00:00
03:27
ਉਹ ਮੇਰੇ ਵੱਲ ਵੇਖੇ ਜਦੋਂ ਪਿਆਰ ਨਾ'
ਸਹੇਲੀਓਂ, ਮੈਂ ਸੰਗ ਜਾਨੀ ਆਂ
ਮੈਂ ਮੰਗਣੀ ਦੁਆ ਹੁੰਦੀ ਰੱਬ ਕੋਲ਼ੋਂ
ਉਹਦੇ ਕੋਲ਼ੋਂ ਮੰਗ ਜਾਨੀ ਆਂ
ਕਦੇ ਨਾਮ ਨਹੀਓਂ ਸੁਣਿਆ ਮੈਂ ਮੇਰਾ ਉਹਦੇ ਮੂੰਹੋਂ
ਉਹ ਤੇ ਜੀ ਹੀ ਸੁਣਿਆ
ਉਹ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਆ
ਕਿਉਂਕਿ ਉਹਨੇ ਮੈਨੂੰ ਚੁਣਿਆ (ਮੈਨੂੰ ਚੁਣਿਆ)
ਉਹ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਆ
ਕਿਉਂਕਿ ਉਹਨੇ ਮੈਨੂੰ ਚੁਣਿਆ (ਮੈਨੂੰ ਚੁਣਿਆ)
♪
ਵੈਸੇ ਤਾਂ ਮੈਂ ਝੱਲੀ ਜਿਹੀ ਬਣੀ ਰਹਿਣੀ ਆਂ
ਪਰ ਉਹਨੂੰ ਲੱਗਦੀ ਆਂ ਰਾਣੀ ਵਾਂਗਰਾਂ
ਓਦਾਂ ਤਾਂ ਸੁਭਾਅ ਉਹਦਾ ਲੜਣ ਵਾਲ਼ਾ
ਪਰ ਮੇਰੇ ਨਾਲ਼ ਸ਼ਾਂਤ ਪਾਣੀ ਵਾਂਗਰਾਂ
ਵੈਸੇ ਤਾਂ ਮੈਂ ਝੱਲੀ ਜਿਹੀ ਬਣੀ ਰਹਿਣੀ ਆਂ
ਪਰ ਉਹਨੂੰ ਲੱਗਦੀ ਆਂ ਰਾਣੀ ਵਾਂਗਰਾਂ
ਓਦਾਂ ਤਾਂ ਸੁਭਾਅ ਉਹਦਾ ਲੜਣ ਵਾਲ਼ਾ
ਪਰ ਮੇਰੇ ਨਾਲ਼ ਸ਼ਾਂਤ ਪਾਣੀ ਵਾਂਗਰਾਂ
ਕਹਿੰਦਾ ਬਾਹਾਂ ਉੱਤੇ tattoo ਜੀ ਕੀ ਲੋੜ?
ਤੇਰਾ ਨਾਮ ਦਿਲ ਉੱਤੇ ਖੁਣਿਆ, ਹਾਏ-ਹਾਏ
ਉਹ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਆ
ਕਿਉਂਕਿ ਉਹਨੇ ਮੈਨੂੰ ਚੁਣਿਆ (ਮੈਨੂੰ ਚੁਣਿਆ)
ਉਹ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਆ
ਕਿਉਂਕਿ ਉਹਨੇ ਮੈਨੂੰ ਚੁਣਿਆ (ਮੈਨੂੰ ਚੁਣਿਆ)
♪
ਸ਼ਰੇਆਮ ਲੋਕਾਂ ਵਿੱਚ ਹੱਥ ਫ਼ੜਦਾ
ਸਾਡੇ ਰਿਸ਼ਤੇ ਨੂੰ ਰੱਖਦਾ ਉਹ ਰਾਜ਼ ਨਾ
Shera Dhaliwal ਉਂਝ ਸੋਹਣਾ ਤਾਂ ਬਹੁਤ
ਪਰ ਮੈਨੂੰ ਪਿਆਰ ਉਹਦੀ ਆਵਾਜ਼ ਨਾ'
ਸ਼ਰੇਆਮ ਲੋਕਾਂ ਵਿੱਚ ਹੱਥ ਫ਼ੜਦਾ
ਸਾਡੇ ਰਿਸ਼ਤੇ ਨੂੰ ਰੱਖਦਾ ਉਹ ਰਾਜ਼ ਨਾ
Shera Dhaliwal ਉਂਝ ਸੋਹਣਾ ਤਾਂ ਬਹੁਤ
ਪਰ ਮੈਨੂੰ ਪਿਆਰ ਉਹਦੀ ਆਵਾਜ਼ ਨਾ'
ਨੀ ਮੈਂ ਉਹਦੇ ਨਾਲ਼ ਉਹਦੇ ਪਰੀਵਾਰ ਵਿੱਚ ਰਵਾਂ
ਸੁਪਨਾ ਐ ਬੁਣਿਆ, ਹਾਏ-ਹਾਏ
ਉਹ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਆ
ਕਿਉਂਕਿ ਉਹਨੇ ਮੈਨੂੰ ਚੁਣਿਆ (ਮੈਨੂੰ ਚੁਣਿਆ)
ਉਹ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਆ
ਕਿਉਂਕਿ ਉਹਨੇ ਮੈਨੂੰ ਚੁਣਿਆ (ਮੈਨੂੰ ਚੁਣਿਆ)
ਉਹ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਆ
ਕਿਉਂਕਿ ਉਹਨੇ ਮੈਨੂੰ ਚੁਣਿਆ (ਮੈਨੂੰ ਚੁਣਿਆ)