00:00
02:41
ਇਸ ਗੀਤ ਬਾਰੇ ਅਜੇ ਤੱਕ ਕੋਈ ਸੰਬੰਧਿਤ ਜਾਣਕਾਰੀ ਉਪਲਬਧ ਨਹੀਂ ਹੈ।
ਓ City of Gold ਘੁੰਮਾਦੂੰ ਗੌਰੀਏ
(ਘੁੰਮਾਦੂੰ ਗੌਰੀਏ, ਘੁੰਮਾਦੂੰ ਗੌਰੀਏ)
ਓ City of Gold ਘੁੰਮਾਦੂੰ ਗੌਰੀਏ
ਪੈਰਾਂ ਵਿੱਚ ਝਾਂਜਰਾਂ ਵੀ ਪਾ ਦੂੰ ਗੌਰੀਏ
ਦਿਲ ਵਾਲ਼ੇ ਪਿੰਜਰੇ 'ਚ ਕੈਦ ਕਰਲੈ
ਘਰਦੇ ਵੀ ਤੇਰੇ ਮੈਂ ਮਨਾ ਲੂੰ ਗੌਰੀਏ
ਤੇਰੇ ਵਿੱਚ ਵਸਦੀ ਆ ਜਾਣ ਜੱਟ ਦੀ
ਸਾਡੀ ਵੈਰੀਆਂ ਨਾ' ਫ਼ੱਸਦੀ ਗਰਾਰੀ ਬੱਲੀਏ
ਗੱਭਰੂ ਦਾ ਅਲ੍ਹੜੇ ਤੂੰ ਹੱਥ ਫੜ ਲੈ
ਤੇਰੇ ਮੁਹਰੇ ਜਿੰਦੜੀ ਐ ਹਾਰੀ ਬੱਲੀਏ
ਉੱਠ ਤੜਕੇ ਦਿਆਂਵੇ ਸੱਚੇ-ਸੱਚੇ ਪੀਰ ਨੂੰ
ਖੋਰੇ ਕਿਹੜੀ ਲੱਗ ਗਈ ਬੀਮਾਰੀ ਬੱਲੀਏ
ਚੱਲ਼ਦੀ ਜਵਾਨੀ ਵਿੱਚ ਰੋਗ ਲਾ ਲਿਆ
ਇਸ਼ਕਾਂ ਦੀ ਚੜ੍ਹ ਗਈ ਖੁਮਾਰੀ ਬੱਲੀਏ
(ਚੜ੍ਹ ਗਈ ਖੁਮਾਰੀ ਬੱਲੀਏ)
ਸਾਂਭ-ਸਾਂਭ ਰੱਖੂੰਗਾ ਮੈਂ ਤੈਨੂੰ ਸੋਹਣੀਏ
ਤੂੰ ਹੀ ਮੈਂਨੂੰ ਜਾਣ ਤੋਂ ਪਿਆਰੀ ਬੱਲੀਏ
ਗੱਭਰੂ ਦਾ ਅਲ੍ਹੜੇ ਤੂੰ ਹੱਥ ਫੜ ਲੈ
ਤੇਰੇ ਮੁਹਰੇ ਜਿੰਦੜੀ ਐ ਹਾਰੀ ਬੱਲੀਏ
ਹੱਸਦੀ ਬੜੀ ਏਂ ਨੀ ਤੂੰ ਜੱਚਦੀ ਬੜੀ
ਮੈਂਨੂੰ ਵੀ ਸੁਣਾ ਦੇ ਕੀ ਏ ਸੋਚਦੀ ਖੜੀ
ਪੱਖਸ਼ ਤੂੰ ਪਿਆਰਾਂ ਵਾਲ਼ੀ ਪੋਨ ਹਾਨਣੇ
ਸੱਚੀ ਹੁਣ ਸਬਰਾਂ ਦੀ ਮੁੱਕਗੀ ਘੜੀ
ਜਦੋਂ ਦੀ ਤੂੰ ਜ਼ਿੰਦਗੀ ਦੇ ਵਿੱਚ ਆਈ ਏਂ
ਓਦੋਂ ਦਾ ਹੀ ਦੇਖ ਲੈ ਕਮਾਲ ਹੋ ਗਿਆ
ਤੇਰੇ ਉੱਤੇ ਜੋੜਦਾ ਸੀ ਗੀਤ ਨੱਖਰੋ
ਦੇਖ ਲੇ ਨੀ ਮੁੰਡਾ ਕਲ਼ਾਕਾਰ ਹੋ ਗਿਆ
ਹਾ-ਹਾ-ਹਾ ਹਰ ਵੇਲੇ ਤੇਰੀ ਹੀ ਫ਼ਿਕਰ ਰਹਿੰਦੀ ਏ
ਸਜਾਵਲਪੁਰੀਏ 'ਤੇ ਕਰੀਏਂ ਸਰਦਾਰੀ ਬੱਲੀਏ
ਗੱਭਰੂ ਦਾ ਅਲ੍ਹੜੇ ਤੂੰ ਹੱਥ ਫੜ ਲੈ
ਤੇਰੇ ਮੁਹਰੇ ਜਿੰਦੜੀ ਐ ਹਾਰੀ ਬੱਲੀਏ
ਸੁਣ ਲੈ ਗੁਲਾਬੀ ਨੀ ਪੰਜਾਬੀ ਜੱਟੀਏ
ਚਲ ਰਲ਼ ਕੇ ਮੁਹੱਬਤਾਂ ਦੇ ਦਿਨ ਕੱਟੀਏ
ਸੋਹਣੇ ਸਰਦਾਰ ਉੱਤੇ ਮਾਣ ਕਰੀ ਤੂੰ
ਗੌਰ ਕਰਲੇ ਨੀ ਨਖਰਿਆਂ ਪੱਟੀਏ
ਯਾਰੀਆਂ 'ਚ ਪੂਰਾ ਇੱਕਜੁੱਟ ਹੀਰੀਏ
Name-fame ਪੂਰਾ, ਪੂਰੀ ਠੁੱਕ ਹੀਰੀਏ
ਮਾਰ ਲਵੀਂ ਸ਼ਹਿਰ ਪਟਿਆਲੇ ਵੱਲ ਗੇੜਾ
Hit pistol ਆ group ਹੀਰੀਏ
ਤੇਰੇ ਨਾਲ਼ ਜੋੜੇ ਆ ਸੰਜੋਗ ਰੱਬ ਨੇ
ਚੱਲ ਅੰਬਰਾਂ 'ਚ ਭਰੀਏ ਉਡਾਰੀ ਬੱਲੀਏ
ਗੱਭਰੂ ਦਾ ਅਲ੍ਹੜੇ ਤੂੰ ਹੱਥ ਫੜ ਲੈ
ਤੇਰੇ ਮੁਹਰੇ ਜਿੰਦੜੀ ਐ ਹਾਰੀ ਬੱਲੀਏ
Deep Royce Track!
ਓ City of Gold ਘੁੰਮਾਦੂੰ ਗੌਰੀਏ
(ਘੁੰਮਾਦੂੰ ਗੌਰੀਏ, ਘੁੰਮਾਦੂੰ ਗੌਰੀਏ)