00:00
04:16
ਇਸ ਗੀਤ ਬਾਰੇ ਫਿਲਹਾਲ ਕੋਈ ਸਬੰਧਿਤ ਜਾਣਕਾਰੀ ਉਪਲਬਧ ਨਹੀਂ ਹੈ।
Yeah, uh
Sidhu Moose Wala
Yeah
ਮੇਰੇ ਹੱਥਾਂ 'ਚ ਬਦਬੂ ਐ ਮਾੜੇ ਕਰਮਾਂ ਦੀ
ਤੇਰੇ ਪਿੰਡੇ 'ਚੋਂ ਖੁਸ਼ਬੂ ਆਉਂਦੀ ਐ ਹੀਰਾਂ ਦੀ
ਮੇਰੀ ਰੂਹ ਨੂੰ ਜੱਫਾ ਪਾਇਆ ਐਸਾ, ਹਾਣਦੀਏ
ਤੂੰ ਮੇਰੀ ਰੂਹ ਨੂੰ ਜੱਫਾ ਪਾਇਆ ਐਸਾ, ਹਾਣਦੀਏ
ਸੌਂਹ ਤੇਰੀ, ਮੇਰੀ ਮੁੱਕ ਗਈ ਭੁੱਖ ਸਰੀਰਾਂ ਦੀ
ਮੇਰੇ ਹੱਥਾਂ 'ਚ ਬਦਬੂ ਐ ਮਾੜੇ ਕਰਮਾਂ ਦੀ
ਤੇਰੇ ਪਿੰਡੇ 'ਚੋਂ ਖੁਸ਼ਬੂ ਆਉਂਦੀ ਐ ਹੀਰਾਂ ਦੀ, ਹਾਏ
ਤੇਰਾ ਚੰਨ ਜਿਹਾ ਮੱਥਾ ਰੱਬ ਨਾ' ਕਰਦਾ link, ਕੁੜੇ
ਚੰਨ ਜਿਹਾ ਮੱਥਾ ਰੱਬ ਨਾ' ਕਰਦਾ link, ਕੁੜੇ
ਮੇਰੇ ਕਣਕ-ਬੰਨੇ ਪਿੰਡੇ 'ਤੇ ਕਾਲ਼ੀ ink, ਕੁੜੇ
ਓਦੋਂ semi-auto ਦੇ fire ਬੱਜਣ ਮੇਰੀ ਹਿੱਕ 'ਤੇ ਨੀ
ਜਦ ਤੱਕ ਕੇ ਮੈਨੂੰ ਅੱਖਾਂ ਕਰੇ blink, ਕੁੜੇ, ਹਾਏ
ਸੱਪ ਖਾਣੇ ਬਾਜ ਦੇ ਬਸ ਪੈ ਗਈ ਤੂੰ, ਕਬੂਤਰੀਏ
ਮੈਨੂੰ ਸਮਝ ਨਾ ਆਵੇ ਖੇਡ ਸਾਰੀ ਤਕਦੀਰਾਂ ਦੀ, ਹਾਏ
ਮੇਰੇ ਹੱਥਾਂ 'ਚੋਂ ਬਦਬੂ ਐ ਮਾੜੇ ਕਰਮਾਂ ਦੀ
ਤੇਰੇ ਪਿੰਡੇ 'ਚੋਂ ਖੁਸ਼ਬੂ ਆਉਂਦੀ ਐ ਹੀਰਾਂ ਦੀ, ਹਾਏ
ਤੂੰ ਮੇਰੀ ਰੂਹ ਨੂੰ ਜੱਫਾ ਪਾਇਆ ਐਸਾ, ਹਾਣਦੀਏ
ਸੌਂਹ ਤੇਰੀ, ਮੇਰੀ ਮੁੱਕ ਗਈ ਭੁੱਖ ਸਰੀਰਾਂ ਦੀ
(ਸੌਂਹ ਤੇਰੀ, ਮੇਰੀ ਮੁੱਕ ਗਈ ਭੁੱਖ ਸਰੀਰਾਂ ਦੀ)
ਤੇਰਾ-ਮੇਰਾ ਰਿਸ਼ਤਾ, ਜਿਉਂ ਧਰਤੀ-ਅੰਬਰ ਦਾ ਮੇਲ, ਕੁੜੇ
ਤੂੰ ਜਕੜ ਲਿਆ ਐਵੇਂ ਜਿਉਂ ਜਕੜਦੀ ਅੰਬਰ ਵੇਲ, ਕੁੜੇ
ਹੁਣ ਬਚੀ-ਖੁਚੀ ਲਈ ਤੇਰਾ ਕੈਦੀ ਹੋ ਗਿਆ ਐ
ਜੋ ਪਹਿਲਾਂ double murder ਵਿੱਚ ਕੱਟ ਕੇ ਆਇਆ jail, ਕੁੜੇ
ਪਤਾ ਕਰਨ agency'an ਕਿਵੇਂ ਐ ਰੱਖਿਆ ਕਹਿਣੇ 'ਚ
ਉਂਜ ਮੂਸੇ ਆਲ਼ਾ ਤੋਂ ਸਨਾਮ ਨੇ ਵਜ਼ੀਰਾਂ ਦੀ
ਮੇਰੇ ਹੱਥਾਂ 'ਚੋਂ ਬਦਬੂ ਐ ਮਾੜੇ ਕਰਮਾਂ ਦੀ
ਤੂੰ ਜ਼ਿੰਦਗੀ ਦੇਤੀ, ਰਾਹ ਪੈ ਗਿਆ ਸੀ ਸਿਵਿਆਂ ਦੇ
ਜ਼ਿੰਦਗੀ ਦੇਤੀ, ਰਾਹ ਪੈ ਗਿਆ ਸੀ ਸਿਵਿਆਂ ਦੇ
ਪੜੇ ਵਾਰ ਨੇ ਪਿੱਠ 'ਤੇ ਹਰ ਥਾਂ ਉੱਤੇ ਨਿਵਿਆਂ ਦੇ
ਫ਼ੇਰ ਘੁੰਮ-ਘੁੰਮਾ ਕੇ ਮੇਰੇ 'ਤੇ ਇੰਜ ਬਰਸੀ ਤੂੰ
ਜਿਉਂ ਸਦੀਆਂ ਪਿੱਛੋਂ ਮੀਂਹ ਪੈਂਦਾ ਐ ਟਿੱਬਿਆਂ 'ਤੇ
ਇੰਜ ਲਗਦੈ ਇਸ ਜਨਮ ਵਿੱਚ ਪੂਰੀ ਹੋਈ ਐ
ਇੰਜ ਲਗਦੈ ਇਸ ਜਨਮ ਵਿੱਚ ਪੂਰੀ ਹੋਈ ਐ
ਕੋਈ ਪਿਛਲੇ ਜਨਮ ਵਿੱਚ ਮੰਗੀ ਸੁਖ ਫ਼ਕੀਰਾਂ ਦੀ
ਮੇਰੇ ਹੱਥਾਂ 'ਚੋਂ ਬਦਬੂ ਐ ਮਾੜੇ ਕਰਮਾਂ ਦੀ