background cover of music playing
Dhoor Pendi - Kaka

Dhoor Pendi

Kaka

00:00

03:32

Similar recommendations

Lyric

ਧੂੜ ਪੈਂਦੀ bike ਉਤੇ ਕੌਣ ਬੈਠੂਗੀ?

ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ

ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ

ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ

ਕੋਈ ਨਾਰ ਜੇ ਹੰਕਾਰ ਹੁਸਨਾਂ ਦਾ ਕਰਦੀ

ਉਹਨੂੰ ਦੱਸ ਦਈਂ ਬਜ਼ਾਰਾਂ ਵਿੱਚ ਮੁੱਲ ਵਿਕਦੈ

Fake ਯਾਰ ਵੀ ਸ਼ਿਕਾਰ ਉਤੇ ਨਿਕਲ਼ੇ ਬੜੇ

ਦੱਸ ਤਾਂ ਜ਼ੁਬਾਨਾਂ ਉਤੇ ਕੌਣ ਟਿਕਦੈ

ਪੈਦਲ ਜੇ ਕੋਈ ਤੇਰੇ ਨਾਲ ਚੱਲ ਪਈ

ਘੁੱਟ ਕੇ ਫੜੀਂ ਤੂੰ, ਹੱਥ ਛੱਡੀ ਨਾ ਕਦੇ

ਉਹਨੂੰ ਤਰਜ ਬਣਾ ਲਈਂ, ਆਪ ਗੀਤ ਬਣ ਜਾਈਂ

ਤਰਜ ਨੂੰ ਗੀਤ ਵਿੱਚੋਂ ਕੱਢੀਂ ਨਾ ਕਦੇ

ਸਾਫ਼ ਨੀਤ ਵਾਲ਼ੀਆਂ ਨਾ ਮਿਲਣ ਕਿਤੇ

ਸੱਚੇ ਦਿਲ ਵਾਲ਼ੀਆਂ ਨਾ ਮਿਲਣ ਕਿਤੇ

ਮੈਂ ਲੱਭ-ਲੱਭ ਹਾਰ ਗਿਆ, ਸੌਂਹ ਪੀਰ ਦੀ

ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ

ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ

ਧੂੜ ਪੈਂਦੀ bike ਉਤੇ ਕੌਣ ਬੈਠੂਗੀ?

ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ

ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ

ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ

ਹੁਸਨਾਂ ਦੇ ਪੁੱਤਲੇ ਨੇ ਦੂਰੋਂ ਤਕ, ਓਏ

ਨੇੜੇ ਨਾ ਤੂੰ ਜਾਈਂ, ਮਿਲਣਾ ਨਹੀਂ ਕੱਖ, ਓਏ

ਲਾਰੇ 'ਤੇ ਯਕੀਨ, ਵਾਅਦਿਆਂ 'ਤੇ ਸ਼ੱਕ, ਓਏ

ਦਿਲ ਦੇ steering 'ਤੇ ਕਾਬੂ ਰੱਖ, ਓਏ

ਬੱਗੀ ਜਿਹੀ ਲੂੰਬੜੀ ਮਾਸੂਮ ਬਣ ਗਈ

ਕਾਕੇ, ਤੇਰੀ ਲੂੰਬੜੀ ਮਾਸੂਮ ਬਣ ਗਈ

ਮੈਨੂੰ ਤਾਂ ਇਹ ਮਾਮਲਾ ਖ਼ਰਾਬ ਲਗਦੈ

ਕਈ ਵਾਰੀ ਚੀਜ਼ ਉਤੋਂ ਠੰਡੀ ਲਗਦੀ

ਅਸਲ 'ਚ ਗਰਮ ਹੁੰਦੀ ਤਾਸੀਰ ਦੀ

ਧੂੜ ਪੈਂਦੀ bike ਉਤੇ ਕੌਣ ਬੈਠੂਗੀ?

ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ

ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ

ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ

ਤੈਨੂੰ ਲੋੜ ਕੀ ਆ ਪਿੱਛੇ-ਪਿੱਛੇ ਜਾਣ ਦੀ?

ਮਹਿੰਗੇ ਜਿਹੇ brand ਕੇਰਾਂ ਪਾ ਕੇ ਦੇਖ ਲੈ

ਸੋਹਣੀ ਤੇਰੀ ਤੇਰਾ ਆਪੇ ਹਾਲ ਪੁੱਛੂਗੀ

Mahiwal, ਖੇਡ ਚਾਲ ਅਜ਼ਮਾ ਕੇ ਦੇਖ ਲੈ

ਕੇਰਾਂ ਭੇੜ ਚਾਲ ਅਜ਼ਮਾ ਕੇ ਦੇਖ ਲੈ

ਤੂੰ ਵੀ ਸ਼ੋਸ਼ੇਬਾਜ਼ੀਆਂ 'ਚ ਆ ਕੇ ਦੇਖ ਲੈ

ਇਸ਼ਕ-ਮੋਹੱਬਤ ਭੁਲੇਖੇ ਮਨ ਦੇ

ਗਰਮੀ ਜਿਹੀ ਕੱਢਣੀ ਹੁੰਦੀ ਸਰੀਰ ਦੀ

ਲੰਘ ਗਈ ਜਵਾਨੀ, ਕਿੱਸੇ ਕਿਸ ਕੰਮ ਦੇ?

ਕੀਮਤ ਬੜੀ ਐ ਨਜ਼ਰਾਂ ਦੇ ਤੀਰ ਦੀ

ਧੂੜ ਪੈਂਦੀ bike ਉਤੇ ਕੌਣ ਬੈਠੂਗੀ?

ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ

ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ

ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ

ਛੋਟੀ ਹੋਵੇ, ਚੱਲ ਜਾਊਗੀ, ਕੋਈ ਗੱਲ ਨਹੀਂ

ਪਰ ਗੱਡੀ ਵਿੱਚ ਹੋਵੇ AC ਚੱਲਦਾ

ਹੁਸਨਾਂ ਦੇ ਜੜ ਵਿੱਚ ਪੈਸਾ ਬੈਠਾ ਏ

ਪੈਸਾ ਬੁਨਿਆਦ ਪਿਆਰਾਂ ਵਾਲ਼ੀ ਗੱਲ ਦਾ

Note ਕੱਢੋ ਜੇਬ 'ਚੋਂ ਗੁਲਾਬੀ ਰੰਗ ਦੇ

ਹਰ ਗੁਸਤਾਖ਼ੀ ਹੋ ਜਾਊ ਮਾਫ਼, ਸੱਜਣਾ

ਰੱਜ-ਰੱਜ ਕਰੋ ਭਾਵੇਂ ਰੰਗ-ਰਲ਼ੀਆਂ

ਬੋਲਦਾ ਨਹੀਂ ਕੋਈ ਵੀ ਖ਼ਿਲਾਫ਼, ਸੱਜਣਾ

ਐਨੇ ਮਿੱਠੇ-ਮਿੱਠੇ ਬੋਲ ਪੇਸ਼ ਹੋਣਗੇ

ਐਨੇ ਮਿੱਠੇ-ਮਿੱਠੇ ਬੋਲ ਪੇਸ਼ ਹੋਣਗੇ

ਫ਼ਿੱਕੀ-ਫ਼ਿੱਕੀ ਲੱਗੂਗੀ ਮਿਠਾਸ ਖੀਰ ਦੀ

ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ

ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ

- It's already the end -