, ਮੈਨੂੰ ਆਖਦੀਆਂ ਸਖੀਆਂ
ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ
ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ
♪
ਓ, ਪਰਦੇ ਏਤਬਾਰਾਂ ਦੇ ਮੈਂ ਉਠਦੇ ਦੇਖੇ ਨੇ
ਕਈ ਹਾਣੀ ਰੂਹਾਂ ਦੇ ਪਿੰਡੇ ਲੁੱਟਦੇ ਦੇਖੇ ਨੇ
ਤੂੰ ਵੀ ਨਾ ਐਵੇਂ ਕਰ ਦਈਂ, ਤੈਥੋਂ ਆਸਾਂ ਰੱਖੀਆਂ
ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ
ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ