background cover of music playing
Viah Di Khabar - Kaka

Viah Di Khabar

Kaka

00:00

05:05

Similar recommendations

Lyric

ਤੇਰੇ ਵਿਆਹ ਦੀ ਖ਼ਬਰ ਉਡੀ ਐ

ਜਾਂ ਤੂੰ ਜਾਣ ਕੇ ਉਡਾਈ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

ਤੇਰੇ ਵਿਆਹ ਦੀ ਖ਼ਬਰ ਉਡੀ ਐ

ਜਾਂ ਤੂੰ ਜਾਣ ਕੇ ਉਡਾਈ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

ਕੋਈ ਖ਼ੁਦਕੁਸ਼ੀ ਕਰ ਨਾ ਲਵੇ

ਜ਼ਹਿਰ ਰਗਾਂ ਵਿੱਚ ਭਰ ਨਾ ਲਵੇ

ਕੋਈ ਖ਼ੁਦਕੁਸ਼ੀ ਕਰ ਨਾ ਲਵੇ

ਜ਼ਹਿਰ ਰਗਾਂ ਵਿੱਚ ਭਰ ਨਾ ਲਵੇ

ਕੋਈ ਮਿਲਣਾ ਸਬੂਤ ਨਹੀਂ

ਨਾ ਹੀ ਰੱਬ ਦੀ ਗਵਾਹੀ ਹੋਣੀ ਐ

ਤੇਰੇ ਵਿਆਹ ਦੀ ਖ਼ਬਰ ਉਡੀ ਐ

ਜਾਂ ਤੂੰ ਜਾਣ ਕੇ ਉਡਾਈ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

ਖ਼ਾਸ-ਖ਼ਾਸ ਅਖ਼ਬਾਰਾਂ ਵਿੱਚ ਨੀ

ਮਸ਼ਹੂਰ ਤੇਰਾ ਨਾਮ ਹੋ ਗਿਆ

ਮੈਨੂੰ ਦਾਰੂ ਵੀ ਨਸੀਬ ਨਾ ਹੋਈ

ਤੇਰਾ ਪਿਆਰ ਮੇਰਾ ਜਾਮ ਹੋ ਗਿਆ

ਖ਼ਾਸ-ਖ਼ਾਸ ਅਖ਼ਬਾਰਾਂ ਵਿੱਚ ਨੀ

ਮਸ਼ਹੂਰ ਤੇਰਾ ਨਾਮ ਹੋ ਗਿਆ

ਮੈਨੂੰ ਦਾਰੂ ਵੀ ਨਸੀਬ ਨਾ ਹੋਈ

ਤੇਰਾ ਪਿਆਰ ਮੇਰਾ ਜਾਮ ਹੋ ਗਿਆ

ਜਿਹੜੇ ਬਿਨਾਂ ਪਿੱਤੇ ਟੱਲੀ ਫ਼ਿਰਦੇ

ਜਿਹੜੇ ਮੇਰੇ ਵਾਂਗੂ ਟੱਲੀ ਫ਼ਿਰਦੇ

ਤੇਰੇ ਨਾਮ ਨੇ ਚੜ੍ਹਾਈ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

ਤੇਰੇ, ਤੇਰੇ, ਤੇਰੇ...

ਤੇਰੇ ਵਿਆਹ ਦੀ ਖ਼ਬਰ ਉਡੀ ਐ

ਜਾਂ ਤੂੰ ਜਾਣ ਕੇ ਉਡਾਈ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

ਇੱਕ ਖ਼ਤ ਬੇਵਕਤ ਭੇਜਿਆ

ਕਾਹਨੂੰ ਕਰ ਗਈ ਖ਼ਤਾ, ਕੁੜੀਏ?

ਦਿਲ ਆਸ਼ਕਾਂ ਦੇ ਨਰਮ ਬੜੇ

ਜਾਣ-ਜਾਣ ਨਾ ਸਤਾ, ਕੁੜੀਏ

ਖ਼ਤ ਦਿਨ ਵੇਲ਼ੇ ਭੇਜਿਆ ਹੋਊ

ਖ਼ਤ ਦਿਨ ਵੇਲ਼ੇ ਲਿਖਿਆ ਹੋਊ

ਸਾਡੀ ਰਾਤ ਨੂੰ ਤਬਾਹੀ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

ਤੇਰੇ ਵਿਆਹ ਦੀ ਖ਼ਬਰ ਉਡੀ ਐ

ਜਾਂ ਤੂੰ ਜਾਣ ਕੇ ਉਡਾਈ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

ਇਹ ਕਿੱਸਾ ਜੇ ਮੁਕੰਮਲ ਹੁੰਦਾ

ਇਹਨੂੰ ਇਸ਼ਕ ਮੈਂ ਕਿਵੇਂ ਆਖਦਾ?

ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ

ਬਣ ਗਈ ਐ ਢੇਰ ਖਾਕ ਦਾ

ਇਹ ਕਿੱਸਾ ਜੇ ਮੁਕੰਮਲ ਹੁੰਦਾ

ਇਹਨੂੰ ਇਸ਼ਕ ਮੈਂ ਕਿਵੇਂ ਆਖਦਾ?

ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ

ਬਣ ਗਈ ਐ ਢੇਰ ਖਾਕ ਦਾ

ਤੇਰੀ ਰੂਹ ਨੇੜੇ ਰੂਹ ਰਹੂਗੀ

ਬਸ ਬੁੱਤਾਂ 'ਚ ਜੁਦਾਈ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

(This is Arrow Soundz)

ਤੇਰੇ ਵਿਆਹ ਦੀ ਖ਼ਬਰ ਉਡੀ ਐ

ਜਾਂ ਤੂੰ ਜਾਣ ਕੇ ਉਡਾਈ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

ਤੇਰੇ ਵਿਆਹ ਦੀ ਖ਼ਬਰ ਉਡੀ ਐ

ਜਾਂ ਤੂੰ ਜਾਣ ਕੇ ਉਡਾਈ ਹੋਣੀ ਐ

ਤੇਰੇ ਆਸ਼ਕਾਂ ਦੇ ਦਿਲਾਂ ਵਿੱਚ ਨੀ

ਅੱਗ ਪਿਆਰ ਨੇ ਲਗਾਈ ਹੋਣੀ ਐ

ਵੇ ਸੱਜਣਾ ਗਿਣਾ ਕੇ ਮਜਬੂਰੀਆਂ

ਇਹ ਗੱਲ ਨਹੀਂ ਮੁਕਾਉਣਾ ਚਾਹੁੰਦੀ ਮੈਂ

ਮੇਰੇ ਦਿਲ ਦੀ ਤਾਂ ਤੂੰ ਵੀ ਜਾਣਦੈ

ਕਿਸੇ ਹੋਰ ਦੀ ਨਹੀਂ ਹੋਣਾ ਚਾਹੁੰਦੀ ਮੈਂ

ਤੂੰ ਸੋਚੀਂ ਨਾ ਕਿ ਵਿਛੜ ਗਈ

ਆਪਾਂ ਮਿਲਾਂਗੇ ਜ਼ਰੂਰ, ਹਾਣੀਆ

ਜਦੋਂ ਚਾਰ-ਚਾਰ ਮੋਢਿਆਂ ਉੱਤੇ

ਇਸ ਜੱਗ ਤੋਂ ਵਿਦਾਈ ਹੋਣੀ ਐ

ਇਸ ਜੱਗ ਤੋਂ ਵਿਦਾਈ ਹੋਣੀ ਐ

- It's already the end -