background cover of music playing
Hisaab - Jay Trak

Hisaab

Jay Trak

00:00

02:55

Similar recommendations

Lyric

ਕੀਹਦੇ ਨਾਲ਼, ਕਿੰਨੇ ਵਜੇ, ਕਿੰਨੀ ਵਾਰੀ, ਕਿਹੜੇ ਸ਼ਹਿਰ?

ਪਾਏ ਪੈਰ ਮੈਨੂੰ, ਕੁੜੇ ਦੱਸ ਜਾ

ਹੋਰ 'ਗਾਂਹਾਂ ਕੀਹਦੇ ਸਾਹਾਂ ਨਾਲ਼, ਗਲ਼ ਵਿੱਚ ਬਾਹਾਂ ਪਾਈਆਂ

ਠਹਿਰ, ਮੈਨੂੰ ਕੁੜੇ ਦੱਸ ਜਾ

ਉਰੇ ਆ, ਕੋਲ਼ ਬੈਠ, ਮੈਂ ਬੱਚਾ ਨਈਂ ਆਂ

ਮੇਰੀ ਅੱਖ ਤਾਂ ਦੇਖ, ਮੈਂ ਕੱਚਾ ਨਈਂ ਆਂ

ਗੈਰਾਂ ਆਲੀ ਬੁੱਕਲ 'ਚ ਨਿੱਘ ਕਿੰਨਾ ਸੀ?

ਐਨਾ ਹੀ ਜ਼ਵਾਬ ਚਾਹੀਦੈ

ਦਿਨੇ-ਦਿਨੇ ਅੱਖ ਤਾਂ...

ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ

ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ

ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ

ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ, ਨੀ

(ਹਾਂ)

(ਹਾਂ)

ਰਾਤੀਂ ਤਾਰੇ, ਕਿੰਨੀ ਵਾਰੀ, ਕੀਹਦੇ ਨਾਲ਼ ਗਿਣੇ, ਨਾਰੇ?

May be ਸਾਰੇ ਗਿਣ ਹੋਗੇ ਹੋਣਗੇ

ਵਿੱਚ ਉਹ ਦੋ-ਦੋ ਜਿਹੜੇ ਮੈਨੂੰ ਲਾਏ ਲਾਰੇ

ਉਹ ਵੀ ਚਾਰੇ ਗਿਣ ਹੋਗੇ ਹੋਣਗੇ

ਉਰੇ ਆ, ਕੋਲ਼ ਬੈਠ, ਮੈਨੂੰ ਦੱਸੀਂ ਤਾ ਸਹੀ

ਤੂੰ ਝੂਠਾ ਜੋ ਹੱਸਦੀ ਸੀ, ਹੱਸੀ ਤਾ ਸਹੀ

ਤੇਰੇ ਕੋਲ਼ੋਂ ਖੁੱਲ੍ਹ-ਖੁੱਲ੍ਹ ਪੁੱਛਣੇ ਨੂੰ ਗੱਲਾਂ

ਕੁੜੇ, ਨਸ਼ਾ ਕੋਈ ਸ਼ਰਾਬ ਚਾਹੀਦੈ

ਦਿਨੇ-ਦਿਨੇ ਅੱਖ ਤਾਂ...

ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ

ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ

ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ

ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ, ਨੀ

ਇਹ ਦੁਨਿਆਵੀ ਗੱਲਾਂ ਨੇ ਕਾਕਾ

ਪਿਆਰ-ਪਿਓਰ ਕੀ ਰਹਿ ਗਿਆ, ਬੇਬੇ ਨੇ ਕਿਹਾ ਸੀ

ਮੈਨੂੰ ਲੱਗਦਾ ਜਿਹੜਾ ਗ਼ਮ ਤੂੰ ਦਿੱਤਾ, ਮੇਰੇ ਬਾਪੂ ਨੇ ਵੀ ਸਿਹਾ ਸੀ

ਕਹਿੰਦਾ ਹੁੰਦਾ ਸੀ, "ਪੁੱਤ ਪਿਆਰ-ਪਿਓਰ ਅੱਜਕੱਲ੍ਹ game ਆਂ"

ਓਹਦੇ ਕੋਲ਼ ਈ ਆ ਜੀਹਦਾ name ਆਂ

ਪਰ ਮੌਤ 'ਤੇ ਧੋਖਾ same ਆਂ

੨੨ ਸਾਲ ਦੀ ਉਮਰ 'ਚ ਇੱਕ ਵਾਰੀ ਰੋਇਆਂ

ਉਹ ਵੀ ਤੇਰੇ ਕਰਕੇ

ਖੁਸ਼ੀ ਦੇ ਹੰਝੂ ਕਹਿ ਲੋ

ਵੀ ਸ਼ੁਕਰ ਆ ਪਹਿਲਾਂ ਈ ਪਤਾ ਲੱਗ ਗਿਆ

ਚੰਗਾ ਵੀ ਹੁਣ ਕੱਲੇ ਈ ਰਹਿ ਲੋ

ਪਰ ਇੱਕ ਗੱਲ ਤੈਥੋਂ ਪੁੱਛਣੀ ਆ

ਵੀ ਕੀ ਮਿਲਿਆ? ਹੁਣ ਠੀਕ ਐਂ?

ਨੀਂਦ ਆਜੂ? ਚੱਲ ਚੰਗਾ

ਓ, ਕੀਤੇ ਵਾਅਦੇ 'ਤੇ ਇਰਾਦੇ, ਕੀਹਦੇ ਕੋਲ਼ੋਂ ਕਿੰਨੇ ਖਾਦੇ?

ਕਿੰਨੇ ਜਿਆਦੇ, ਕੁੜੇ ਕੈਸੇ ਦੱਸਦੇ?

ਚੱਲ ਇਓਂ, ਗੱਲ ਜਿਓਂ, ਆਖੇ ਪੁੱਛਦਾ ਮੈਂ ਕਿਉਂ?

ਮੇਰੀ knowledge ਨੂੰ ਵੈਸੇ ਦੱਸਦੇ

ਉਰੇ ਆ, ਕੋਲ਼ ਬੈਠ, ਸ਼ਰਮਿੰਦਾ ਨਾ ਹੋ

ਤੇਰੀ ਚਾਬੀ ਮੇਰੇ ਕੋਲ਼, ਤੂੰ ਜਿੰਦਾ ਨਾ ਹੋ

ਜਿੰਨਾ ਤੂੰ ਦਿਮਾਗ ਮੇਰੇ ਦਿਲ ਉੱਤੇ ਲਾਇਆ

ਤੈਨੂੰ ਦੇਣਾ ਕੋਈ ਖ਼ਿਤਾਬ ਚਾਹੀਦੈ

ਦਿਨੇ-ਦਿਨੇ ਅੱਖ ਤਾਂ...

ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ

ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ

ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ

ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ, ਨੀ

(ਹਾਂ)

Jay Trak

(ਹਾਂ)

Parma Music

(ਹਾਂ)

RMG

- It's already the end -