00:00
04:29
ਗੁਰਨਾਮ ਭੁੱਲਾਰ ਦਾ ਗੀਤ "ਪਾਗਲ" ਪੰਜਾਬੀ ਸੰਗੀਤ ਦੁਨੀਆ ਵਿੱਚ ਬਹੁਤ ਪ੍ਰਸਿੱਧ ਹੈ। ਇਸ ਗੀਤ ਵਿੱਚ ਪਿਆਰ ਦੀਆਂ ਭਾਵਨਾਵਾਂ ਅਤੇ ਦਿਲ ਦੇ ਭਾਵਨਾਤਮਕ ਰਿਸ਼ਤਿਆਂ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਗੁਰਨਾਮ ਦੀ ਮਿੱਠੀ ਅਵਾਜ਼ ਅਤੇ ਮਨਮोहਕ ਸੰਗੀਤ ਨੇ ਦਰਸ਼ਕਾਂ ਵਿੱਚ ਤੇਜ਼ੀ ਨਾਲ ਪਸੰਦ ਕੀਤਾ। "ਪਾਗਲ" ਨੇ ਸੰਗੀਤ ਚਾਰਟਾਂ 'ਤੇ ਉੱਚੀਆਂ ਦਰਜਾਵਾਂ ਹਾਸਿਲ ਕੀਤੀਆਂ ਹਨ ਅਤੇ ਇਸਦਾ ਮਿਊਜ਼ਿਕ ਵੀਡੀਓ ਵੀ ਵੀਰਾਨ ਦਰਸ਼ਕਾਂ ਨੂੰ ਖਿੱਚਣ ਵਿੱਚ ਸਫਲ ਰਿਹਾ। ਇਹ ਗੀਤ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ must-listen ਹੈ।
ਉਸ ਦਿਨ ਲਗਦਾ ਇਹ ਸੂਰਜ ਵੀ
ਜਿਵੇਂ ਲਹਿੰਦੇ ਵੱਲ ਤੋਂ ਚੜ੍ਹਨਾ ਜੀ
ਗੱਲ ਪੱਕੀ ਮੇਰੀ ਕਿਸਮਤ ਨੇ
ਮੇਰੀ ਸ਼ਿੱਦਤ ਮੂਹਰੇ ਹਾਰਨਾ ਜੀ
ਆਥਣ 'ਤੇ ਸਰਗੀ ਮਿਲਣਗੀਆਂ
ਬੰਜਰਾਂ ਵਿਚ ਕਲੀਆਂ ਖਿਲਣਗੀਆਂ
ਆਥਣ 'ਤੇ ਸਰਗੀ ਮਿਲਣਗੀਆਂ
ਬੰਜਰਾਂ ਵਿਚ ਕਲੀਆਂ ਖਿਲਣਗੀਆਂ
ਟਿੱਬਿਆਂ 'ਤੇ ਹੋਣੀਆਂ ਛਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
♪
ਹਰ ਦਿਨ ਚੜ੍ਹਨਾ ਦਸਮੀ ਵਰਗਾ
ਹਰ ਰਾਤ ਦੀਵਾਲੀ ਹੋਣਗੀਆਂ
ਰੋਹੀਆਂ ਵਿਚ ਰੌਣਕ ਭਰ ਜਾਣੀ
ਅੱਕਾਂ ਚੋਂ ਮਹਿਕਾਂ ਆਉਣਗੀਆਂ
♪
ਹਰ ਦਿਨ ਚੜ੍ਹਨਾ ਦਸਮੀ ਵਰਗਾ
ਹਰ ਰਾਤ ਦੀਵਾਲੀ ਹੋਣਗੀਆਂ
ਰੋਹੀਆਂ ਵਿਚ ਰੌਣਕ ਭਰ ਜਾਣੀ
ਅੱਕਾਂ ਚੋਂ ਮਹਿਕਾਂ ਆਉਣਗੀਆਂ
ਤੰਬੂ ਨਰਮ ਕਪਾਹ ਦੀ ਛੱਡ ਕੇ ਮੈਂ
ਹੱਥਾਂ ਨਾ' ਬੱਤੀਆਂ ਵੱਟ ਕੇ ਮੈਂ
ਤੇਰੇ ਰਾਹ ਵਿਚ ਦੀਪ ਜਗਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
♪
ਕਰੂੰ ਕਲਾਕਾਰੀਆਂ ਤੇਰੇ 'ਤੇ
ਦੇ ਮੌਕਾ ਹੁਨਰ ਦਿਖਾਉਣ ਲਈ
ਮੋਤੀ ਚੁਗਵਾਊਂ ਮੋਰਾਂ ਤੋਂ
ਤੇਰੀ ਗਾਨੀ ਵਿਚ ਪਰੋਣ ਲਈ
♪
ਕਰੂੰ ਕਲਾਕਾਰੀਆਂ ਤੇਰੇ 'ਤੇ
ਦੇ ਮੌਕਾ ਹੁਨਰ ਦਿਖਾਉਣ ਲਈ
ਮੋਤੀ ਚੁਗਵਾਊਂ ਮੋਰਾਂ ਤੋਂ
ਤੇਰੀ ਗਾਨੀ ਵਿਚ ਪਰੋਣ ਲਈ
(ਤੇਰੀ ਗਾਨੀ ਵਿਚ ਪਰੋਣ ਲਈ)
ਲੌਗਾਂ ਦੀ ਦੇਹ ਕੇ ਧੂਫ ਰਖੂੰ
ਤੇਰੀ ਸੁੱਖ ਸੌਂਧ ਮਹਿਸੂਸ ਰਖੂੰ
ਦਿਲ ਜੜ ਕੇ ਮੁੰਦਰੀ ਪਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
♪
ਰੱਬ ਤੀਕਰ ਖਬਰਾਂ ਪਹੁੰਚ ਗਈਆਂ
ਫਲ ਮੰਗਦਾ ਇਹ ਅਰਜੋਈਆਂ ਦਾ
ਤੈਨੂੰ ਕਈ ਜਨਮਾਂ ਤੋਂ ਲੱਭਦਾ ਏ
ਕੋਈ Singh Jeet ਚਣਕੋਈਆਂ ਦਾ
♪
ਰੱਬ ਤੀਕਰ ਖਬਰਾਂ ਪਹੁੰਚ ਗਈਆਂ
ਫਲ ਮੰਗਦਾ ਇਹ ਅਰਜੋਈਆਂ ਦਾ
ਤੈਨੂੰ ਕਈ ਜਨਮਾਂ ਤੋਂ ਲੱਭਦਾ ਏ
ਕੋਈ Singh Jeet ਚਣਕੋਈਆਂ ਦਾ
(ਕੋਈ Singh Jeet ਚਣਕੋਈਆਂ ਦਾ)
ਛੱਡ ਗਿਣਤੀ-ਮਿਣਤੀ, ਅੰਕਾਂ ਨੂੰ
ਦੁਨੀਆ ਦੇ ਵੇਦ-ਗ੍ਰੰਥਾਂ ਨੂੰ
ਤੂੰ ਆਖੇਂ ਤਾਂ ਪੜ੍ਹ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ