00:00
04:05
ਇਹ ਹਿਜਾਬ-ਏ-ਹਯਾ ਹੈ
ਜਾਂ ਤੇਰੀ ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ?
ਇਹ ਹਿਜਾਬ-ਏ-ਹਯਾ ਹੈ
ਜਾਂ ਤੇਰੀ ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ?
ਜਦ ਮੈਂ ਤੇਰਾ ਆਸ਼ਿਕ ਹੋਇਆ
ਲੋੜ ਕੀ ਐ ਪਰੇਸ਼ਾਨ ਰਹਿਣ ਦੀ?
ਮਿੱਟੀ 'ਤੇ ਕਣੀਆਂ ਵਾਲ਼ੀ ਖੁਸ਼ਬੂ ਦੇ ਵਰਗੀ ਤੂੰ
ਮੇਰੇ ਦਿਲ 'ਤੇ ਇਸ਼ਕੇ ਦੇ ਬੀਜਾਂ ਨੂੰ ਧਰ ਗਈ ਤੂੰ
ਦੇਖੀ ਹੁਣ ਇਸ਼ਕ ਉੱਗੂਗਾ ਮੇਰੇ ਹਰ ਕਤਰੇ ਤੋਂ
ਤੈਥੋਂ ਵੀ ਬਚ ਨਹੀਂ ਹੋਣਾ ਦਿਲਾਂ ਦੇ ਖ਼ਤਰੇ ਤੋਂ
ਜੇ ਤਾਰੀਫ਼ ਲਈ ਲਫ਼ਜ਼ ਹੁੰਦੇ
ਤਾਂ ਕੋਸ਼ਿਸ਼ ਕਿਉਂ ਕਰਦਾ ਬੇਜ਼ੁਬਾਨ ਰਹਿਣ ਦੀ?
ਇਹ ਹਿਜਾਬ-ਏ-ਹਯਾ ਹੈ
ਜਾਂ ਤੇਰੀ ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ?
ਜਦ ਮੈਂ ਤੇਰਾ ਆਸ਼ਿਕ ਹੋਇਆ
ਲੋੜ ਕੀ ਐ ਪਰੇਸ਼ਾਨ ਰਹਿਣ ਦੀ?
♪
ਚਿਹਰੇ 'ਤੇ ਪਰਦਾ ਤੇਰੇ, ਦਿਖਦੇ ਨੇ ਨੈਣ ਨੀ
ਨੈਣਾਂ 'ਤੇ ਆ ਕੇ ਕਿੰਨੇ ਟਿਕਦੇ ਨੇ ਨੈਣ ਨੀ
ਨਜ਼ਰਾਂ ਨਾਲ਼ ਫਾਂਸੀ ਲਾਉਣਾ ਸਿਖਦੇ ਨੇ ਨੈਣ ਨੀ
ਸ਼ਾਇਰਾਂ ਨੂੰ ਹੱਥੋਂ ਫੜ ਕੇ ਲਿਖਦੇ ਨੇ ਨੈਣ ਨੀ
ਜੇ ਤੇਰੇ ਲਈ ਜਾਨ ਗੰਵਾਵਾਂ
ਹਿੰਮਤ ਕੀ ਮੇਰੀ ਅਹਿਸਾਨ ਕਹਿਣ ਦੀ?
ਇਹ ਹਿਜਾਬ-ਏ-ਹਯਾ ਹੈ
ਜਾਂ ਤੇਰੀ ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ?
ਜਦ ਮੈਂ ਤੇਰਾ ਆਸ਼ਿਕ ਹੋਇਆ
ਲੋੜ ਕੀ ਐ ਪਰੇਸ਼ਾਨ ਰਹਿਣ ਦੀ?
♪
ਸੂਰਤ ਦੇਖਣ ਨੂੰ ਤਰਸੇ, ਰੂਹ ਨੇ ਰੂਹ ਦੇਖ ਲਈ
ਤੇਰਾ ਇਰਾਦਾ ਕੀ ਐ ਮੇਰੇ ਦਿਲ ਨੇਕ ਲਈ?
ਜੋ ਵੀ ਤੂੰ ਮੰਨ ਬਣਾਵੇ, ਐਨਾ ਤੂੰ ਗੌਰ ਕਰੀ
ਮੇਰਾ ਦਿਲ ਮਹਿਲ ਤੇਰੇ ਲਈ, ਕੁੱਲੀ ਹਰ ਇੱਕ ਲਈ
ਤੇਰੀ ਗੁਜ਼ਾਰਿਸ਼ ਤਾਂ ਜਾਨ ਕੱਢੂਗੀ
ਕਰ ਲੈ ਤਿਆਰੀ ਫ਼ਰਮਾਨ ਕਹਿਣ ਦੀ
ਇਹ ਹਿਜਾਬ-ਏ-ਹਯਾ ਹੈ
ਯਾ ਤੇਰੀ ਸਾਜ਼ਿਸ਼ ਹੈ ਕੋਈ ਮੇਰੀ ਜਾਨ ਲੈਣ ਦੀ?
ਜਦ ਮੈਂ ਤੇਰਾ ਆਸ਼ਿਕ ਹੋਇਆ
ਲੋੜ ਕੀ ਐ ਪਰੇਸ਼ਾਨ ਰਹਿਣ ਦੀ?