00:00
03:43
ਮੇਰਾ ਦਿਲ ਕਹਿੰਦਾ
"ਕੋਈ ਸਾਹਾਂ ਦੇ ਨਜ਼ਦੀਕ ਨਾ ਹੋਵੇ
ਇੰਜ ਨਾ ਹੋਵੇ
ਉਹਦੇ ਜਾਣ ਬਾਅਦ ਤੂੰ ਠੀਕ ਨਾ ਹੋਵੇ"
ਸੱਜਣਾ ਨੂੰ ਅਜ਼ਮਾਇਆ ਮੈਂ
ਫ਼ਿਰ ਦਿਲ ਨੂੰ ਸੀ ਸਮਝਾਇਆ ਮੈਂ
ਅੱਜ-ਕੱਲ੍ਹ ਲੋਕੀਂ
ਕਿਸੇ ਲਈ ਇੰਤਜ਼ਾਰ ਨਹੀਂ ਕਰਦੇ
ਵੇ ਪਾਗਲਾ...
ਵੇ ਪਾਗਲਾ, ਵੇ ਪਾਗਲਾ, ਐਨਾ ਪਿਆਰ ਨਹੀਂ ਕਰਦੇ
ਵੇ ਪਾਗਲਾ, ਵੇ ਪਾਗਲਾ, ਐਨਾ ਪਿਆਰ ਨਹੀਂ ਕਰਦੇ
♪
ਝੂਠੀਆਂ ਕਸਮਾਂ, ਝੂਠੇ ਵਾਅਦੇ, ਹੋਰ ਵੀ ਕੀ-ਕੀ ਕਰਦੇ ਨੇ
ਇਸ਼ਕ 'ਚ ਖੌਰੇ ਯਾਰ ਲਈ, ਹਾਏ, ਕਿੰਨੇ ਲੋਕੀਂ ਮਰਦੇ ਨੇ
ਝੂਠੀਆਂ ਕਸਮਾਂ, ਝੂਠੇ ਵਾਅਦੇ, ਹੋਰ ਵੀ ਕੀ-ਕੀ ਕਰਦੇ ਨੇ
ਇਸ਼ਕ 'ਚ ਖੌਰੇ ਯਾਰ ਲਈ, ਹਾਏ, ਕਿੰਨੇ ਲੋਕੀਂ ਮਰਦੇ ਨੇ
ਜੋ ਤੈਨੂੰ ਇੰਨਾ ਚਾਹਿਆ ਮੈਂ
ਖੁਦ ਉੱਤੇ ਜ਼ੁਲਮ ਕਮਾਇਆ ਮੈਂ
Raj, Raj, ਹਾਏ
ਝੂਠਾ ਵੇ ਇਕਰਾਰ ਨਹੀਂ ਕਰਦੇ
ਵੇ ਪਾਗਲਾ...
ਵੇ ਪਾਗਲਾ, ਵੇ ਪਾਗਲਾ, ਐਨਾ ਪਿਆਰ ਨਹੀਂ ਕਰਦੇ
ਵੇ ਪਾਗਲਾ, ਵੇ ਪਾਗਲਾ, ਐਨਾ ਪਿਆਰ ਨਹੀਂ ਕਰਦੇ
♪
ਇੱਕ-ਤਰਫ਼ੇ, ਹਾਏ, ਪਿਆਰ 'ਚ ਡੁੱਬੇ ਕਿੰਨੇ ਲੋਕੀਂ ਰੋ ਲੈਂਦੇ
ਖੁਸ਼ੀਆਂ ਦੇ ਖ਼੍ਵਾਬ ਦਿਖਾਉਂਦੇ ਜੋ ਫ਼ਿਰ ਉਹੀਓ ਖੁਸ਼ੀਆਂ ਖੋ ਲੈਂਦੇ
ਇੱਕ-ਤਰਫ਼ੇ, ਹਾਏ, ਪਿਆਰ 'ਚ ਡੁੱਬੇ ਕਿੰਨੇ ਲੋਕੀਂ ਰੋ ਲੈਂਦੇ
ਖੁਸ਼ੀਆਂ ਦੇ ਖ਼੍ਵਾਬ ਦਿਖਾਉਂਦੇ ਜੋ ਫ਼ਿਰ ਉਹੀਓ ਖੁਸ਼ੀਆਂ ਖੋ ਲੈਂਦੇ
ਮੈਂ ਦਿਲ ਨੂੰ ਕਿੰਨਾ ਰੋਕਿਆ ਸੀ
ਜਦ ਤੇਰੇ ਬਾਰੇ ਸੋਚਿਆ ਸੀ
ਸਮਝ ਗਈ ਮੈਂ
ਇਸ਼ਕ 'ਚ ਹੱਦ ਨੂੰ ਪਾਰ ਨਹੀਂ ਕਰਦੇ
ਵੇ ਪਾਗਲਾ...
ਵੇ ਪਾਗਲਾ, ਵੇ ਪਾਗਲਾ, ਐਨਾ ਪਿਆਰ ਨਹੀਂ ਕਰਦੇ
ਵੇ ਪਾਗਲਾ, ਵੇ ਪਾਗਲਾ, ਐਨਾ ਪਿਆਰ ਨਹੀਂ ਕਰਦੇ