00:00
03:27
ਸੰਗਦੀ ਸੰਗਦੀ ਇੱਕ ਬਹੁਤ ਪਸੰਦੀਦਾ ਪੰਜਾਬੀ ਗੀਤ ਹੈ ਜੋ ਪ੍ਰਸਿੱਧ ਗਾਇਕ ਤਰਸੇਮ ਜਸਸਰ ਵੱਲੋਂ ਗਾਇਆ ਗਿਆ ਹੈ। ਇਸ ਗੀਤ ਨੂੰ 2020 ਦੇ ਦਹਾਕੇ ਵਿੱਚ ਜਾਰੀ ਕੀਤਾ ਗਿਆ ਸੀ ਅਤੇ ਇਸਦਾ ਮਿਊਜ਼ਿਕ ਵੀਡੀਓ ਵੀ ਬਹੁਤ ਚਰਚਿਤ ਹੋਇਆ। ਸੰਗੀਤ ਅਤੇ ਬੋਲਾਂ ਦੀ ਬੇਹਤਰੀਨ ਮੇਲ ਨਾਲ, ਸੰਗਦੀ ਸੰਗਦੀ ਪਿਆਰ ਅਤੇ ਰੋਮਾਂਸ ਨੂੰ ਬੜੀ ਖੂਬਸੂਰਤੀ ਨਾਲ ਦਰਸਾਉਂਦਾ ਹੈ। ਇਹ ਗੀਤ ਸੰਗੀਤ ਪ੍ਰੇਮੀਓ ਵਿੱਚ ਵੱਡੀ ਸੰਖਿਆ ਵਿੱਚ ਪਸੰਦ ਕੀਤਾ ਗਿਆ ਹੈ ਅਤੇ ਤਰਸੇਮ ਜਸਸਰ ਦੀ ਮਸ਼ਹੂਰੀ ਵਿੱਚ ਵਾਧਾ ਕੀਤਾ ਹੈ।
ਅੱਖੀਆਂ ਸੁਰਮੇਦਾਨੀਆਂ ਵੇ, ਤੈਨੂੰ ਲੱਭਣ ਜਾਂਦੀਆਂ ਵੇ
ਅੱਖੀਆਂ ਸੁਰਮੇਦਾਨੀਆਂ ਵੇ, ਤੈਨੂੰ ਲੱਭਣ ਜਾਂਦੀਆਂ ਵੇ
ਇੱਕ ਕਰ ਜ਼ਿੰਦਗਾਨੀਆਂ ਵੇ, ਮੈਂ ਦੁਨੀਆ ਸਿੱਕੇ ਟੰਗਦੀ ਵੇ
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
ਤੜਫ਼ੇ ਰੂਹ ਵੇ, ਲੈ ਸੂਹ ਵੇ, ਕਦੇ ਟੱਪ ਹੱਦ ਬੰਨ੍ਹੇ ਜੂਹ ਵੇ
ਵੇ ਮੈਂ ਗਾਨੀ, ਤੂੰ ਐ ਛੱਲਾ, ਸਾਡਾ ਦਿਲ ਭੋਲ਼ਾ ਜਿਹਾ ਕੱਲਾ
ਦਿਲ ਐ ਮੇਰਾ (ਨਾਮ ਐ ਤੇਰਾ), ਹਰ ਪਲ ਚੇਤੇ (ਤੇਰਾ ਚਿਹਰਾ)
ਬਸ ਰਾਂਝਣ ਦੀ ਹੱਕਦਾਰੀ ਇਹ ਹੀਰ ਐ ਝੰਗ ਦੀ ਵੇ
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
♪
ਆਸ਼ਿਕ ਨੇ ਖਾਰੇ, ਖੜ੍ਹੀ ਚੁਬਾਰੇ, ਤੇਰੇ ਲਈ ਪੀਰ ਧਿਆ ਲਏ ਸਾਰੇ
ਖਾਲੀ ਦੁਨੀਆ, ਚਮਕਣ ਤਾਰੇ, ਗੱਲਾਂ ਕਰਦੇ ਸਾਡੇ ਬਾਰੇ
ਭੁੱਲ ਕੇ ਬਾਕੀ (ਸਾਨੂੰ ਚੁਣ ਲੈ), ਕਲਾਈਆਂ ਸੁੰਨੀਆਂ (ਕਹਿੰਦੀਆਂ ਸੁਣ ਲੈ)
ਚੱਕ ਕੇ ਵੀਣੀ ਦੇ ਵਿੱਚ ਪਾ ਦੇ, ਗੱਲ ਸੁਣ ਲੈ ਵੰਗ ਦੀ ਵੇ
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
ਹਾਂ, ਤੈਨੂੰ ਮੰਗਦੀ ਵੇ
ਹਾਂ, ਤੈਨੂੰ ਮੰਗਦੀ ਵੇ
ਸੋਹਲ ਜਿਹੇ ਫੁੱਲ ਨੇ, ਵੇ ਬੇਮੁੱਲ ਨੇ, feeling ਸੰਗਦੀ, ਥਿਰਕੇ ਬੁੱਲ੍ਹ ਨੇ
ਹੱਥਾਂ 'ਤੇ ਮਹਿੰਦੀ, ਤੇਰਾ ਪੱਲਾ, ਗੱਲ੍ਹਾਂ ਦੀ ਲਾਲੀ, ਇਸ਼ਕ ਅਵੱਲਾ
ਜੱਸੜਾ ਲਿੱਖੇ ਅਹਿਸਾਸ ਨੇ ਮੇਰੇ, ਐਸਾ ਕੀ ਏ ਦਿਲ ਵਿੱਚ ਤੇਰੇ?
ਰੰਗ ਤੇਰੀ ਪੱਗ ਦੇ ਲੱਭ ਕੇ ਕਾਹਤੋਂ ਚੁੰਨੀਆਂ ਰੰਗਦੀ ਵੇ?
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
ਪਿਆਰ ਮਿਲ਼ ਜਾਏ ਸੱਜਣਾ ਦਾ, wish ਹੋਰ ਨਾ ਮੰਗਦੀ ਵੇ
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
ਮੈਂ ਸੰਗਦੀ-ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ
♪
MixSi-, MixSi...
MixSingh in the house