background cover of music playing
Cloud 9 - Cheema Y

Cloud 9

Cheema Y

00:00

02:16

Similar recommendations

Lyric

ਵੈਰੀ ਡਰਦੇ ਆਂ ਮੇਰੇ ਨੀ ਬਟਾਲ਼ੀ ਆਉਣ ਤੋਂ

ਸੰਦ ਚੁੱਕਿਆ ਨਜਾਇਜ ਗੁਰਦਾਸਪੁਰ ਤੋਂ

ਆਇਆ ਪੱਟੀਓਂ ਸਮਾਨ, ਚਾਹ ਪੀਤੀ ਅਜਨਾਲ਼ੇ

Peg ਲਾਕੇ ਪਠਾਨਕੋਟ ਪਹਾੜਾਂ ਵੱਲ ਜਾਵੇ

ਮੇਰੇ ਯਾਰਾਂ ਨੇ ਆਂ ਦਿਲਾਂ ਵਿੱਚ ਕੀਤਾ ਘਰ ਨੀ

ਮੁੰਡੇ ਰਹਿੰਦੇ ਆਂ ਤਿਆਰ, ਸਦਾ ਫ਼ਤਹਿ ਕਰਨੀ

ਸ਼ਹਿਰ ਅੰਬਰਸਰ ਵਰਗਾ ਨਾ ਹੋਰ, ਸੋਹਣੀਏ

ਨੀ ਮੈਨੂੰ ਆਪਣਾ ਈ ਲਗਦਾ ਲਹੌਰ, ਸੋਹਣੀਏ

Check ਕਰੀਂ ਨਾ mobile, ਵਿੱਚ ਰਾਜ ਦੀਆਂ ਗੱਲਾਂ

ਬੰਦਾ ਰਾਤੋਂ-ਰਾਤ border ਟਪਾ ਦਿੰਨੇ ਆਂ

ਸੋਹਣੇ ਲਗਦੇ ਆਂ ਪੈਸੇ ਭਾਵੇਂ ਖ਼ਾਤੇ 'ਚ ਪਏ ਨੀ

ਅੱਜ ਗੱਡੀ ਦਿਆਂ rim'an ਉੱਤੇ ਲਾ ਦਿੰਨੇ ਆਂ

ਮੈਨੂੰ ਹੁੰਦੀ ਪਰਵਾਹ, ਬਿੱਲੋ, ਜਵਾਂ ਨਾ ਕਿਸੇ ਦੀ

ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ

ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ

ਮੈਨੂੰ ਮੰਨੀ ਬੈਠਾ... (ਤੇ ਮੈਂ ਮੰਨਾਂ ਨਾ ਕਿਸੇ ਦੀ)

ਕੰਡਾ ਕੱਢਣਾ, ਬਠਿੰਡੇ ਮੇਰੀ deal ਚੱਲਦੀ

ਰੱਬ ਖ਼ੈਰ-ਸੁੱਖ ਰੱਖੇ ਲੁਧਿਆਣੇ ਵੱਲ ਦੀ

ਜਾਣਾ ਲਗਦਾ ਸੀ ਦੂਰ, ਕੋਠੀ ਨੱਪੀ ਸੰਗਰੂਰ

ਪੈਣ ਅੱਜ ਵੀ ਤਰੀਕਾਂ ਪਟਿਆਲ਼ੇ, ਸੋਹਣੀਏ

ਨੀ ਮੈਂ ਕਿਵੇਂ ਮੁੱਲ ਮੋੜੂੰਗਾ ਪਿਆਰ ਐਦਾਂ?

ਨੀ ਮੁੰਡੇ ਕੰਮ ਛੱਡ ਮੇਰੇ show 'ਤੇ ਆ ਗਏ, ਸੋਹਣੀਏ

ਰਾਜੇ ਵਾਂਗੂ ਬੜਾ ਮੇਰੇ ਕੋ' ਪੈਸਾ, ਨਸ਼ਾ, ਪਿਆਰ

ਮੇਰੇ ਜਿੰਨੇ ਜਿਆਦਾ link ਓਨਾ ਘੱਟ ਏਤਬਾਰ

Cheema ਜਦੋਂ ਦਾ ਆ ਲੱਗਾ ਸਿੱਧਾ ਹੋਕੇ ਗਾਉਣ ਨੀ

ਬੜੇ ਕਲਾਕਾਰ ਲੱਗ ਗਏ vlog ਪਾਉਣ ਨੀ

ਤੇਰੀ family ਆ ਤੇਰੀ, ਨਹੀਓਂ ਦੁਨੀਆ ਕਿਸੇ ਦੀ

ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ

ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ

ਮੈਨੂੰ ਮੰਨੀ ਬੈਠਾ... (ਤੇ ਮੈਂ ਮੰਨਾਂ ਨਾ ਕਿਸੇ ਦੀ)

ਬਾਈ, thank you ਆ, ਚਾਹੀਦੀ ਨਹੀਂ ਵਾਧੂ ਕੋਈ ਸਲਾਹ

ਤੇਰੇ ਆਪਣੇ ਨੇ ਰਾਹ, ਮੇਰੇ ਆਪਣੇ ਨੇ ਰਾਹ

ਪਹਿਲਾਂ ਕਰੋ ਕੁੱਟ-ਖਾਣੀ, ਫਿਰ madam'an ਕੋਲ਼ੋਂ

ਬੜੇ ਦੂਰ ਆਂ trophy'an ਤੇ medal'an ਕੋਲ਼ੋਂ

"ਕਾਕਾ, ਵੜ੍ਹ, ਕੁਝ ਕਰ," ਬੇਬੇ ਸਾਰਾ ਦਿਨ ਕਹਿੰਦੀ ਆ

ਤੇ ਕਾਕਿਆਂ ਦੀ ਚੰਡੀਗੜ੍ਹ ਐਨਕ ਨਹੀਂ ਲੈਂਦੀ

ਨਵੇਂ ਸ਼ਹਿਰ ਨਾਲ਼ ਯਾਦਾਂ ਨੇ ਪੁਰਾਣੀਆਂ, ਬਿੱਲੋ

ਮੌਜਾਂ ਬੜੀਆਂ ਜਲੰਧਰ ਵੀ ਮਾਰੀਆਂ, ਬਿੱਲੋ

ਆਸ਼ਕੀ ਦੇ ਵਿੱਚ ਕੰਧ ਟੱਪੀ ਨਹੀਂ ਕਿਸੇ ਦੀ

ਜਦੋਂ ਟੱਪੀ ਆ ਤੇ border cross ਕੀਤਾ ਆ

ਬਾਜਾਂ ਵਾਲ਼ੇ ਦੀ ਐ ਓਟ, ਖੋਟ ਜਵਾਂ ਨਾ ਕਿਸੇ ਦੀ

ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ

ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ

ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ

(ਮੰਨਾਂ ਨਾ ਕਿਸੇ ਦੀ)

(ਤੇ ਮੈਂ ਮੰਨਾਂ ਨਾ ਕਿਸੇ ਦੀ)

(ਤੇ ਮੈਂ ਮੰਨਾਂ ਨਾ ਕਿਸੇ ਦੀ)

(You already know)

(It's the Gur Sidhu Music)

- It's already the end -