00:00
03:15
ਇਸ ਸਮੇਂ, ਇਸ ਗੀਤ ਲਈ ਕੋਈ ਸੰਬੰਧਤ ਜਾਣਕਾਰੀ ਨਹੀਂ ਹੈ।
ਦਿਨ ਉਹ ਆਵਾਰਾਗਰਦੀ ਦੇ ਸੀ
ਮਰਜ਼ੀ ਦੇ, ਅੱਖ ਲੜਦੀ ਦੇ
ਹੱਥ ਦੋਵੇਂ ਈ ਮੈਨੂੰ ਚੇਤੇ ਆਂ
ਜ਼ੁਲਫ਼ਾਂ ਦਾ ਜੂੜਾ ਕਰਦੀ ਦੇ
ਜੇ ਉਹ ਸਾਡੇ ਵਾਅਦੇ ਨਹੀਂ ਸੀ
ਫ਼ਿਰ ਪੈਰਾਂ ਵਿੱਚ ਰੁਲ਼ਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
(ਹਾਏ, ਮੈਨੂੰ ਤੇਰਾ ਭੁੱਲਿਆ ਕੀ ਐ?)
ਕਿੱਸਾ ਇੱਕ ਉਮਰ ਗੁਜ਼ਾਰੀ ਦਾ
ਲੱਗ ਕੇ ਫ਼ਿਰ ਟੁੱਟ ਗਈ ਯਾਰੀ ਦਾ
ਮੈਨੂੰ ਹਾਲੇ ਤੀਕਰ ਨਿੱਘ ਆਉਂਦਾ
ਤੇਰੇ shawl ਦੀ ਬੁੱਕਲ਼ ਮਾਰੀ ਦਾ
ਜੇ ਨਾ ਲੜਦੇ, ਇੰਜ ਨਾ ਮਿਲ਼ਦੇ
ਖ਼ੌਰੇ ਝੱਖੜ ਝੁੱਲਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
(ਮੈਨੂੰ ਤੇਰਾ ਭੁੱਲਿਆ ਕੀ ਐ?)
ਮੈਨੂੰ ਬਾਂਹੋਂ ਫ਼ੜ ਕੇ ਲੈ ਜਾਣਾ
ਕਿਤੇ ਕੱਲਿਆਂ ਆਪਾਂ ਬਹਿ ਜਾਣਾ
ਤੇਰਾ ਮਿਲ਼ ਕੇ ਵਾਪਸ ਚਲੀ ਜਾਣਾ
ਮੇਰਾ ਦਿਲ ਤੇਰੇ ਕੋਲ਼ ਰਹਿ ਜਾਣਾ
ਜ਼ਿੰਦਗੀ ਖ਼ਾਲੀ ਬੋਤਲ ਵਰਗੀ
ਇਹਦੇ ਵਿੱਚੋਂ ਡੁੱਲ੍ਹਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
(ਮੈਨੂੰ ਤੇਰਾ ਭੁੱਲਿਆ ਕੀ ਐ?)
ਖਿੜ-ਖਿੜ ਕੇ ਤੇਰਾ ਹੱਸਣਾ, ਹਾਏ
ਕੁਝ ਦੱਸਣਾ ਤੇ ਮੈਨੂੰ ਤੱਕਣਾ, ਹਾਏ
ਤੇਰਾ ਨਿੱਤ ਸੁਪਨੇ ਵਿੱਚ ਆ ਜਾਣਾ
ਹਰ ਵਾਰੀ ਪੀਣ ਤੋਂ ਡੱਕਣਾ, ਹਾਏ
ਪਤਾ ਈ ਸੀ Gurjit Gill ਨੂੰ
ਰਾਹ ਬੰਦ ਹੋ ਗਏ, ਖੁੱਲ੍ਹਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
(ਹਾਏ, ਮੈਨੂੰ ਤੇਰਾ ਭੁੱਲਿਆ ਕੀ ਐ?)
ਕਰਨੇ ਨੂੰ ਗੱਲਾਂ ਬੜੀਆਂ ਨੇ
ਜੋ ਅੱਧ-ਵਿਚਾਲ਼ੇ ਖੜ੍ਹੀਆਂ ਨੇ
ਆਪਾਂ ਵੀ ਗ਼ਮ ਨਾਲ਼ ਮਰਨਾ ਐ
ਹੁਣ ਇਹ ਵੀ ਸਾਡੀਆਂ ਅੜੀਆਂ ਨੇ
ਜੋ ਤੇਰੀ ਤਸਵੀਰ ਬਣਾਉਂਦੇ
ਬੱਦਲ਼ਾਂ ਦੇ ਵਿੱਚ ਘੁਲ਼ਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
ਤੂੰ ਪੁੱਛਦੀ ਐ, "ਕੀ-ਕੀ ਚੇਤੇ?"
ਮੈਨੂੰ ਤੇਰਾ ਭੁੱਲਿਆ ਕੀ ਐ?
(ਹਾਏ, ਮੈਨੂੰ ਤੇਰਾ ਭੁੱਲਿਆ ਕੀ ਐ?)