00:00
04:06
ਪਰਦੇ ਪੈ ਜਾਂਦੇ ਨੇ ਆਪੇ ਆ ਅੰਗੜਾਈਆਂ 'ਤੇ
ਪੌਣਾਂ ਤੇਰੀ ਕੁਦਰਤ ਦੇ ਨਾਲ ਯਾਰੀ ਪਾ ਗਈਆਂ
ਫ਼ੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ
ਤੈਨੂੰ ਤੱਕ ਕੇ ਪਰੀਆਂ ਆਪੋਂ ਆਪਣੇ ਰਾਹ ਗਈਆਂ
ਫ਼ੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ
ਤੈਨੂੰ ਤੱਕ ਕੇ ਪਰੀਆਂ ਆਪੋਂ ਆਪਣੇ ਰਾਹ ਗਈਆਂ
♪
ਮੈਨੂੰ ਲਗਦਾ ਕੁਦਰਤ ਤੇਰੇ ਨੈਣੀ ਲੱਥ ਗਈ ਏ
ਲੱਗ ਜਾਏ ਨਜ਼ਰ ਕਿਤੇ ਨਾ ਨਜ਼ਰਾਂ ਬੁਰੀਆਂ ਜੱਗ ਦੀਆਂ
(ਨਜ਼ਰਾਂ ਬੁਰੀਆਂ ਜੱਗ ਦੀਆਂ)
ਧੁੱਪਾਂ ਤੇਰੇ ਚਿਹਰੇ ਤੋਂ ਤਾਂ ਅੜੀਏ ਫ਼ਿੱਕੀਆਂ ਨੇ
ਲਪਟਾਂ ਠੰਡੀਆਂ ਪੈ ਗਈਆਂ ਤੇਰੇ ਮੂਹਰੇ ਅੱਗ ਦੀਆਂ
ਮੈਂ ਵੀ ਵਾਂਗ ਸਮੁੰਦਰ ਡੂੰਘਾ ਲੈ ਜਾਊਂ ਤੇਰੇ 'ਚ
ਵੰਗਾਂ ਛਣਕੀਆਂ, ਤੇ ਸੁਪਨੇ ਵਿੱਚ ਆਣ ਜਗਾ ਗਈਆਂ
ਫ਼ੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ
ਤੈਨੂੰ ਤੱਕ ਕੇ ਪਰੀਆਂ ਆਪੋਂ ਆਪਣੇ ਰਾਹ ਗਈਆਂ
ਫ਼ੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ
ਤੈਨੂੰ ਤੱਕ ਕੇ ਪਰੀਆਂ ਆਪੋਂ ਆਪਣੇ ਰਾਹ ਗਈਆਂ
♪
ਕਰਦੇ ਮੌਸਮ ਰੰਗ ਬਿਆਨ ਨੀ ਤੇਰਿਆਂ ਸੂਟਾਂ ਦੇ
ਕੋਕੇ ਤੇਰੇ ਦੇ ਵਿੱਚ ਕੈਦ ਲਿਸ਼ਕ ਕੋਈ ਸੂਰਜ ਦੀ
(ਕੈਦ ਲਿਸ਼ਕ ਕੋਈ ਸੂਰਜ ਦੀ)
ਸੱਚ ਦੱਸਾਂ ਤਾਂ ਇੱਕੋ ਜਿਹੀਆਂ ਲਗਦੀਆਂ ਨੇ
ਗੱਲ੍ਹਾਂ ਤੇਰੀਆਂ ਦੀ ਲਾਲੀ ਤੇ ਤੜਕੇ ਪੂਰਬ ਦੀ
ਹੁਸਨ ਤਰੀਫ਼ ਦੇ ਕਾਬਿਲ ਲਿਖਦਾ ਤੇਰਾ ਗੀਤ, ਕੁੜੇ
ਕਲਮਾਂ ਖੌਰੇ ਕਿੰਨੀਆਂ ਹੋਰ ਤਰੀਫ਼ਾਂ ਵਾਰੀਆਂ
ਫ਼ੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ
ਤੈਨੂੰ ਤੱਕ ਕੇ ਪਰੀਆਂ ਆਪੋਂ ਆਪਣੇ ਰਾਹ ਗਈਆਂ
ਫ਼ੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ
ਤੈਨੂੰ ਤੱਕ ਕੇ ਪਰੀਆਂ ਆਪੋਂ ਆਪਣੇ ਰਾਹ ਗਈਆਂ