00:00
03:08
ਇਸ ਗੀਤ ਬਾਰੇ ਕੋਈ ਜਾਣਕਾਰੀ ਇਸ ਸਮੇਂ ਉਪਲਬਧ ਨਹੀਂ ਹੈ।
ਕਿੱਦਾਂ ਲਕੋ ਕੇ ਰੱਖਾਂ feelinga ਮੈਂ ਸਾਲ਼ੀਆਂ?
ਅੱਖੀਆਂ ਤੋਂ wait ਨਾ ਹੁੰਦੀ, ਮਿਲ਼ਣੇ ਨੂੰ ਕਾਹਲ਼ੀ ਆਂ
(ਅੱਖੀਆਂ ਤੋਂ wait ਨਾ ਹੁੰਦੀ, ਮਿਲ਼ਣੇ ਨੂੰ ਕਾਹਲ਼ੀ ਆਂ)
ਸੂਟ ਪਾਵਾਂ ਬਦਲ-ਬਦਲ ਕੇ, ਸੀਸਾ ਸਵਾਲ ਪਿਆ ਕਰਦਾ
ਕਿੱਧਰ ਨੂੰ ਚੱਲੇ, ਸੋਹਣੇ, Ray-Ban ਦਾ ਕਰਕੇ ਪਰਦਾ?
ਹੁਸਨ ਦੀਆਂ ਲੈਕੇ ਫ਼ਰਦਾਂ ਨਾ ਮਾਰੋ ਦਿਲ ਵਿੱਚ ਕਰਦਾ
ਖ਼ੁਦ ਤੋਂ ਮੈਂ ਸੰਗੀ ਜਾਵਾਂ, ਰੰਗ ਉਹਦੇ ਰੰਗੀ ਜਾਵਾਂ
ਇਸ਼ਕੇ 'ਚ mental ਹੋਕੇ ਖੰਘ ਉਹਦੀ ਖੰਘੀ ਜਾਵਾਂ
ਕੰਨਾਂ ਨਾਲ਼ ਖਹਿ ਕੇ ਝੁਮਕੇ ਮਾਰਦੇ ਨੇ ਤਾਲੀਆਂ
ਸ਼ਗੁਨਾਂ ਦੇ ਬੰਨ੍ਹ ਲਏ ਗਾਨੀ, ਮਹਿੰਦੀਆਂ ਵੀ ਲਾ ਲਈਆਂ
ਝੱਗੇ ਨਾ' matching ਤੇਰੇ ਚੁੰਨੀਆਂ ਰੰਗਾ ਲਈਆਂ
ਕਿੱਦਾਂ ਲਕੋ ਕੇ ਰੱਖਾਂ feelinga ਮੈਂ ਸਾਲ਼ੀਆਂ?
ਅੱਖੀਆਂ ਤੋਂ wait ਨਾ ਹੁੰਦੀ, ਮਿਲ਼ਣੇ ਨੂੰ ਕਾਹਲ਼ੀ ਆਂ
♪
Happy ਜਿਹੀ ਹੋ ਜਾਨੀਆਂ imagine ਮੈਂ ਤੈਨੂੰ ਕਰਕੇ
ਸੀਨੇ ਨਾਲ਼ ਲਾ ਲੈ ਮੈਨੂੰ, ਆਜਾ ਜੱਟਾ ਰੁੱਗ ਭਰ ਕੇ
ਲੈ ਜਾ ਮੈਨੂੰ ਬਾਂਹੋਂ ਫ਼ੜ ਕੇ, ਡੋਲੀ ਵਿੱਚ ਸੜਕੇ-ਸੜਕੇ
ਬਣ ਜਾ ਮੇਰੇ ਗਲ਼ ਦੀ ਗਾਨੀ, ਦੇ ਜਾ ਕੋਈ ਪਿਆਰ-ਨਿਸ਼ਾਨੀ
ਸਾਂਭ ਕੇ ਰੱਖ ਲਾ ਮੈਨੂੰ, ਜੱਟਾ, ਮੈਂ ਤੇਰੀ ਮਸਤਾਨੀ
ਤੇਰੇ ਨਾਲ਼ ਵੇਖਣੀ ਆਂ ਈਦਾਂ ਤੇ ਦੀਵਾਲ਼ੀਆਂ
ਲੋਕਾਂ ਦੇ ਚੱਲਦੇ DJ, ਸਾਡੇ ਸੰਤਾਲ਼ੀਆਂ
ਸੋਚੇਂਗਾ ਤੂੰ ਵੀ, ਜੱਟਾ, "ਕੀਹਦੇ ਨਾਲ਼ ਲਾ ਲਈਆਂ?"
ਕਿੱਦਾਂ ਲਕੋ ਕੇ ਰੱਖਾਂ feelinga ਮੈਂ ਸਾਲ਼ੀਆਂ?
ਅੱਖੀਆਂ ਤੋਂ wait ਨਾ ਹੁੰਦੀ, ਮਿਲ਼ਣੇ ਨੂੰ ਕਾਹਲ਼ੀ ਆਂ