00:00
04:08
Provided By Sueno Media Entertainment
ਇੱਕ ਪਿੰਡ ਸਾਡੇ ਦਾ ਮੁੰਡਾ ਵੇ
ਤੇਰੇ ਨਾਲ ਸੀ ਓਦੋਂ ਹੁੰਦਾ ਵੇ
ਜਦ ਆਪਣੀ ਲੱਗੀ ਯਾਰੀ ਸੀ
ਓਹਨੇ ਕਰੀ ਸਟੋਰੀ ਸ਼ੇਅਰ ਚੰਨਾ
ਤੂੰ ਮੇਰੇ ਮੂਹਰੇ ਆਗਿਆ ਫੇਰ ਚੰਨਾ
ਵੇ ਤੇਰੇ ਵਟਣਾ ਲਾਉਣ ਦੀ ਤਿਆਰੀ ਸੀ
ਖੱਬੇ ਪਾਸੇ ਭੈਣ ਖੜੀ ਐ ਤੇਰੀ ਵੇ
ਜਿਹੜੀ ਉਹ ਵੇਲਿਆਂ ਵਿੱਚ ਦੁਸ਼ਮਨ ਬਣ ਗਈ ਮੇਰੀ ਵੇ
ਸੱਜੇ ਪਾਸੇ ਮਾਂ ਤੇਰੀ ਪਿਆਰੀ ਆ
ਜਿਹਦੇ ਸਿਰ ਤੇ ਫੁੱਲਕਾਰੀ ਆ
ਜਿਹਦੇ ਮੂਹਰੇ ਮੈਂ ਫਟਕਾਰੀ ਸੀ
ਇੱਕ ਪਿੰਡ ਸਾਡੇ ਦਾ ਮੁੰਡਾ ਵੇ
ਤੇਰੇ ਨਾਲ ਸੀ ਓਦੋਂ ਹੁੰਦਾ ਵੇ
ਜਦ ਆਪਣੀ ਲੱਗੀ ਯਾਰੀ ਸੀ
♪
ਜਿਹਦੇ ਚਿਹਰੇ ਵਰਗਾ ਲੱਗਦਾ ਤੇਰਾ ਚਿਹਰਾ ਵੇ
ਮੈਨੂੰ ਬੁਜਿਆਂ-ਬੁਜਿਆਂ ਲੱਗਿਆ ਬਾਪੂ ਤੇਰਾ ਵੇ
ਮੇਰਾ ਧੀਆਂ ਵਾਂਗੂ ਕਰਦਾ ਸੀ
ਕੀਤਾ ਓਹਨੇ ਜੋ ਵੀ ਸਰਦਾ ਸੀ
ਜਿੰਨਾ ਚਿਰ ਮੈਂ ਤੈਨੂੰ ਪਿਆਰੀ ਸੀ
ਇੱਕ ਪਿੰਡ ਸਾਡੇ ਦਾ
ਇੱਕ ਪਿੰਡ ਸਾਡੇ ਦਾ ਮੁੰਡਾ ਵੇ
ਤੇਰੇ ਨਾਲ ਸੀ ਓਦੋਂ ਹੁੰਦਾ ਵੇ
ਜਦ ਆਪਣੀ ਲੱਗੀ ਯਾਰੀ ਸੀ
ਓਹਨੇ ਕਰੀ ਸਟੋਰੀ ਸ਼ੇਅਰ ਚੰਨਾ
ਤੂੰ ਮੇਰੇ ਮੂਹਰੇ ਆਗਿਆ ਫੇਰ ਚੰਨਾ
ਵੇ ਤੇਰੇ ਵਟਣਾ ਲਾਉਣ ਦੀ ਤਿਆਰੀ ਸੀ
♪
ਦੋ ਕੁੜੀਆਂ ਖੜੀਆਂ ਦਿਸੀਆਂ ਆਪਣੇ ਬੈਚ ਦੀਆਂ
ਜੋ ਕਾਲਜ ਬੱਸ ਵਿੱਚ ਨਾਲ ਤੇਰੇ ਸੀ ਬੈਠ ਦੀਆਂ
ਓਹਨਾ ਨੇ ਵੈਰ ਕੋਈ ਕੱਢਿਆ ਸੀ
ਨਾ ਇੱਕ ਵੀ ਜਾਣਾ ਛੱਡਿਆ ਸੀ
ਜਿਹਦੇ ਕੋਲ ਨਾ ਗੱਲ ਖਿਲਾਰੀ ਸੀ
ਇੱਕ ਪਿੰਡ ਸਾਡੇ ਦਾ ਮੁੰਡਾ ਵੇ
ਤੇਰੇ ਨਾਲ ਸੀ ਓਦੋਂ ਹੁੰਦਾ ਵੇ
ਜਦ ਆਪਣੀ ਲੱਗੀ ਯਾਰੀ ਸੀ
♪
ਚਿਰਾਂ ਬਾਅਦ ਦੇਖਿਆ ਤੈਨੂੰ ਖਿੜ-ਖਿੜ ਹੱਸਦਾ ਵੇ
ਤੂੰ ਪਿੰਡ ਭਦੌੜ 'ਚ ਰਮੇ ਹਮੇਸ਼ਾ ਵੱਸਦਾ ਵੇ
ਤੇਰੇ ਤੇ ਉਲਾਂਭਾ ਰਹਿਣਾ ਏ
ਸਾਰੀ ਉਮਰ ਨਾ ਤੈਥੋਂ ਲਹਿਣਾ ਏ
ਉਂਜ ਮੰਨ ਲਿਆ ਦੁਨੀਆਦਾਰੀ ਸੀ
♪
ਇੱਕ ਪਿੰਡ ਸਾਡੇ ਦਾ ਮੁੰਡਾ ਵੇ
ਤੇਰੇ ਨਾਲ ਸੀ ਓਦੋਂ ਹੁੰਦਾ ਵੇ
ਜਦ ਆਪਣੀ ਲੱਗੀ ਯਾਰੀ ਸੀ
ਓਹਨੇ ਕਰੀ ਸਟੋਰੀ ਸ਼ੇਅਰ ਚੰਨਾ
ਤੂੰ ਮੇਰੇ ਮੂਹਰੇ ਆਗਿਆ ਫੇਰ ਚੰਨਾ
ਵੇ ਤੇਰੇ ਵਟਣਾ ਲਾਉਣ ਦੀ ਤਿਆਰੀ ਸੀ